ਫਿਰੋਜ਼ਪੁਰ (ਦਲਜੀਤ)-ਪਿੰਡ ਮਾਛੀਬੁਗਰਾ ਵਿਖੇ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਪੁਲਸ-ਪਬਲਿਕ ਮੀਟਿੰਗ ਹੋਈ, ਜਿਸ ਵਿਚ ਡੀ. ਐੱਸ ਪੀ. ਫਿਰੋਜ਼ਪੁਰ ਦਿਹਾਤੀ ਸਤਨਾਮ ਸਿੰਘ ਸ਼ਾਮਲ ਹੋਏ। ਮੀਟਿੰਗ ਮੌਕੇ ਇਕੱਤਰ ਹੋਏ ਪਿੰਡ ਵਾਸੀਆਂ ਨਾਲ ਡੀ. ਐੱਸ. ਪੀ. ਫਿਰੋਜ਼ਪੁਰ ਦਿਹਾਤੀ ਸਤਨਾਮ ਸਿੰਘ ਨੇ ਨਸ਼ਿਆਂ ਦੇ ਰੁਝਾਨ ਨੂੰ ਰੋਕਣ ਲਈ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਇਸ ਮਸਲੇ ’ਤੇ ਪੁਲਸ ਦਾ ਸਾਥ ਦੇਣ ਦੀ ਅਪੀਲ ਕੀਤੀ ਤੇ ਨਸ਼ਾ ਕਰਨ ਵਾਲੇ ਵਿਅਕਤੀਆਂ ਦੀ ਸ਼ਨਾਖਤ ਕਰ ਕੇ ਉਨ੍ਹਾਂ ਦਾ ਇਲਾਜ ਕਰਵਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਇਹ ਵੀ ਕਿਹਾ ਪੁਲਸ ਨਸ਼ਾ ਸਮੱਗਲਰਾਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਵਰਤ ਰਹੀ, ਜੇਕਰ ਅਜਿਹੇ ਮਾਡ਼ੇ ਅਨਸਰਾਂ ਸਬੰਧੀ ਕਿਸੇ ਨੂੰ ਜਾਣਕਾਰੀ ਮਿਲਦੀ ਹੈ ਤਾਂ ਉਸ ਦੀ ਜਾਣਕਾਰੀ ਉਨ੍ਹਾਂ ਨੂੰ ਦਿੱਤੀ ਜਾਵੇ। ਮੀਟਿੰਗ ਮੌਕੇ ਅਮਰਜੀਤ ਸਿੰਘ ਸਬ-ਇੰਸਪੈਕਟਰ, ਯਾਦਵਿੰਦਰ ਸਿੰਘ ਬਰਾਡ਼ ਸਰਪੰਚ, ਸੁਖਪ੍ਰੀਤ ਸਿੰਘ ਢਿੱਲੋਂ, ਜਸਮੇਰ ਸਿੰਘ ਬਰਾਡ਼, ਹਰਦੇਵ ਸਿੰਘ ਧਾਲੀਵਾਲ, ਜਗਮੋਹਨ ਸਿੰਘ ਸਾਬਕਾ ਸਰਪੰਚ, ਰਾਜਵਿੰਦਰ ਸਿੰਘ, ਗੁਰਬਖਸ਼ ਸਿੰਘ, ਰੂਪ ਸਿੰਘ ਪੰਚ, ਹਰਭਗਤ ਸਿੰਘ, ਸੁਖਵਿੰਦਰ ਸਿੰਘ, ਕਾਕਾ ਬਰਾਡ਼, ਮੰਨਾ ਬਰਾਡ਼, ਦਵਿੰਦਰਜੀਤ ਸਿੰਘ, ਸੋਨੂੰ ਬਰਾਡ਼, ਕੁਲਦੀਪ ਸਿੰਘ, ਜੋਗਿੰਦਰ ਸਿੰਘ ਤੋਂ ਇਲਾਵ ਵੱਡੀ ਗਿਣਤੀ ’ਚ ਪਿੰਡ ਵਾਸੀ ਮੌਜੂਦ ਸਨ।
ਡੇਰਾ ਬਾਬਾ ਸੇਵਾ ਸਿੰਘ ਹਿਸਾਨ ਵਾਲਾ ਵਿਖੇ ਵਿਸਾਖੀ ਜੋਡ਼ ਮੇਲਾ ਸੰਪੰਨ
NEXT STORY