ਫਿਲੌਰ (ਭਾਖੜੀ) : ਸਥਾਨਕ ਪੁਲਸ ਨੇ ਨੈਸ਼ਨਲ ਹਾਈਵੇ ਲੁਟੇਰਾ ਗਿਰੋਹ ਦੇ ਅੱਧਾ ਦਰਜਨ ਹਮਲਾਵਰ ਲੁਟੇਰਿਆਂ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ, ਜੋ ਨਸ਼ਾ ਕਰ ਕੇ ਤੇਜ਼ਧਾਰ ਹਥਿਆਰਾਂ ਦੇ ਜ਼ੋਰ ’ਤੇ ਰਾਤ ਨੂੰ ਟਰੱਕ ਡਰਾਈਵਰ ਅਤੇ ਰਾਹ ਜਾਂਦੇ ਆਮ ਲੋਕਾਂ ਨੂੰ ਜ਼ਖਮੀ ਕਰ ਕੇ ਲੁੱਟ ਲੈਂਦੇ ਸਨ। ਇਨ੍ਹਾਂ ਲੁਟੇਰਿਆਂ ਕੋਲੋਂ ਪੁਲਸ ਨੇ ਲੁੱਟ ਦੇ 4 ਮੋਬਾਈਲ, ਐਕਟਿਵਾ, 2 ਦਾਤ ਅਤੇ 18 ਗ੍ਰਾਮ ਹੈਰੋਇਨ ਤੋਂ ਇਲਾਵਾ 1 ਕਿਲੋ 24 ਗ੍ਰਾਮ ਗਾਂਜਾ ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ।
ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਸਬ-ਡਵੀਜ਼ਨ ਫਿਲੌਰ ਸਰਵਨ ਸਿੰਘ ਬਲ ਨੇ ਦੱਸਿਆ ਕਿ ਐੱਸ. ਪੀ. ਇਨਵੈਸਟੀਗੇਸ਼ਨ ਸਰਬਜੀਤ ਰਾਏ ਦੇ ਨਿਰਦੇਸ਼ਾਂ ’ਤੇ ਗਲਤ ਅਨਸਰਾਂ ਖਿਲਾਫ ਚਲਾਈ ਮੁਹਿੰਮ ’ਚ ਥਾਣਾ ਮੁਖੀ ਇੰਸਪੈਕਟਰ ਸੰਜੀਵ ਕਪੂਰ ਅਤੇ ਉਨ੍ਹਾਂ ਦੀ ਟੀਮ ਦੇ ਹੱਥ ਉਸ ਸਮੇਂ ਵੱਡੀ ਸਫਲਤਾ ਲੱਗੀ, ਜਦੋਂ ਉਨ੍ਹਾਂ ਨੂੰ ਇਕ ਸੂਹੀਏ ਤੋਂ ਸੂਚਨਾ ਮਿਲੀ ਕਿ ਨੈਸ਼ਨਲ ਹਾਈਵੇ ਤੋਂ ਗੁਜ਼ਰਨ ਵਾਲੇ ਵਾਹਨਾਂ ਨੂੰ ਲੁੱਟਣ ਵਾਲੇ ਲੁਟੇਰਿਆਂ ਨੇ ਬਹੁਤ ਅੱਤ ਮਚਾਈ ਹੋਈ ਹੈ, ਜੋ ਰਾਤ ਦੇ ਸਮੇਂ ਨਸ਼ਾ ਕਰ ਕੇ ਟਰੱਕ ਚਾਲਕਾਂ ਨੂੰ ਤੇਜ਼ਧਾਰ ਹਥਿਆਰਾਂ ਦੇ ਜ਼ੋਰ ’ਤੇ ਲੁੱਟ ਲੈਂਦੇ ਹਨ। ਇਹੀ ਨਹੀਂ, ਉਕਤ ਹਮਲਾਵਰ ਰਾਤ ਨੂੰ ਹਾਈਵੇ ’ਤੇ ਨਿਕਲਣ ਵਾਲੇ ਆਮ ਲੋਕਾਂ ਨੂੰ ਵੀ ਆਪਣਾ ਸ਼ਿਕਾਰ ਬਣਾਉਂਦੇ ਹਨ, ਜਿਸ ’ਤੇ ਥਾਣਾ ਮੁਖੀ ਇੰਸਪੈਕਟਰ ਸੰਜੀਵ ਕਪੂਰ ਅਤੇ ਉਨ੍ਹਾਂ ਦੀ ਪੁਲਸ ਪਾਰਟੀ ਹਾਈਵੇ ’ਤੇ ਹਰ ਪਾਸੇ ਫੈਲ ਗਈ। ਜਿਵੇਂ ਹੀ ਇਹ ਹਮਲਾਵਰ ਹਾਈਵੇ ’ਤੇ ਡਰਾਈਵਰਾਂ ਨੂੰ ਲੁੱਟਣ ਲਈ ਨਿਕਲੇ ਤਾਂ ਸੰਜੀਵ ਕਪੂਰ ਦੀ ਪੁਲਸ ਪਾਰਟੀ ਨੇ ਇਨ੍ਹਾਂ ਨੂੰ ਧਰ ਦਬੋਚਿਆ।
ਇਹ ਵੀ ਪੜ੍ਹੋ : ਪੰਜਾਬ ਛੱਡ ਕੇ ਨਾ ਜਾਣ ਪ੍ਰਵਾਸੀ ਮਜ਼ਦੂਰ, ਜ਼ਿਲ੍ਹਾ ਪ੍ਰਸ਼ਾਸਨ ਨੇ ਕੀਤੀ ਅਪੀਲ
ਫੜੇ ਗਏ ਲੁਟੇਰਿਆਂ ’ਚ ਬਿਰਜੂ ਪੁੱਤਰ ਰਤਨ ਪਾਸਵਾਨ ਵਾਸੀ ਪੰਜਢੇਰਾ, ਥਾਣਾ ਫਿਲੌਰ, ਨਰਿੰਦਰ ਕੁਮਾਰ ਨਿੰਦੀ ਪੁੱਤਰ ਹਸਨ ਲਾਲ ਵਾਸੀ ਰਵਿਦਾਸਪੁਰਾ ਮੁਹੱਲਾ, ਸੰਨੀ ਬਾਬਾ ਪੁੱਤਰ ਰਮੇਸ਼ ਕੁਮਾਰ ਵਾਸੀ ਜਗਤਪੁਰਾ, ਸਤਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਚੂਹੜ, ਥਾਣਾ ਮੇਹਰਬਾਨ, ਜ਼ਿਲ੍ਹਾ ਲੁਧਿਆਣਾ, ਕੁਲਦੀਪ ਮੁਹੰਮਦ ਪੁੱਤਰ ਸੋਮ ਮੁਹੰਮਦ ਵਾਸੀ ਮੁਠੱਢਾ ਕਲਾਂ, ਥਾਣਾ ਫਿਲੌਰ ਸ਼ਾਮਲ ਹਨ। ਇਨ੍ਹਾਂ ਲੋਕਾਂ ਨੇ ਰਾਹ ਜਾਂਦੇ ਲੋਕਾਂ ਨੂੰ ਘੇਰ ਕੇ ਲੁੱਟਣ ਲਈ ਆਪਣੇ ਗਿਰੋਹ ’ਚ ਇਕ ਔਰਤ ਅੰਜੂ ਰਾਣੀ ਪੁੱਤਰੀ ਅਸ਼ੋਕ ਕੁਮਾਰ ਵਾਸੀ ਅਕਲਪੁਰ ਰੋਡ, ਫਿਲੌਰ ਨੂੰ ਸ਼ਾਮਲ ਕੀਤਾ ਹੋਇਆ ਸੀ, ਜੋ ਰਾਹ ਜਾਂਦੇ ਵਾਹਨ ਚਾਲਕਾਂ ਨੂੰ ਹੱਥ ਦੇ ਕੇ ਰੁਕਵਾਉਂਦੀ ਸੀ। ਇਕੱਲੀ ਔਰਤ ਨੂੰ ਦੇਖ ਕੇ ਵਾਹਨ ਚਾਲਕ ਉਸ ਦੀ ਮਦਦ ਲਈ ਗੱਡੀ ਰੋਕ ਦਿੰਦੇ ਸਨ। ਜਿਵੇਂ ਹੀ ਗੱਡੀ ਰੁਕਦੀ ਸੀ ਤਾਂ ਉਸੇ ਸਮੇਂ ਇਹ ਪੰਜੇ ਟਰੱਕ ਜਾਂ ਵਾਹਨ ਚਾਲਕ ’ਤੇ ਤੇਜ਼ਧਾਰ ਹਥਿਆਰਾਂ ਨਾਲ ਧਾਵਾ ਬੋਲ ਦਿੰਦੇ ਸਨ ਅਤੇ ਉਨ੍ਹਾਂ ਨੂੰ ਲੁੱਟ ਕੇ ਫਰਾਰ ਹੋ ਜਾਂਦੇ ਸਨ। ਹੁਣ ਤੱਕ ਇਹ ਲੋਕ ਕਿੰਨੇ ਲੋਕਾਂ ਨੂੰ ਲੁੱਟ ਚੁੱਕੇ ਹਨ। ਇਸ ਸਬੰਧੀ ਰਿਮਾਂਡ ਦੌਰਾਨ ਪੁੱਛਗਿੱਛ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਪੁਲਸ ਦੇ ਫਰਜ਼ੀ ਕਾਂਸਟੇਬਲ ਨੂੰ ਕੀਤਾ ਕਾਬੂ, ਪੁਲਸ ਦੀ ਵਰਦੀ ਤੇ ਜਾਅਲੀ ਆਈਡੀ ਬਰਾਮਦ
NEXT STORY