ਲੁਧਿਆਣਾ (ਰਾਜ) : ਮਹਾਨਗਰ ਦੀ ਪੁਲਸ ਨੇ ਫਰਜ਼ੀ ਕਾਂਸਟੇਬਲ ਨੂੰ ਕਾਬੂ ਕੀਤਾ ਹੈ। ਮੁਲਜ਼ਮ ਕੁਲਵਿੰਦਰ ਸਿੰਘ ਉਰਫ ਜੋਤ ਹੈ, ਜੋ ਕਿ ਸਿੱਧਵਾਂ ਬੇਟ ਦਾ ਰਹਿਣ ਵਾਲਾ ਹੈ। ਥਾਣਾ ਡਵੀਜ਼ਨ ਨੰ.8 ਦੀ ਪੁਲਸ ਨੇ ਮੁਲਜ਼ਮ ਦੇ ਕਬਜ਼ੇ ’ਚੋਂ ਕਾਂਸਟੇਬਲ ਦੀ ਵਰਦੀ ਅਤੇ ਜਾਅਲੀ ਆਈ. ਡੀ. ਕਾਰਡ ਬਰਾਮਦ ਕੀਤਾ ਹੈ। ਪੁਲਸ ਨੇ ਮੁਲਜ਼ਮ ਖਿਲਾਫ ਕੇਸ ਦਰਜ ਕਰ ਲਿਆ ਹੈ। ਪੁਲਸ ਨੇ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰ ਕੇ ਇਕ ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਹੈ। ਪੁਲਸ ਮੁਲਜ਼ਮ ਤੋਂ ਪੁੱਛਗਿੱਛ ਕਰਨ ’ਚ ਜੁਟੀ ਹੈ।
ਇਹ ਵੀ ਪੜ੍ਹੋ : ਪੰਜਾਬ ਛੱਡ ਕੇ ਨਾ ਜਾਣ ਪ੍ਰਵਾਸੀ ਮਜ਼ਦੂਰ, ਜ਼ਿਲ੍ਹਾ ਪ੍ਰਸ਼ਾਸਨ ਨੇ ਕੀਤੀ ਅਪੀਲ
ਜਾਣਕਾਰੀ ਮੁਤਾਬਕ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਨੇ ਕਾਂਸਟੇਬਲ ਦੀ ਵਰਦੀ ਬਣਵਾ ਕੇ ਪਹਿਨ ਰੱਖੀ ਹੈ ਅਤੇ ਉਸ ਕੋਲ ਪੁਲਸ ਦਾ ਜਾਅਲੀ ਆਈ. ਡੀ. ਕਾਰਡ ਵੀ ਹੈ, ਜੋ ਕਿ ਕਈ ਲੋਕਾਂ ’ਤੇ ਪੁਲਸ ਦਾ ਰੋਹਬ ਜਮਾਉਂਦਾ ਆ ਰਿਹਾ ਹੈ ਅਤੇ ਉਨ੍ਹਾਂ ਨੂੰ ਬਲੈਕਮੇਲ ਕਰ ਕੇ ਧਮਕੀਆਂ ਦੇ ਕੇ ਪੈਸੇ ਠੱਗਦਾ ਹੈ। ਜਦੋਂ ਮੁਲਜ਼ਮ ਬਾਈਕ ’ਤੇ ਸਵਾਰ ਹੋ ਕੇ ਕਿਸੇ ਕੰਮ ਦੇ ਸਿਲਸਿਲੇ ’ਚ ਜਾ ਰਿਹਾ ਸੀ ਤਾਂ ਪੁਲਸ ਨੇ ਉਸ ਨੂੰ ਕਾਬੂ ਕਰ ਲਿਆ, ਜਿਸ ਸਮੇਂ ਪੁਲਸ ਨੇ ਕਾਬੂ ਕੀਤਾ, ਮੁਲਜ਼ਮ ਨੇ ਕਾਂਸਟੇਬਲ ਦੀ ਵਰਦੀ ਪਹਿਨ ਰੱਖੀ ਸੀ। ਪਹਿਲਾਂ ਤਾਂ ਮੁਲਜ਼ਮ ਨੇ ਖੁਦ ਨੂੰ ਅਸਲੀ ਪੁਲਸ ਵਾਲਾ ਹੀ ਦੱਸਿਆ ਅਤੇ ਆਈ. ਡੀ. ਕਾਰਡ ਵੀ ਦਿਖਾਇਆ, ਜੋ ਕਿ ਫਰਜ਼ੀ ਨਿਕਲਿਆ। ਇਸ ਤੋਂ ਬਾਅਦ ਮੁਲਜ਼ਮ ਨੂੰ ਫੜ ਲਿਆ ਅਤੇ ਉਸ ’ਤੇ ਕਾਰਵਾਈ ਕਰ ਦਿੱਤੀ। ਪੁਲਸ ਦਾ ਕਹਿਣਾ ਹੈ ਕਿ ਸ਼ੁਰੂਆਤੀ ਪੁੱਛਗਿੱਛ ’ਚ ਪਤਾ ਲੱਗਾ ਕਿ ਮੁਲਜ਼ਮ ਕਈ ਲੋਕਾਂ ਨੂੰ ਬਲੈਕਮੇਲ ਕਰ ਕੇ ਪੈਸੇ ਠੱਗ ਚੁੱਕਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਵੇਰੇ-ਸਵੇਰੇ ਵੱਜ ਰਹੇ ਖ਼ਤਰੇ ਦੇ ਘੁੱਗੂ! ਅੰਮ੍ਰਿਤਸਰ 'ਚ Red Alert, ਲੋਕਾਂ ਲਈ ਐਡਵਾਇਜ਼ਰੀ ਜਾਰੀ
NEXT STORY