ਪੰਚਕੂਲਾ, (ਮੁਕੇਸ਼)— ਚੰਡੀਗੜ੍ਹ ਦੇ ਸੈਕਟਰ-21 'ਚ ਰਹਿਣ ਵਾਲੀ ਲੜਕੀ ਦੇ ਲੰਡਨ ਤੋਂ ਵਾਪਸ ਆਉਣ ਤੋਂ ਬਾਅਦ ਉਸ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ ਅਤੇ ਜੋ ਲੋਕ ਉਸ ਦੇ ਸੰਪਰਕ 'ਚ ਆਏ, ਉਨ੍ਹਾਂ ਨੂੰ ਆਈਸੋਲੇਟ ਕੀਤਾ ਗਿਆ। ਪੰਚਕੂਲਾ ਦੇ ਖੜਗ ਮੰਗੋਲੀ ਦੀ ਰਹਿਣ ਵਾਲੀ 38 ਸਾਲਾ ਔਰਤ ਜੋ ਕਿ ਲੰਡਨ ਤੋਂ ਆਈ ਇਸ ਲੜਕੀ ਦੀ ਮਸਾਜ ਕੀਤੀ ਸੀ, ਉਸ ਦੀ ਰਿਪੋਰਟ ਵੀ ਪਾਜ਼ੇਟਿਵ ਆ ਗਈ ਹੈ। ਇਸ ਤੋਂ ਬਾਅਦ ਹੁਣ ਕੋਰੋਨਾ ਵਾਇਰਸ ਪ੍ਰਭਾਵਿਤ ਜ਼ਿਲਿਆਂ 'ਚ ਪੰਚਕੂਲਾ ਦਾ ਨਾਮ ਵੀ ਸ਼ਾਮਲ ਹੋ ਗਿਆ ਹੈ।
ਪੰਚਕੂਲਾ ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਹਰਕਤ 'ਚ ਆਇਆ ਅਤੇ ਓਲਡ ਪੰਚਕੂਲਾ ਸਥਿਤ ਖੜਗ ਮੰਗੋਲੀ ਏਰੀਆ ਨੂੰ ਸੀਲ ਕਰ ਦਿੱਤਾ ਗਿਆ। ਪੰਚਕੂਲਾ ਦੀ ਜਿਸ ਔਰਤ ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਉਸ ਦੇ ਪਤੀ, 2 ਬੇਟੇ ਅਤੇ ਇਕ ਬੇਟੀ ਦੇ ਸੈਂਪਲ ਵੀ ਲਏ ਗਏ ਹਨ। ਅਜੇ ਰਿਪੋਰਟ ਆਉਣੀ ਬਾਕੀ ਹੈ। ਦੱਸਿਆ ਜਾ ਰਿਹਾ ਹੈ ਕਿ ਔਰਤ ਦਾ ਪਤੀ ਹਿਮਾਚਲ ਪ੍ਰਦੇਸ਼ ਦੇ ਕਾਲਾ ਅੰਬ 'ਚ ਕੰਮ ਕਰਦਾ ਹੈ। ਉਸ ਦਾ ਛੋਟਾ ਪੁੱਤਰ ਡੀ. ਜੇ. ਆਪ੍ਰੇਟਰ ਹੈ। ਵੱਡਾ ਬੇਟਾ ਪ੍ਰਾਈਵੇਟ ਕੰਪਨੀ 'ਚ ਕੰਮ ਕਰਦਾ ਹੈ ਅਤੇ ਬੇਟੀ ਚੰਡੀਗੜ੍ਹ 'ਚ ਹੀ ਕਿਸੇ ਕੋਠੀ 'ਚ ਕੰਮ ਕਰਦੀ ਸੀ। ਹਾਲਾਂਕਿ ਹੁਣ ਪਰਿਵਾਰ ਇਸ ਗੱਲ ਨੂੰ ਨਕਾਰ ਰਿਹਾ ਹੈ।
ਔਰਤ ਦੇ ਪਰਿਵਾਰਕ ਮੈਂਬਰਾਂ ਦੀ ਹਿਸਟਰੀ
ਔਰਤ :
ਪਿਛਲੇ ਇਕ ਸਾਲ ਤੋਂ ਚੰਡੀਗੜ੍ਹ ਜਾਂਦੀ ਰਹਿੰਦੀ ਸੀ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਗੁਆਂਢ 'ਚ ਕਿਸੇ ਨੂੰ ਔਰਤ ਦੀ ਜੌਬ ਬਾਰੇ ਵੀ ਨਹੀਂ ਪਤਾ ਸੀ। ਔਰਤ ਸੈਕਟਰ-21 ਚੰਡੀਗੜ੍ਹ ਦੇ ਪਾਰਲਰ 'ਚ ਮਸਾਜ ਕਰਨ ਦਾ ਕੰਮ ਕਰਦੀ ਹੈ। ਔਰਤ ਅਤੇ ਉਸ ਦੇ ਪਤੀ ਦਾ ਆਪਣੇ ਗੁਆਂਢ ਦੇ ਲੋਕਾਂ ਦੇ ਘਰਾਂ 'ਚ ਵੀ ਆਉਣਾ-ਜਾਣਾ ਘੱਟ ਹੀ ਸੀ। ਸਭ ਤੋਂ ਛੋਟੇ ਬੇਟੇ ਦਾ ਇਥੋਂ ਦੇ 15 ਤੋਂ 20 ਸਾਲ ਤੱਕ ਦੇ 50 ਤੋਂ ਜ਼ਿਆਦਾ ਨੌਜਵਾਨਾਂ ਨਾਲ ਉੱਠਣਾ-ਬੈਠਣਾ ਹੈ।
ਔਰਤ ਦਾ ਪਤੀ :
ਪਤੀ ਕਰੀਬ 40 ਸਾਲ ਦਾ ਹੈ ਅਤੇ ਉਹ ਕਾਲਾ ਅੰਬ 'ਚ ਕਿਸੇ ਕੰਪਨੀ 'ਚ ਕੰਮ ਕਰਦਾ ਸੀ ਅਤੇ ਫਿਲਟਰ ਬਣਾਉਂਦਾ ਸੀ। ਉਹ 5 ਦਿਨਾਂ ਤੋਂ ਘਰ 'ਚ ਹੀ ਰਹਿ ਰਿਹਾ ਹੈ। ਹੁਣ ਪਿਛਲੇ 3 ਦਿਨਾਂ ਤੋਂ ਉਹ ਆਪਣੇ ਘਰ ਕੋਲ ਹੀ ਸਬਜ਼ੀ ਦੀ ਦੁਕਾਨ ਲਾ ਰਿਹਾ ਹੈ।
ਵੱਡਾ ਬੇਟਾ :
ਵੱਡਾ ਬੇਟਾ 21 ਸਾਲ ਦਾ ਹੈ। ਕੁਝ ਸਮਾਂ ਪਹਿਲਾਂ ਉਸਨੇ ਪੜ੍ਹਾਈ ਛੱਡ ਕੇ ਕੰਮ ਸ਼ੁਰੂ ਕਰ ਦਿੱਤਾ। ਹੁਣ ਉਹ ਪੰਚਕੂਲਾ ਦੀ ਕਿਸੇ ਪ੍ਰਾਇਵੇਟ ਕੰਪਨੀ 'ਚ ਹੈਲਪਰ ਹੈ। ਇਸ ਦਾ ਆਸ-ਪਾਸ ਦੇ ਲੜਕਿਆਂ 'ਚ ਘੱਟ ਉੱਠਣਾ-ਬੈਠਣਾ ਹੈ।
ਵੱਡੀ ਬੇਟੀ :
ਵੱਡੀ ਬੇਟੀ 22 ਸਾਲ ਦੀ ਹੈ। ਅਜੇ ਘਰ ਵਾਲਿਆਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹ ਕੋਈ ਕੰਮ ਨਹੀਂ ਕਰਦੀ, ਜਦੋਂਕਿ ਉਹ ਵੀ ਚੰਡੀਗੜ੍ਹ 'ਚ ਕਿਸੇ ਕੋਠੀ 'ਚ ਕੰਮ ਕਰਦੀ ਸੀ ਅਤੇ ਜ਼ਿਆਦਾਤਰ ਉਥੇ ਹੀ ਰਹਿੰਦੀ ਸੀ। ਹੁਣ ਪਿਛਲੇ ਇਕ ਹਫਤੇ ਤੋਂ ਘਰ 'ਚ ਹੀ ਹੈ। ਮਾਂ-ਧੀ ਹੀ ਜ਼ਿਆਦਾਤਰ ਨਾਲ ਰਹਿੰਦੀਆਂ ਸਨ।
ਛੋਟਾ ਬੇਟੇ :
ਔਰਤ ਦਾ ਛੋਟਾ ਬੇਟਾ 17 ਸਾਲ ਦਾ ਹੈ, ਜੋ ਡੀ. ਜੇ. ਆਪ੍ਰੇਟਰ ਹੈ। ਦੋ ਸਾਲ ਪਹਿਲਾਂ ਹੀ ਇਸਨੇ ਡੀ. ਜੀ. ਸਿਸਟਮ ਲਿਆ ਸੀ। ਉਸ ਦੇ ਨਾਲ ਆਸ-ਪਾਸ ਦੇ ਲੜਕੇ ਵੀ ਰਹਿੰਦੇ ਸਨ। ਉਸ ਦਾ 50 ਤੋਂ ਜ਼ਿਆਦਾ 15 ਤੋਂ 20 ਸਾਲ ਤੱਕ ਦੇ ਲੜਕਿਆਂ ਨਾਲ ਉੱਠਣਾ-ਬੈਠਣਾ ਰਹਿੰਦਾ ਹੈ।
ਕੋਰੋਨਾ ਦੇ ਸ਼ੱਕੀ ਨੇ ਤੋੜਿਆ ਖਿੜਕੀ ਦਾ ਸ਼ੀਸ਼ਾ, ਪੁਲਸ ਤਾਇਨਾਤ :
ਹਸਪਤਾਲ ਦੀ ਦੂਜੀ ਮੰਜ਼ਲ 'ਤੇ ਬਣਾਏ ਗਏ ਆਈਸੋਲੇਸ਼ਨ ਵਾਰਡ 'ਚ ਕੋਰੋਨਾ ਪੀੜਤ ਔਰਤ ਦੇ ਪਰਿਵਾਰਕ ਮੈਂਬਰਾਂ ਨੂੰ ਰੱਖਿਆ ਗਿਆ ਹੈ। ਉਨ੍ਹਾਂ ਦੇ ਸੈਂਪਲ ਲੈ ਲਏ ਗਏ ਹਨ। ਫਿਲਹਾਲ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਔਰਤ ਦੇ ਪਰਿਵਾਰ ਦੇ ਇਕ ਮੈਂਬਰ ਨੇ ਹਸਪਤਾਲ ਸਟਾਫ਼ ਨਾਲ ਬਦਤਮੀਜ਼ੀ ਕੀਤੀ ਅਤੇ ਗ਼ੁੱਸੇ 'ਚ ਹਸਪਤਾਲ ਦੀ ਖਿੜਕੀ ਦਾ ਸ਼ੀਸ਼ਾ ਤੱਕ ਤੋੜ ਦਿੱਤਾ। ਹਸਪਤਾਲ ਪ੍ਰਸ਼ਾਸਨ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਸਾਵਧਾਨੀ ਦੇ ਤੌਰ 'ਤੇ ਆਈਸੋਲੇਸ਼ਨ ਵਾਰਡ ਦੇ ਬਾਹਰ ਪੁਲਸ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ।
ਸੀਲ ਹੋਣ ਦੇ ਬਾਵਜੂਦ ਆਵਾਜਾਈ ਜਾਰੀ :
ਪੰਚਕੂਲਾ ਦੀ ਔਰਤ ਦੀ ਕੋਰੋਨਾ ਟੈਸਟ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਸ਼ਨੀਵਾਰ ਨੂੰ ਹੀ ਜ਼ਿਲਾ ਪ੍ਰਸ਼ਾਸਨ, ਪੁਲਸ ਅਤੇ ਸਿਹਤ ਵਿਭਾਗ ਨੇ ਖੜਗ ਮੰਗੋਲੀ ਨੂੰ ਜਾਣ ਵਾਲੇ ਰਸਤਿਆਂ ਨੂੰ ਬੈਰੀਕੇਡਸ ਲਾ ਕੇ ਸੀਲ ਕਰ ਦਿੱਤਾ ਪਰ ਹੈਰਾਨ ਵਾਲੀ ਗੱਲ ਇਹ ਸੀ ਕਿ ਲੋਕ ਬਿਨਾਂ ਕਿਸੇ ਦੀ ਪ੍ਰਵਾਹ ਦੇ ਬੈਰੀਕੇਡਸ ਨੂੰ ਹਟਾ ਕੇ ਆਪਣੇ ਦੋਪਹੀਆ ਵਾਹਨਾਂ ਨਾਲ ਖੜਗ਼ ਮੰਗੋਲੀ 'ਚ ਆ-ਜਾ ਰਹੇ ਸਨ। ਉਨ੍ਹਾਂ ਨੂੰ ਰੋਕਣ 'ਚ ਪ੍ਰਸ਼ਾਸਨ ਅਸਮਰਥ ਦਿਖਾਈ ਦੇ ਰਿਹਾ ਸੀ।
ਦਵਾਈ ਵਿਕ੍ਰੇਤਾਵਾਂ ਅਤੇ ਕਰਿਆਨਾ ਦੁਕਾਨਦਾਰਾਂ ਨੇ ਗਾਹਕਾਂ ਤੋਂ ਬਣਾਈ ਦੂਰੀ :
ਪੰਚਕੂਲਾ 'ਚ ਦੁਕਾਨਦਾਰਾਂ ਦੇ ਮਨ 'ਚ ਕੋਰੋਨਾ ਵਾਇਰਸ ਨੂੰ ਲੈ ਕੇ ਦਹਿਸ਼ਤ ਇਸ ਕਦਰ ਵਧਦੀ ਜਾ ਰਹੀ ਹੈ ਕਿ ਸ਼ਨੀਵਾਰ ਨੂੰ ਸ਼ਹਿਰ ਦੇ ਵੱਖ-ਵੱਖ ਸੈਕਟਰਾਂ 'ਚ ਦਵਾਈ ਵਿਕ੍ਰੇਤਾਵਾਂ, ਕਰਿਆਨਾ ਦੁਕਾਨਦਾਰਾਂ ਅਤੇ ਹੋਰ ਦੁਕਾਨਦਾਰਾਂ ਨੇ ਦੁਕਾਨਾਂ ਦੇ ਬਾਹਰ ਪਿੱਲਰਾਂ 'ਤੇ ਹਰੇ ਰੰਗ ਦੇ ਨੈੱਟ ਜਾਂ ਰੱਸੀ ਬੰਨ੍ਹੀ ਹੋਈ ਸੀ। ਦੁਕਾਨ ਦੇ ਬਾਹਰ ਖੜ੍ਹੇ ਗਾਹਕ ਤੋਂ ਦੁਕਾਨਦਾਰ ਨੇ ਉੱਚਿਤ ਦੂਰੀ ਬਣਾ ਕੇ ਰੱਖੀ ਸੀ। ਸੈਕਟਰ-6 ਮਾਰਕੀਟ 'ਚ ਦਵਾਈ ਅਤੇ ਕਰਿਆਨੇ ਦੀਆਂ ਦੁਕਾਨਾਂ 'ਤੇ ਕੁਝ ਅਜਿਹਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ। ਲੋਕਾਂ 'ਚ ਸੈਨੀਟਾਈਜ਼ਰ ਅਤੇ ਮਾਸਕ ਲੈਣ ਦੀ ਹੋੜ ਜਿਹੀ ਲੱਗੀ ਹੋਈ ਹੈ।
ਜਲੰਧਰ ਤੇ ਪਟਿਆਲਾ ਸਮੇਤ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਲਾਕਡਾਊਨ ਹੁਕਮ ਪਾਸ
NEXT STORY