ਅੰਮ੍ਰਿਤਸਰ : ਮੈਰਾਥਨ 'ਚ ਅੱਜ ਪੂਰਾ ਪੰਜਾਬ ਸੜਕਾਂ 'ਤੇ ਦੌੜਦਾ ਵਿਖਾਈ ਦਿੱਤਾ। ਮੋਹਾਲੀ, ਲੁਧਿਆਣਾ, ਬਠਿੰਡਾ ਤੇ ਗੁਰਦਾਸਪੁਰ 'ਚ ਜਿਥੇ ਵੋਟ ਜਾਗਰੂਕਤਾ ਨੂੰ ਲੈ ਕੇ ਮੈਰਾਥਨ ਦਾ ਆਯੋਜਨ ਕੀਤਾ ਗਿਆ ਉਥੇ ਹੀ ਫਿੱਟਨੈਸ ਦੇ ਮਕਸਦ ਨਾਲ-ਨਾਲ ਵੋਟਰਾਂ ਨੂੰ ਵੱਧ ਤੋਂ ਵੱਧ ਵੋਟ ਦੇ ਇਸਤੇਮਾਲ ਲਈ ਪ੍ਰੇਰਿਤ ਕਰਨਾ। ਮੁਹਾਲੀ 'ਚ ਸੂਬਾ ਪੱਧਰੀ ਇਸ ਮੈਰਾਥਨ 'ਚ ਖੇਡ ਮੰਤਰੀ ਤੋਂ ਇਲਾਵਾ ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਨੇ ਹਿੱਸਾ ਲਿਆ ਤੇ ਲੋਕਾਂ ਨੂੰ ਬਿਨਾਂ ਕਿਸੇ ਲਾਲਚ ਜਾਂ ਡਰ ਦੇ ਵੋਟ ਪਾਉਣ ਦਾ ਸੰਦੇਸ਼ ਦਿੱਤਾ। ਉਥੇ ਹੀ ਲੁਧਿਆਣਾ 'ਚ ਖੇਤੀਬਾੜੀ ਯੂਨੀਵਰਸਿਟੀ ਵਲੋਂ ਮੈਰਾਥਨ ਦਾ ਆਯੋਜਨ ਕੀਤਾ ਗਿਆ।

ਇਸੇ ਤਰ੍ਹਾਂ ਅੰਮ੍ਰਿਤਸਰ, ਪਠਾਨਕੋਟ, ਮੋਗਾ ਤੇ ਫਿਰੋਜ਼ਪੁਰ 'ਚ ਵੀ ਵੋਟ ਜਾਗਰੂਕਤਾ ਮੈਰਾਥਨ ਦਾ ਆਯੋਜਨ ਕੀਤਾ ਗਿਆ। 5 ਤੇ 10 ਕਿਲੋਮੀਟਰ ਦੀ ਮੈਰਾਥਨ 'ਚ ਸ਼ਹਿਰ ਵਾਸੀਆਂ ਨੇ ਵਧਚੜ੍ਹ ਕੇ ਹਿੱਸਾ ਲਿਆ ਤੇ ਨੱਚ-ਗਾ ਕੇ ਖੂਬ ਆਨੰਦ ਵੀ ਮਾਣਿਆ। ਇਸ ਦੌਰਾਨ ਜੇਤੂਆਂ ਨੂੰ ਇਨਾਮ ਵੀ ਦਿੱਤੇ ਗਏ।

ਉਧਰ ਕਪੂਰਥਲਾ ਤੇ ਬਰਨਾਲਾ 'ਚ 'ਚ ਵੀ ਮੈਰਾਥਨ ਦਾ ਆਯੋਜਨ ਕੀਤਾ ਗਿਆ। ਕਪੂਰਥਲਾ ਦੀ ਰੇਲ ਕੋਚ ਫੈਕਟਰੀ ਵਲੋਂ ਇਸ ਮੈਰਾਥਨ 'ਚ ਹਰ ਉਮਰ ਦੇ ਲੋਕਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ ਤੇ ਵੋਟ ਦਾ ਇਸਤੇਮਾਲ ਕਰ ਉਜਵਲ ਭਾਰਤ ਦਾ ਨਿਰਮਾਣ ਕਰਨ ਦਾ ਅਹਿਦ ਲਿਆ।

ਜਲਾਲਾਬਾਦ : ਖੁੰਖਾਰ ਕੁੱਤਿਆ ਦਾ ਕਹਿਰ, ਨੋਚ-ਨੋਚ ਖਾ ਗਏ 45 ਭੇਡਾਂ (ਵੀਡੀਓ)
NEXT STORY