ਚੰਡੀਗੜ੍ਹ (ਲਲਨ) : ਖਾੜੀ ਦੇਸ਼ਾਂ ’ਚ ਪੈਦਾ ਹੋਏ ਤਣਾਅ ਕਾਰਨ ਪਿਛਲੇ ਕੁੱਝ ਸਮੇਂ ਤੋਂ ਪ੍ਰਭਾਵਿਤ ਅੰਤਰਰਾਸ਼ਟਰੀ ਹਵਾਈ ਸੇਵਾਵਾਂ ਹੁਣ ਮੁੜ ਪਟੜੀ ’ਤੇ ਆਉਣ ਲੱਗੀਆਂ ਹਨ। ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਚੱਲਣ ਵਾਲੀ ਚੰਡੀਗੜ੍ਹ-ਅਬੂ ਧਾਬੀ ਉਡਾਣ ਨੂੰ 26 ਜੂਨ ਤੋਂ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ, ਜਦੋਂ ਕਿ ਚੰਡੀਗੜ੍ਹ-ਦੁਬਈ ਉਡਾਣ ਸੇਵਾ ਵੀ ਬਹਾਲ ਕਰ ਦਿੱਤੀ ਗਈ ਹੈ। ਇੰਡੀਗੋ ਏਅਰਲਾਈਨਜ਼ ਨੇ ਦੋਵਾਂ ਉਡਾਣਾਂ ਲਈ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਹਵਾਈ ਅੱਡੇ ਦੇ ਸੀ. ਈ. ਓ. ਅਜੇ ਵਰਮਾ ਨੇ ਦੱਸਿਆ ਕਿ ਅਬੂ ਧਾਬੀ ਅਤੇ ਦੁਬਈ ਲਈ ਉਡਾਣਾਂ ਮੁੜ ਸ਼ੁਰੂ ਹੋਣ ਨਾਲ ਟ੍ਰਾਈਸਿਟੀ ਅਤੇ ਆਸ-ਪਾਸ ਦੇ ਇਲਾਕਿਆਂ ਦੇ ਯਾਤਰੀਆਂ ਨੂੰ ਵੱਡੀ ਸਹੂਲਤ ਮਿਲੇਗੀ। ਹੁਣ ਉਨ੍ਹਾਂ ਨੂੰ ਅੰਤਰਰਾਸ਼ਟਰੀ ਉਡਾਣ ਫੜਨ ਲਈ ਦਿੱਲੀ ਦਾ ਰੁਖ ਨਹੀਂ ਕਰਨਾ ਪਵੇਗਾ।
ਇੰਡੀਗੋ ਏਅਰਲਾਈਨਜ਼ 26 ਜੂਨ ਤੋਂ
ਚੰਡੀਗੜ੍ਹ-ਅਬੂ ਧਾਬੀ ਉਡਾਣ ਮੁੜ ਸ਼ੁਰੂ ਕਰਨ ਜਾ ਰਹੀ ਹੈ। ਏਅਰਲਾਈਨ ਨੇ ਇਸ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਉਡਾਣ ਚੰਡੀਗੜ੍ਹ ਤੋਂ ਦੁਪਹਿਰ 3.25 ਵਜੇ ਰਵਾਨਾ ਹੋ ਕੇ ਸ਼ਾਮ 5.50 ਵਜੇ ਅਬੂ ਧਾਬੀ ਪਹੁੰਚੇਗੀ। ਵਾਪਸੀ ਉਡਾਣ ਅਬੂ ਧਾਬੀ ਤੋਂ ਸਵੇਰੇ 8.50 ਵਜੇ ਉਡਾਣ ਭਰ ਕੇ ਦੁਪਹਿਰ 2.25 ਵਜੇ ਚੰਡੀਗੜ੍ਹ ਪਹੁੰਚੇਗੀ। ਯਾਤਰੀਆਂ ਨੂੰ ਫਲੈਕਸੀ ਫੇਅਰ ਅਧੀਨ ਕਰੀਬ 25,499 ਰੁਪਏ ਕਿਰਾਇਆ ਅਦਾ ਕਰਨਾ ਪਵੇਗਾ।
ਚੰਡੀਗੜ੍ਹ-ਦੁਬਈ ਉਡਾਣ ਵੀ ਬਹਾਲ
ਚੰਡੀਗੜ੍ਹ-ਦੁਬਈ ਉਡਾਣ ਸੇਵਾ ਵੀ ਮੁੜ ਸ਼ੁਰੂ ਕਰ ਦਿੱਤੀ ਗਈ ਹੈ। ਇਹ ਉਡਾਣ ਚੰਡੀਗੜ੍ਹ ਤੋਂ ਸ਼ਾਮ 5.20 ਵਜੇ ਰਵਾਨਾ ਹੋ ਕੇ ਦੁਬਈ ਵਿਚ ਸ਼ਾਮ 7.40 ਵਜੇ ਪਹੁੰਚੇਗੀ। ਵਾਪਸੀ ਉਡਾਣ ਦੁਬਈ ਤੋਂ ਸਵੇਰੇ 9.55 ਵਜੇ ਰਵਾਨਾ ਹੋ ਕੇ ਭਾਰਤੀ ਸਮੇਂ ਅਨੁਸਾਰ ਦੁਪਹਿਰ 3.30 ਵਜੇ ਚੰਡੀਗੜ੍ਹ ਪਹੁੰਚੇਗੀ। ਇਸ ਉਡਾਣ ਦਾ ਫਲੈਕਸੀ ਫੇਅਰ ਕਰੀਬ 24,904 ਰੁਪਏ ਨਿਰਧਾਰਿਤ ਕੀਤਾ ਗਿਆ ਹੈ।
ਪੰਜਾਬ : ਪਿੰਡ ਵਿਚਾਲੇ ਗੋਲ਼ੀਆਂ ਮਾਰ ਕੇ ਮਾਰ 'ਤਾ ਨੌਜਵਾਨ ਮੁੰਡਾ, 4 ਮਹੀਨੇ ਪਹਿਲਾਂ ਹੀ ਬਣਿਆ ਸੀ ਪਿਤਾ
NEXT STORY