ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) : ਸਰਹੱਦੀ ਖੇਤਰ ਬਮਿਆਲ 'ਚ ਅੱਜ ਰਾਵੀ ਦਰਿਆ ਵਿੱਚ ਵੀ 1 ਲੱਖ 60 ਹਜ਼ਾਰ ਕਿਊਸਿਕ ਦੇ ਕਰੀਬ ਪਾਣੀ ਆਉਣ ਕਾਰਨ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਦੱਸਿਆ ਜਾ ਰਿਹਾ ਕਿ ਪਾਣੀ ਦੀ ਰਫਤਾਰ ਇੰਨੀ ਤੇਜ਼ ਸੀ ਕਿ ਇਕ ਧੁੱਸੀ ਬੰਨ੍ਹ 'ਚ ਸਪਰ ਟੁੱਟ ਗਿਆ। ਪ੍ਰਸ਼ਾਸਨ ਸਵੇਰ ਤੋਂ ਹੀ ਇਸ ਸਪਰ ਦੀ ਮੁਰੰਮਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਪਾਣੀ ਲਗਾਤਾਰ ਵਧਣ ਕਾਰਨ ਮੁਰੰਮਤ ਕਰਨਾ ਮੁਸ਼ਕਿਲ ਹੋ ਰਿਹਾ ਸੀ। ਧੁੱਸੀ ਬੰਨ੍ਹ ਦੀ ਹਾਲਤ ਨੂੰ ਦੇਖਦਿਆਂ ਰਾਵੀ ਦਰਿਆ ਦੇ ਕਿਨਾਰੇ 30 ਦੇ ਕਰੀਬ ਗੁੱਜਰ ਭਾਈਚਾਰੇ ਦੇ ਪਰਿਵਾਰਾਂ ਨੂੰ ਪੁਲਸ ਅਤੇ ਪ੍ਰਸ਼ਾਸਨ ਵੱਲੋਂ ਮੌਕੇ 'ਤੇ ਸੁਰੱਖਿਅਤ ਥਾਵਾਂ 'ਤੇ ਪਹੁੰਚ ਦੇ ਹੁਕਮ ਦੇ ਦਿੱਤੇ ਗਏ ਸਨ।
ਇਹ ਵੀ ਪੜ੍ਹੋ : ਮੈਟਰੋ ਪਲਾਜ਼ਾ 'ਚ ਚੱਲੀਆਂ ਗੋਲ਼ੀਆਂ, 2 ਕਾਰਾਂ 'ਚ ਆਏ ਅਣਪਛਾਤੇ ਹਮਲਾਵਰਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ
ਪੁਲਸ ਨੇ ਮੌਕੇ 'ਤੇ ਪਹੁੰਚ ਕੇ ਘਰ ਖਾਲੀ ਕਰਵਾਏ ਕਿਉਂਕਿ ਇਹ ਘਰ ਰਾਵੀ ਦਰਿਆ ਦੇ ਬਿਲਕੁਲ ਕਿਨਾਰੇ 'ਤੇ ਸਨ। ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦਾ ਸਮਾਚਾਰ ਨਹੀਂ ਹੈ। ਇਹ ਸਪੱਸ਼ਟ ਹੈ ਕਿ ਜੇਕਰ ਰਾਵੀ ਦਰਿਆ 'ਚ ਪਾਣੀ ਦਾ ਪੱਧਰ ਵਧਦਾ ਹੈ ਤਾਂ ਸਥਿਤੀ ਹੋਰ ਭਿਆਨਕ ਹੋ ਸਕਦੀ ਹੈ ਕਿਉਂਕਿ ਇਹ ਧੁੱਸੀ ਬੰਨ੍ਹ ਬਹੁਤ ਪੁਰਾਣੇ ਹਨ ਅਤੇ ਇਸ ਜਗ੍ਹਾ 'ਤੇ ਬਣੇ ਸਪਰ ਵੀ ਬਹੁਤ ਪੁਰਾਣੇ ਹੋ ਚੁੱਕੇ ਹਨ। ਪ੍ਰਸ਼ਾਸਨ ਵੱਲੋਂ ਰਾਵੀ ਦਰਿਆ ਨੇੜਲੇ ਪਰਿਵਾਰਾਂ ਦੇ ਰਹਿਣ-ਸਹਿਣ ਦਾ ਨੇੜੇ ਦੇ ਇਕ ਸਕੂਲ 'ਚ ਠਹਿਰਨ ਦਾ ਪ੍ਰਬੰਧ ਕਰ ਦਿੱਤਾ ਗਿਆ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੌਂਗ ਡੈਮ ਤੋਂ ਫਿਰ ਛੱਡਿਆ 39286 ਕਿਊਸਿਕ ਪਾਣੀ, ਬਿਆਸ ਦਰਿਆ ’ਚ ਆਏ ਪਾਣੀ ਨਾਲ ਲੋਕ ਸਹਿਮੇ
NEXT STORY