ਚੰਡੀਗੜ੍ਹ : ਜਿੱਥੇ ਇਸ ਸਮੇਂ ਪੂਰੇ ਦੇਸ਼ 'ਚ 'ਹੋਲੀ' ਦੇ ਤਿਉਹਾਰ ਦੀਆਂ ਰੌਣਕਾਂ ਲੱਗੀਆਂ ਹੋਈਆਂ ਹਨ, ਉੱਥੇ ਹੀ ਐਤਵਾਰ ਨੂੰ ਸ਼ਹਿਰ ਦੀ ਖੂਬਸੂਰਤ ਸੁਖਨਾ ਝੀਲ 'ਤੇ ਵੀ ਪਹਿਲੀ ਵਾਰ 'ਸਟਰੈੱਸ ਬਸਟਰ ਹੋਲੀ' ਦਾ ਆਯੋਜਨ ਕੀਤਾ ਗਿਆ। ਝੀਲ 'ਤੇ ਕੈਮੀਕਲ ਤੇ ਪਾਣੀ ਰਹਿਤ ਹੋਲੀ ਸਿਰਫ ਫੁੱਲਾਂ ਨਾਲ ਖੇਡੀ ਗਈ। ਲੋਕਾਂ ਨੇ ਸ਼ਿਕਾਰੇ ਦੀ ਸੈਰ ਦੌਰਾਨ ਅਤੇ ਭਗਵਾਨ ਰਾਧਾ-ਕ੍ਰਿਸਨ ਦੀ ਝਾਕੀ ਨਾਲ ਨਾਚ ਕਰਦੇ ਹੋਏ ਇਕ-ਦੂਜੇ 'ਤੇ ਫੁੱਲਾਂ ਦੀ ਵਰਖਾ ਕੀਤੀ। ਇਸ ਬਾਰੇ ਡਾ. ਸੀਮਾ ਵਾਧਵਾ ਨੇ ਕਿਹਾ ਕਿ ਅੱਜ-ਕੱਲ੍ਹ ਲੜਕੀਆਂ ਘਰ ਅਤੇ ਬਾਹਰ ਦੋਹਾਂ ਥਾਵਾਂ 'ਤੇ ਜ਼ਿੰਮੇਵਾਰੀ ਨਿਭਾਉਣ ਦੇ ਚੱਕਰ 'ਚ ਅਣਚਾਹੇ ਤਣਾਅ ਦਾ ਸ਼ਿਕਾਰ ਹੋ ਜਾਂਦੀਆਂ ਹਨ। ਅਜਿਹੇ 'ਚ ਉਨ੍ਹਾਂ ਨੂੰ ਇੰਨਾ ਸਮਾਂ ਨਹੀਂ ਮਿਲਦਾ ਕਿ ਉਹ ਆਪਣੀ ਵੀ ਦੇਖਭਾਲ ਕਰ ਸਕਣ, ਹਾਲਾਂਕਿ ਯੋਗ, ਮੈਡੀਟੇਸ਼ਨ, ਪ੍ਰਾਣਾਯਾਮ ਦੇ ਜ਼ਰੀਏ ਕਈ ਬੀਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਹਰਸਿਮਰਤ ਨੂੰ ਦੋ ਲੱਖ ਵੋਟਾਂ ਨਾਲ ਹਰਾਏਗੀ ਕਾਂਗਰਸ: ਧਰਮਸੋਤ (ਵੀਡੀਓ)
NEXT STORY