ਖਰੜ (ਸ਼ਸ਼ੀ, ਰਣਬੀਰ, ਅਮਰਦੀਪ) : ਖਰੜ-ਬਲੌਂਗੀ ਸੜਕ 'ਤੇ ਫਲਾਈਓਵਰ ਦੇ ਚੱਲ ਰਹੇ ਕੰਮ ਦੌਰਾਨ ਸ਼ਨੀਵਾਰ ਨੂੰ ਉਸ ਸਮੇਂ ਬਚਾਅ ਹੋ ਗਿਆ, ਜਦੋਂ ਫਲਾਈਓਵਰ ਤੋਂ ਪੱਥਰ ਦਾ ਇਕ ਟੁਕੜਾ ਡਿਗ ਕੇ ਇਕ ਕਾਰ ਦੇ ਅਗਲੇ ਸ਼ੀਸ਼ੇ 'ਤੇ ਜਾ ਵੱਜਾ। ਕਾਰ ਵਿਚ ਤਿੰਨ ਵਿਅਕਤੀ ਸਵਾਰ ਸਨ। ਕਾਰ ਦੇ ਡਰਾਈਵਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਮਾਂ ਤੇ ਦੋਸਤ ਨਾਲ ਸੈਂਟਰੋ ਕਾਰ ਵਿਚ ਖਰੜ ਗਿਆ ਹੋਇਆ ਸੀ। ਸ਼ਾਮ ਸਵਾ 5 ਵਜੇ ਜਦੋਂ ਉਹ ਵਾਪਸ ਆ ਰਿਹਾ ਸੀ ਤਾਂ ਗਿਲਕੋ ਵੈਲੀ ਦੇ ਸਾਹਮਣੇ ਫਲਾਈਓਵਰ ਤੋਂ ਇਕ ਪੱਥਰ ਉਸ ਦੀ ਕਾਰ 'ਤੇ ਆ ਡਿਗਿਆ, ਜਿਸ ਕਾਰਨ ਉਸ ਦੀ ਕਾਰ ਬੇਕਾਬੂ ਹੋ ਗਈ ਤੇ ਮੁਸ਼ਕਲ ਨਾਲ ਉਸ ਨੇ ਕਾਰ 'ਤੇ ਕਾਬੂ ਪਾਇਆ ਪਰ ਕਾਰ ਦੇ ਅਗਲੇ ਸ਼ੀਸ਼ੇ ਦਾ ਨੁਕਸਾਨ ਹੋ ਗਿਆ।
ਉਸ ਨੇ ਦੱਸਿਆ ਕਿ ਜੇ ਉਸ ਦੀ ਕਾਰ ਤੇਜ਼ ਹੁੰਦੀ ਤਾਂ ਉਸ ਦਾ ਕਾਫੀ ਨੁਕਸਾਨ ਹੋ ਸਕਦਾ ਸੀ। ਇਸ ਦੌਰਾਨ ਐੱਲ. ਐੱਨ. ਟੀ. ਦੇ ਕੰਪਨੀ ਮੈਨੇਜਰ ਅੋਲੋਕ ਨਾਇਕ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਸੂਚਨਾ ਮਿਲੀ ਤਾਂ ਉਹ ਮੌਕੇ 'ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਕਾਰ ਦਾ ਜੋ ਨੁਕਸਾਨ ਹੋਇਆ ਹੈ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਾਲਾਂਕਿ ਸੁਰੱਖਿਆ ਦੇ ਪੂਰੇ ਇੰਤਜ਼ਾਮ ਕੀਤੇ ਹੋਏ ਹਨ ਪਰ ਅਚਾਨਕ ਪੱਥਰ ਦਾ ਛੋਟਾ ਜਿਹਾ ਟੁਕੜਾ ਉਪਰੋਂ ਡਿਗ ਗਿਆ ਸੀ, ਜਿਸ ਸਬੰਧੀ ਅੱਗੇ ਤੋਂ ਧਿਆਨ ਰੱਖਿਆ ਜਾਵੇਗਾ।
ਨੌਜਵਾਨ ਦੇ ਪੇਟ ਤੇ ਲੱਤ 'ਚ ਵੜਿਆ ਸਰੀਆ, ਤਸਵੀਰਾਂ ਦੇਖ ਹੋਵੋਗੇ ਹੈਰਾਨ
NEXT STORY