ਫਿਰੋਜ਼ਪੁਰ (ਮਲਹੋਤਰਾ) : ਉਤਰ ਭਾਰਤ ਵਿਚ ਪੈ ਰਹੀ ਕੜਾਕੇ ਦੀ ਠੰਢ ਤੇ ਕੋਹਰੇ ਨੇ ਇਕ ਵਾਰ ਫਿਰ ਰੇਲ ਦੀ ਰਫਤਾਰ ਰੋਕ ਦਿੱਤੀ ਹੈ। ਸੋਮਵਾਰ ਰੇਲ ਮੰਡਲ ਫਿਰੋਜ਼ਪੁਰ ਨਾਲ ਸੰਬੰਧਤ 8 ਗੱਡੀਆਂ ਰੱਦ ਕਰ ਦਿੱਤਾ ਗਈਆਂ ਅਤੇ 6 ਗੱਡੀਆਂ ਨੂੰ ਰੀ-ਸ਼ੈਡਿਊਲ ਕਰਕੇ ਚਲਾਇਆ ਗਿਆ। ਮੰਡਲ ਆਪਰੇਟਿੰਗ ਸ਼ਾਖਾ ਅਧਿਕਾਰੀਆਂ ਨੇ ਦੱਸਿਆ ਕਿ ਕੋਹਰੇ ਅਤੇ ਵਿਜੀਬਿਲਟੀ ਕਾਫੀ ਘੱਟ ਹੋਣ ਕਾਰਨ ਸਹਰਸਾ-ਅੰਮ੍ਰਿਤਸਰ ਦੇ ਦਰਮਿਆਨ ਚੱਲਣ ਵਾਲੀ ਜਨਸੇਵਾ ਐਕਸਪ੍ਰੈਸ 15209 ਤੇ 15210, ਜੰਮੂਤਵੀ-ਪੁਰਾਣੀ ਦਿੱਲੀ ਵਿਚਾਲੇ ਚੱਲਣ ਵਾਲੀ ਪੂਜਾ ਸੁਪਰਫਾਸਟ 12414, ਟਾਟਾਨਗਰ-ਜੰਮੂ ਵਿਚਾਲੇ ਚੱਲਣ ਵਾਲੀ ਟਾਟਾਮੂਰੀ ਐਕਸਪ੍ਰੈਸ 18101 ਨੂੰ ਰੱਦ ਰੱਖਿਆ ਗਿਆ। ਇਸ ਤੋਂ ਇਲਾਵਾ ਦਿੱਲੀ ਡਿਵੀਜ਼ਨ ਵਿਚ ਚੱਲ ਰਹੇ ਰਿਪੇਅਰ ਵਰਕ ਕਾਰਨ ਨਵੀਂ ਦਿੱਲੀ ਅਤੇ ਅੰਮ੍ਰਿਤਸਰ ਵਿਚਾਲੇ ਚੱਲਣ ਵਾਲੀਆਂ ਅਪ-ਡਾਊਨ ਗੱਡੀਆਂ 14681, 14682, 12459 ਅਤੇ 12460 ਨੂੰ ਰੱਦ ਰੱਖਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਕੋਹਰੇ ਕਾਰਨ ਸੋਮਵਾਰ ਮੰਡਲ ਦੀਆਂ ਛੇ ਗੱਡੀਆਂ ਨੂੰ ਨਿਰਧਾਰਤ ਸਮੇਂ ਤੋਂ ਕਾਫੀ ਦੇਰੀ ਨਾਲ ਰੀ-ਸ਼ੈਡਿਊਲ ਕਰਕੇ ਚਲਾਇਆ ਗਿਆ ਜਿਨ੍ਹਾਂ ਵਿਚ ਫਾਜ਼ਿਲਕਾ-ਦਿੱਲੀ ਇੰਟਰਸਿਟੀ ਨੂੰ 4 ਘੰਟੇ ਦੇਰੀ ਨਾਲ, ਫਿਰੋਜ਼ਪੁਰ-ਦਿੱਲੀ ਇੰਟਰਸਿਟੀ ਨੂੰ 1 ਘੰਟਾ 40 ਮਿੰਟ, ਫਿਰੋਜ਼ਪੁਰ-ਮੁੰਬਈ ਜਨਤਾ ਐਕਸਪ੍ਰੈਸ ਨੂੰ ਢਾਈ ਘੰਟੇ, ਅੰਮ੍ਰਿਤਸਰ-ਨਾਗਪੁਰ ਐਕਸਪ੍ਰੈਸ ਨੂੰ 4 ਘੰਟੇ 35 ਮਿੰਟ, ਅੰਮ੍ਰਿਤਸਰ-ਕਟਿਹਾਰ ਐਕਸਪ੍ਰੈਸ ਨੂੰ 3 ਘੰਟੇ 20 ਮਿੰਟ ਅਤੇ ਅੰਮ੍ਰਿਤਸਰ-ਨਾਂਦੇੜ ਐਕਸਪ੍ਰੈਸ ਨੂੰ 6 ਘੰਟੇ 55 ਮਿੰਟ ਦੇਰ ਨਾਲ ਰਵਾਨਾ ਕੀਤਾ ਗਿਆ।
ਹੈਰੋਇਨ ਦੇ ਸੌਦਾਗਰ ਮਾਂ-ਪੁੱਤ ਚੜ੍ਹੇ ਪੁਲਸ ਹੱਥੇ (ਵੀਡੀਓ)
NEXT STORY