ਬਟਾਲਾ (ਮਠਾਰੂ) : ਸੁਨਹਿਰੀ ਭਵਿੱਖ ਦੀ ਤਾਲਾਸ਼ ਵਿਚ ਰੋਜ਼ੀ ਰੋਟੀ ਦੀ ਖਾਤਰ ਵਿਦੇਸ਼ ਗਏ ਇਕ ਪੰਜਾਬੀ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਰਣਜੀਤ ਸਿੰਘ ਸੈਣੀ ਨੇ ਦੱਸਿਆ ਕਿ ਉਸਦਾ ਭਰਾ ਕੁਲਦੀਪ ਸਿੰਘ ਸੈਣੀ ਪੁੱਤਰ ਵੀਰ ਸਿੰਘ ਵਾਸੀ ਲੰਬੀ ਗਲੀ ਬਟਾਲਾ 4 ਸਾਲ ਪਹਿਲਾਂ ਰੋਜ਼ੀ-ਰੋਟੀ ਦੀ ਖਾਤਰ ਦੁਬਈ ਗਿਆ ਸੀ। ਜਿਥੇ ਉਹ ਟਰਾਂਸਪੋਰਟ ਦਾ ਕੰਮ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਬੀਤੀ 16 ਨਵੰਬਰ ਨੂੰ ਸਵੇਰੇ ਤੜਕਸਾਰ ਦਿਲ ਦੀ ਧੜਕਣ ਬੰਦ ਹੋ ਜਾਣ ਕਾਰਨ ਉਸ ਦੀ ਮੌਤ ਹੋ ਗਈ। ਸ਼ੁੱਕਰਵਾਰ ਨੂੰ ਕੁਲਦੀਪ ਸਿੰਘ ਸੈਣੀ ਦੀ ਮ੍ਰਿਤਕ ਦੇਹ ਬਟਾਲਾ ਵਿਖੇ ਪਹੁੰਚੀ ਜਿਥੇ ਭਾਰੀ ਵਿਰਲਾਪ ਕਰਦਿਆਂ ਪਰਿਵਾਰਿਕ ਮੈਂਬਰਾਂ ਅਤੇ ਹੋਰ ਨੁਮਾਇੰਦਿਆਂ ਵਲੋਂ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ।
ਇਸ ਮੌਕੇ ਸਾਬਕਾ ਚੇਅਰਮੈਨ ਸੁਖਬੀਰ ਸਿੰਘ ਵਾਹਲਾ, ਸ਼ਹਿਰੀ ਪ੍ਰਧਾਨ ਬਲਬੀਰ ਸਿੰਘ ਬਿੱਟੂ, ਕੁਲਬੀਰ ਸਿੰਘ ਰੰਧਾਵਾ, ਰਣਜੀਤ ਸਿੰਘ ਸੈਣੀ, ਸਤਬੀਰ ਸਿੰਘ ਵਾਲੀਆ, ਰੁਬਿੰਦਰ ਸਿੰਘ ਜੈਂਟੀ, ਕੌਂਸਲਰ ਐਡਵੋਕੇਟ ਬਿਕਰਮਜੀਤ ਸਿੰਘ ਜੱਗਾ, ਰਿੰਕੂ ਬਾਜਵਾ, ਇੰਸਪੈਕਟਰ ਇੰਦਰਬੀਰ ਸਿੰਘ ਰੰਧਾਵਾ, ਐਡਵੋਕੇਟ ਰਵਿੰਦਰ ਸ਼ਰਮਾਂ, ਸੰਜੀਵ ਸ਼ਰਮਾਂ, ਗੁੱਡੂ ਸੇਠ, ਵਿੱਕੀ ਗਰੈਂਡਵੇਅ, ਦਲਜੀਤ ਸਿੰਘ ਮੱਲੀ, ਕੁਲਦੀਪ ਸਿੰਘ ਭੁੱਟੋ, ਬਲਦੇਵ ਸਿੰਘ ਸੰਧੂ, ਤਜਿੰਦਰ ਰੰਧਾਵਾ ਤੇ ਹੋਰ ਮੈਂਬਰ ਹਾਜ਼ਰ ਸਨ।
ਸ਼ਹੀਦ ਮਨਜਿੰਦਰ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ ਪੰਜਾਬ ਦੇ ਖਜਾਨਾ ਮੰਤਰੀ
NEXT STORY