ਨਵਾਂਸ਼ਹਿਰ (ਤ੍ਰਿਪਾਠੀ) - ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀ ਅਗਿਆਨਤਾ ਅਤੇ ਲਾਪਰਵਾਹੀ ਦੇ ਚਲਦੇ ਪੰਜਾਬ ਦੇ ਮਾਮਲਿਆਂ ’ਤੇ ਗੰਭੀਰਤਾ ਨਾ ਹੋਣ ਦੇ ਚਲਦੇ ਪੰਜਾਬ ਨੂੰ ਕੇਂਦਰ ਸਰਕਾਰ ਦੀ ਨਾ ਸਿਰਫ਼ ਅਧੀਨਤਾ ਮੰਨਣ ਨੂੰ ਮਜ਼ਬੂਰ ਕਰ ਦਿੱਤਾ ਹੈ, ਸਗੋਂ ਕੇਂਦਰ ਸਰਕਾਰ ਦੀ ਲਗਾਤਾਰ ਦਖ਼ਲ-ਅੰਦਾਜ਼ੀ ਵੀ ਵਧੀ ਹੈ, ਜੋਕਿ ਪੰਜਾਬ ਦੇ ਹਿੱਤਾਂ ਦੇ ਨਾਲ ਖਿਲਵਾੜ ਅਤੇ ਸਰਾਸਰ ਧੱਕੇਸ਼ਾਹੀ ਹੈ। ਪ੍ਰੇਮ ਸਿੰਘ ਚੰਦੂਮਾਜਰਾ ਨਵਾਂਸ਼ਹਿਰ ਵਿਖੇ ਹਲਕੇ ਦੇ ਆਬਜ਼ਰਵਰ ਅਤੇ ਜ਼ਿਲ੍ਹਾ ਯੂਥ ਵਿੰਗ ਦੇ ਪ੍ਰਧਾਨ ਰਮਨਦੀਪ ਸਿੰਘ ਥਿਆੜ੍ਹਾ ਦੀ ਰਿਹਾਇਸ਼ ’ਤੇ ਪੱਤਰਕਾਰਾਂ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਆਰ. ਡੀ. ਐੱਫ਼. (ਰੂਰਲ ਡਿਵੈਲਪਮੈਂਟ ਫੰਡ) ਕੇਂਦਰ ਸਰਕਾਰ ਦੀਆਂ ਸ਼ਰਤਾਂ ਨੂੰ ਮੰਨ ਕੇ ਪੰਜਾਬ ਨੇ ਆਰ. ਡੀ. ਐੱਫ਼. ’ਤੇ ਆਪਣਾ ਬੁਨਿਆਦੀ ਹੱਕ ’ਤੇ ਕਬਜ਼ਾ ਗਵਾਉਣ ਦੇ ਕਾਰਨ ਅੱਜ ਪੰਜਾਬ ਦਾ 2800 ਰੁਪਏ ਕੇਂਦਰ ਸਰਕਾਰ ਕੋਲ ਰੁਕਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਪੰਜਾਬ ਦੇ ਮੁੱਖ ਮੰਤਰੀ ਦੀ ਚੁੱਪੀ ਨਾ ਕੇਵਲ ਪੰਜਾਬ ਦੇ ਹਿੱਤਾਂ ਨੂੰ ਲੈ ਕੇ ਚਿੰਤਾ ਦਾ ਵਿਸ਼ਾ ਵੀ ਹੈ। ਚੰਡੀਗੜ੍ਹ ਦੇ ਮਾਮਲੇ ’ਚ ਵੀ ਭਗਵੰਤ ਮਾਨ ਦਾ ਇਹ ਬਿਆਨ ਹੈ ਕਿ ਉਹ ਇਸ ਨੂੰ ਪੂਰੀ ਮਜ਼ਬੂਤੀ ਨਾਲ ਕੇਂਦਰ ਕੋਲ ਰੱਖਣਗੇ, ਕਾਫ਼ੀ ਦੇਰੀ ਨਾਲ ਜਾਰੀ ਕੀਤਾ ਗਿਆ ਹੈ, ਜਿਸ ਦਾ ਖਾਮਿਆਜ਼ਾ ਵੀ ਪੰਜਾਬ ਨੂੰ ਭੁਗਤਨਾ ਪੈ ਸਕਦਾ ਹੈ। ਉਨ੍ਹਾਂ ਦੱਸਿਆ ਕਿ ਅਕਾਲੀ ਦਲ (ਬਾਦਲ) ਦਾ ਵਫ਼ਦ ਚੰਡੀਗੜ੍ਹ ਦੇ ਮਸਲੇ ਨੂੰ ਲੈ ਕੇ ਗਵਰਨਰ ਨਾਲ ਮਿਲਿਆ ਸੀ, ਜਿਨ੍ਹਾਂ ਇਹ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਇਸ ਗੱਲ ਨੂੰ ਲੈ ਕੇ ਸਹਿਮਤ ਹਨ ਕਿ ਪੰਜਾਬ ਅਤੇ ਹਰਿਆਣਾ ਦੋਵਾਂ ਨੂੰ ਜ਼ਮੀਨ ਦੇਣ ’ਤੇ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ।
ਇਹ ਵੀ ਪੜ੍ਹੋ : ਅਮਰੀਕਾ ਭੇਜਣ ਲਈ ਪਹਿਲਾਂ ਮੰਗੇ 10 ਲੱਖ, ਵੀਜ਼ਾ ਲੱਗਣ ’ਤੇ ਏਜੰਟ ਵੱਲੋਂ ਕੀਤੀ ਗਈ ਮੰਗ ਨੇ ਉਡਾਏ ਪਰਿਵਾਰ ਦੇ ਹੋਸ਼
ਪ੍ਰੋ.ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਇਸ ਬਿਆਨ ਦੇ ਚਲਦੇ ਸ਼੍ਰੋਮਣੀ ਅਕਾਲੀ ਦਲ ਗਵਰਨਰ ਨਾਲ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਹੋਈ ਮੁਲਾਕਾਤ ਵਿਚ ਨਾ ਕੇਵਲ ਬੇ-ਉੱਤਰ ਹੋ ਗਿਆ, ਸਗੋਂ ਇਸ ਮਾਮਲੇ ਨੂੰ ਵੱਧ ਮਜ਼ਬੂਤੀ ਨਾਲ ਰੱਖਣ ਤੋਂ ਵੀ ਵਾਂਝਾ ਹੋਇਆ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਅਤੇ ਪੰਜਾਬ ਦੇ ਹਿੱਤਾਂ ਨੂੰ ਚੁੱਕਣ ਦਾ ਜਦੋਂ ਸਮਾਂ ਆਇਆ ਤਾਂ ਭਗਵੰਤ ਮਾਨ ਗੁਜਰਾਤ ਘੁੰਮ ਰਹੇ ਸਨ। ਉਨ੍ਹਾਂ ਕਿਹਾ ਕਿ ਜਦੋਂ ਤਕ ਸਰਵ ਪਾਰਟੀ ਬੁਲਾ ਕੇ ਪੰਜਾਬ ਦੇ ਹਿੱਤਾਂ ਦਾ ਇਕਮਤ ਵਿਖਾਵਾ ਨਹੀਂ ਹੋਵੇਗਾ, ਉਦੋਂ ਤਕ ਪੰਜਾਬ ਨਾਲ ਧੱਕਾ ਹੋਣਾ ਬੰਦ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਡੈਮੋ ਦੀ ਸਥਾਈ ਮੈਂਬਰਸ਼ਿੱਪ ਖੋਹਣ ਤੋਂ ਇਲਾਵਾ ਪੰਜਾਬ ਪੁਲਸ ਦੀ ਥਾਂ ’ਤੇ ਸੀ. ਆਈ. ਐੱਸ. ਐੱਫ਼. ਬਿਠਾ ਦਿੱਤੀ ਗਈ ਅਤੇ ਚੰਡੀਗੜ੍ਹ ਦੇ ਮੁਲਾਜ਼ਮਾਂ ’ਤੇ ਕੇਂਦਰ ਦੇ ਪੇਅ ਸਕੇਲ ਲਗਾ ਕੇ ਪੱਕੇ ਤੌਰ ’ਤੇ ਯੂ. ਟੀ. ਬਣਾਉਣ ਦਾ ਮਾਰਗ ਖੋਲਣਾ ਪੰਜਾਬ ਚਿ ਸਿੱਧੀ ਦਖ਼ਲ ਅੰਦਾਜ਼ੀ ਹੈ ਪਰ ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਜਲਦ ਸਰਵ ਪਾਰਟੀ ਮੀਟਿੰਗ ਨੂੰ ਸੱਦਾ ਨਹੀਂ ਦਿੱਤਾ ਤਾਂ ਸ਼ਿਅਦ ਪੰਜਾਬ ਦੇ ਮਾਮਲਿਆਂ ਨੂੰ ਲੈ ਕੇ ਆਪਣੀ ਇਤਿਹਾਸਕ ਭੂਮਿਕਾ ਨਿਭਾਉਣ ਤੋਂ ਪਿੱਛੇ ਨਹੀਂ ਹਟੇਗੀ।
ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਕਤਲ ਦੇ ਮਾਮਲੇ ਸਬੰਧੀ ਉਨ੍ਹਾਂ ਦੇ ਪਿਤਾ ਨੂੰ ਸਰਵ ਪਾਰਟੀ ਮੀਟਿੰਗ ਸੱਦਣੀ ਚਾਹੀਦੀ ਹੈ, ਜੋਕਿ ਗੈਰ ਰਾਜਨੀਤਕ ਮੰਨੀ ਜਾਵੇਗੀ, ਤਾਂ ਜੋ ਇਸ ਗੱਲ ਦਾ ਪਤਾ ਲਗਾਇਆ ਜਾ ਸਕੇ ਕਿ ਮੂਸੇਵਾਲੇ ਦੇ ਕਤਲ ਦੇ ਪਿੱਛੇ ਕੀ ਸਾਜ਼ਿਸ਼ ਸੀ ਅਤੇ ਕੌਣ ਲੋਕ ਜ਼ਿੰਮੇਵਾਰ ਸਨ? ਪੰਜਾਬ ਦੀ ਸਰਕਾਰ ਕੇਂਦਰੀ ਏਜੰਸੀਆਂ ਦੀ ਜਾਂਚ ’ਚ ਕਿਉਂ ਹਿੱਸਾ ਲੈ ਰਹੀ ਹੈ, ਜਦਕਿ ਇਸ ਹੱਤਿਆ ਵਿਚ ਕੌਮਾਂਤਰੀ ਤਾਰ ਜੁਡ਼ੇ ਹੋਣਾ ਜਗ ਜ਼ਾਹਿਰ ਹੋ ਗਿਆ ਹੈ। ਗੋਲਡੀ ਬਰਾੜ ਦੇ ਗ੍ਰਿਫ਼ਤਾਰ ਹੋਣ ਦੀ ਝੂਠੀ ਅਫਵਾਹ ਸੋਸ਼ਲ ਮੀਡੀਆ ’ਤੇ ਫੈਲਾਉਣ ਲਈ ‘ਆਪ’ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ‘ਆਪ’ ਸਰਕਾਰ ਨੇ ਗੁਜਰਾਤ ਚੋਣਾਂ ’ਚ ਲਾਭ ਲੈਣ ਲਈ ਇੰਨਾਂ ਵੱਡਾ ਝੂਠ ਬੋਲ ਕੇ ਸਮੂਹ ਦੇਸ਼ਵਾਸੀਆਂ ਨੂੰ ਗੁੰਮਰਾਹ ਕੀਤਾ ਹੈ। ਜੇਕਰ ਅਜਿਹੀ ਝੂਠੀ ਜਾਣਕਾਰੀ ਕਿਸੇ ਆਲਾ ਅਫ਼ਸਰ ਨੇ ਦਿੱਤੀ ਹੈ ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਨੂੰ ਅਮਲ ’ਚ ਲਿਆਂਦਾ ਜਾਵੇ ਅਤੇ ਜੇਕਰ ਮੁੱਖ ਮੰਤਰੀ ਖੁਦ ਜ਼ਿੰਮੇਵਾਰ ਹੈ ਤਾਂ ਇਸ ਦਾ ਜਵਾਬ ਪੰਜਾਬ ਦੀ ਜਨਤਾ ਲਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਹੱਥਿਆਰ ਨਾ ਚੁੱਕਣ। ਨੌਜਵਾਨ ਦੇ ਹੱਥਾਂ ’ਚ ਹੱਥਿਆਰ ਨਹੀਂ ਸਗੋਂ ਕਲਮ ਹੋਵੇ। ਉਨ੍ਹਾਂ ਪੰਜਾਬ ਸਰਕਾਰ ਨੂੰ ਸਵਾਲ ਕੀਤਾ ਕਿ ਨੌਜਵਾਨਾਂ ਦੇ ਹੱਥਾਂ ’ਚ ਹੱਥਿਆਰ ਫਡ਼੍ਹਾਉਣ ਲਈ ਕੌਣ ਜ਼ਿੰਮੇਵਾਰ ਹੈ, ਦਾ ਸੱਚ ਦੇਸ਼ ਦੇ ਸਾਹਮਣੇ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ’ਚ ਮਰਨ ਵਾਲਾ ਮਰ ਜਾਂਦਾ ਹੈ, ਮਾਰਨ ਵਾਲੇ ਲੁਕਣ ਲਈ ਟਿਕਾਣਾ ਲੱਭਦਾ ਹੈ, ਜਦਕਿ ਘਟਨਾ ਦੇ ਪਿੱਛੇ ਦੀਆਂ ਸ਼ਕਤੀਆਂ ਤਮਾਸ਼ਾ ਦੇਖਦੀਆਂ ਹਨ, ਜਿਸ ਵਿਚ ਨੁਕਸਾਨ ਕੇਵਲ ਸੂਬੇ ਦਾ ਹੋ ਰਿਹਾ ਹੈ।
ਇਹ ਵੀ ਪੜ੍ਹੋ : ਫਿਲੌਰ ਦੇ ਗੁਰੂਘਰ 'ਚ ਬੇਅਦਬੀ ਦੀ ਘਟਨਾ, ਗੋਲਕ ਨੂੰ ਤੋੜਨ ਦੀ ਕੀਤੀ ਗਈ ਕੋਸ਼ਿਸ਼
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ’ਚ 25ਵਾਂ ਗੁਲਦਾਉਦੀ ਸ਼ੋਅ 6-7 ਦਸੰਬਰ ਨੂੰ
NEXT STORY