ਜਲੰਧਰ (ਮਹੇਸ਼)–ਅਮਰੀਕਾ ਭੇਜਣ ਦੇ ਨਾਂ ’ਤੇ ਪਹਿਲਾਂ 10 ਲੱਖ ਰੁਪਏ ਮੰਗੇ ਅਤੇ ਵੀਜ਼ਾ ਲੱਗਣ ’ਤੇ 40 ਲੱਖ ਰੁਪਏ ਦੀ ਮੰਗ ਕਰਦਿਆਂ ਨਾਜਾਇਜ਼ ਤੌਰ ’ਤੇ ਪਾਸਪੋਰਟ ਆਪਣੇ ਕੋਲ ਰੱਖਣ ਵਾਲੇ ਕਿੰਗਜ਼ ਪੰਜਾਬ ਟਰੈਵਲ ਐਂਡ ਐਜੂਕੇਸ਼ਨ ਦੇ ਐੱਮ. ਡੀ. ਬਲਰਾਜ ਸਿੰਘ ਪੁੱਤਰ ਸਤਨਾਮ ਸਿੰਘ ਖ਼ਿਲਾਫ਼ ਥਾਣਾ ਡਿਵੀਜ਼ਨ ਨੰਬਰ 6 (ਮਾਡਲ ਟਾਊਨ) ਵਿਚ ਆਈ. ਪੀ. ਸੀ. ਦੀ ਧਾਰਾ 406 ਅਤੇ 385 ਤਹਿਤ 209 ਨੰਬਰ ਐੱਫ਼. ਆਈ. ਆਰ. ਦਰਜ ਕੀਤੀ ਗਈ ਹੈ। ਬੱਸ ਅੱਡਾ ਪੁਲਸ ਚੌਂਕੀ ਦੇ ਮੁਖੀ ਐੱਸ. ਆਈ. ਮੇਜਰ ਸਿੰਘ ਰਿਆੜ ਨੇ ਉਕਤ ਮਾਮਲਾ ਦਰਜ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਉੱਚ ਪੁਲਸ ਅਧਿਕਾਰੀਆਂ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਹੀ ਸ਼ਿਕਾਇਤਕਰਤਾ ਅਨਮੋਲਦੀਪ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ 175, ਨਿਊ ਆਦਰਸ਼ ਨਗਰ ਜਲੰਧਰ ਦੀ ਸ਼ਿਕਾਇਤ ਦੇ ਆਧਾਰ ’ਤੇ ਬਲਰਾਜ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਅਨਮੋਲਦੀਪ ਸਿੰਘ ਨੇ ਦੱਸਿਆ ਕਿ ਉਹ ਆਪਣਾ ਕਾਰੋਬਾਰ ਕਰਦਾ ਹੈ ਅਤੇ ਵਿਦੇਸ਼ ਜਾਣ ਦੀ ਇੱਛਾ ਰੱਖਦਾ ਸੀ। ਉਹ ਯੂ-ਟਿਊਬ ਰਾਹੀਂ 11 ਅਕਤੂਬਰ 2021 ਨੂੰ ਬਲਰਾਜ ਸਿੰਘ ਨੂੰ ਆਪਣੇ ਪਿਤਾ ਸੰਤੋਖ ਸਿੰਘ ਸਮੇਤ ਮਿਲਿਆ ਸੀ।
ਇਹ ਵੀ ਪੜ੍ਹੋ : ਨਸ਼ੇ ਦੇ ਖ਼ਿਲਾਫ਼ ਮਿਸਾਲ ਬਣ ਕੇ ਉਭਰਿਆ ਜਲੰਧਰ ਦਾ ਪਿੰਡ ਰਾਣੀ ਭੱਟੀ, ਹੋ ਰਹੀਆਂ ਨੇ ਹਰ ਪਾਸੇ ਤਾਰੀਫ਼ਾਂ
ਉਨ੍ਹਾਂ ਨੇ ਅਮਰੀਕਾ ਜਾਣ ਸਬੰਧੀ ਬਲਰਾਜ ਸਿੰਘ ਨਾਲ ਗੱਲਬਾਤ ਕੀਤੀ, ਜਿਸ ਬਦਲੇ ਉਸ ਨੇ 10 ਲੱਖ ਰੁਪਏ ਦੀ ਮੰਗ ਕੀਤੀ। ਉਸ ਨੇ ਕਿਹਾ ਕਿ ਅੱਧੇ ਪੈਸੇ ਪਹਿਲਾਂ ਦੇਣੇ ਹਨ ਅਤੇ ਬਾਕੀ ਦੇ ਵਿਦੇਸ਼ ਪਹੁੰਚਣ ਤੋਂ ਬਾਅਦ। ਉਸ ਦੇ ਪਿਤਾ ਨੇ ਬਲਰਾਜ ਦੀ ਗੱਲ ਮੰਨ ਲਈ। ਬਲਰਾਜ ਨੇ 5 ਲੱਖ ਰੁਪਏ ਉਨ੍ਹਾਂ ਤੋਂ ਪਹਿਲਾਂ ਲੈ ਲਏ ਅਤੇ ਜਦੋਂ ਵੀਜ਼ਾ ਲੱਗ ਗਿਆ ਤਾਂ ਉਸ ਨੇ ਬਾਕੀ ਦੇ ਰਹਿੰਦੇ 5 ਲੱਖ ਰੁਪਏ ਲੈਣ ਦੀ ਬਜਾਏ 40 ਲੱਖ ਰੁਪਏ ਮੰਗੇ ਅਤੇ ਉਸ ਦਾ ਪਾਸਪੋਰਟ ਆਪਣੇ ਕੋਲ ਰੱਖ ਲਿਆ। ਅਨਮੋਲ ਨੇ ਆਪਣੀ ਸ਼ਿਕਾਇਤ ਵਿਚ ਮੰਗ ਕਰਦਿਆਂ ਕਿਹਾ ਕਿ ਤੈਅ ਹੋਈ ਰਕਮ ਮੁਤਾਬਕ ਬਲਰਾਜ ਉਨ੍ਹਾਂ ਤੋਂ 5 ਲੱਖ ਰੁਪਏ ਲੈ ਕੇ ਉਸ ਦਾ 5 ਸਾਲ ਵਰਕ ਪਰਮਿਟ ਲੱਗਾ ਹੋਇਆ ਪਾਸਪੋਰਟ ਉਸ ਨੂੰ ਵਾਪਸ ਕਰ ਦੇਵੇ। ਜੇਕਰ ਉਹ ਅਜਿਹਾ ਨਹੀਂ ਕਰਦਾ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਸ ਵੱਲੋਂ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ ਅਤੇ ਉਸ ਤੋਂ ਬਾਅਦ ਬਲਰਾਜ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ।
ਇਹ ਵੀ ਪੜ੍ਹੋ : ਜਲੰਧਰ: ਰਾਕੇਸ਼ ਰਾਠੌਰ ਸਾਬਿਤ ਹੋਏ ਲੰਬੀ ਪਾਰੀ ਦੇ ਖਿਡਾਰੀ, ਤੀਜੀ ਵਾਰ ਮਿਲੀ ਸੂਬਾ ਉੱਪ ਪ੍ਰਧਾਨ ਦੀ ਜ਼ਿੰਮੇਵਾਰੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਗੋਲਡੀ ਬਰਾੜ ਨੂੰ ਡਿਟੇਨ ਕੀਤੇ ਜਾਣ ਦੇ ਮਾਮਲੇ 'ਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਵਕੀਲ ਦਾ ਵੱਡਾ ਖ਼ੁਲਾਸਾ
NEXT STORY