ਭਿੱਖੀਵਿੰਡ(ਅਮਨ/ਸੁਖਚੈਨ)— ਵਿਧਾਨ ਸਭਾ ਹਲਕਾ ਪੱਟੀ 'ਚ ਸੱਤਾਧਾਰੀ ਪਾਰਟੀ ਵੱਲੋਂ ਅਕਾਲੀ ਭਾਜਪਾ ਵਰਕਰਾਂ ਨਾਲ ਧੱਕੇਸ਼ਾਹੀਆਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਧੱਕੇਸ਼ਾਹੀਆਂ 'ਤੇ ਰੋਕ ਲਾਉਣ ਲਈ ਹਲਕੇ ਦੇ ਇੰਚਾਰਜ ਅਤੇ ਸਾਬਕਾ ਮੰਤਰੀ ਪੰਜਾਬ ਆਦੇਸ਼ ਪ੍ਰਤਾਪ ਸਿੰਘ ਕੈਰੋ 11 ਅਗਸਤ ਨੂੰ ਹਲਕਾ ਪੱਟੀ 'ਚ ਪਹੁੰਚ ਰਹੇ ਹਨ, ਜਿੱਥੇ ਉਹ 3 ਦਿਨ ਲਗਾਤਾਰ ਸਰਕਾਰ ਦੀਆਂ ਧੱਕੇਸ਼ਾਹੀਆਂ ਤੋਂ ਪੀੜਤ ਹਲਕੇ ਦੇ ਵਰਕਰਾਂ ਨਾਲ ਪਿੰਡਾਂ 'ਚ ਪਹੁੰਚ ਕੇ ਮੁਲਾਕਾਤ ਕਰਨਗੇ
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੈਰੋ ਦੇ ਸਿਆਸੀ ਸਕੱਤਰ ਗੁਰਮੁੱਖ ਸਿੰਘ ਘੁੱਲਾ ਬਲੇਰ ਨੇ ਭਿੱਖੀਵਿੰਡ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਸ ਨੇ ਕਿਹਾ ਕਿ ਕੈਰੋ 11 ਅਗਸਤ ਨੂੰ ਕੈਰੋ ਕੋਠੀ ਪਹੁੰਚਣਗੇ, ਜਿੱਥੇ ਉਹ 12, 13 ਅਗਸਤ ਨੂੰ ਵਰਕਰਾਂ ਅਤੇ ਅਹੁਦੇਦਾਰਾਂ ਨਾਲ ਮੁਲਾਕਾਤ ਕਰਨਗੇ। ਉਸ ਨੇ ਕਿਹਾ ਕਿ ਜਿੰਨੀਆਂ ਧੱਕੇਸ਼ਾਹੀਆਂ ਪੱਟੀ ਹਲਕੇ 'ਚ ਸਰਕਾਰ ਨੇ ਕੀਤੀਆਂ ਹਨ, ਉਹ ਕਿਤੇ ਹੀ ਹੋਈਆਂ ਹੋਣਗੀਆਂ ਪਰ ਪੱਟੀ ਹਲਕੇ ਦੇ ਬਹਾਦਰ ਲੋਕ ਇਨ੍ਹਾਂ ਧੱਕੇਸ਼ਾਹੀਆਂ ਦੀ ਕੋਈ ਪਰਵਾਹ ਨਹੀਂ ਕਰਦੇ। ਉਸ ਨੇ ਦੱਸਿਆ ਕਿ ਪੱਟੀ ਹਲਕੇ 'ਚ ਹਰ ਪਿੰਡ 'ਚ ਵਿਕਾਸ ਦੇ ਕੰਮ ਬੰਦ ਪਏ ਹੋਏ ਹਨ ਅਤੇ ਨਸ਼ਿਆਂ ਦਾ ਵਿਕਾਸ ਸ਼ੁਰੂ ਹੋ ਚੁੱਕਿਆ ਹੈ ਕਿਉਂਕਿ ਰੋਜ਼ਾਨਾ ਹੀ 4 ਮਹੀਨਿਆਂ ਤੋਂ ਹਲਕੇ ਅੰਦਰ ਨਸ਼ਿਆ ਦਾ ਬੋਲਬਾਲਾ ਇਸ ਤਰ੍ਹਾਂ ਨਾਲ ਵੱਧ ਚੁੱਕਿਆ ਹੈ ਕਿ ਦੁਕਾਨਾਂ ਹੀ ਖੁੱਲ ਗਈਆਂ ਹਨ। ਉਸ ਨੇ ਕਿਹਾ '' ਪੱਟੀ ਸ਼ਹਿਰ ਅੰਦਰ ਜਿੱਥੇ ਅਕਾਲੀ ਸਰਕਾਰ ਦੇ ਰਾਜ 'ਚ ਇਕ ਦਿਨ ਵੀ ਵਿਕਾਸ ਬੰਦ ਨਹੀਂ ਸੀ ਹੋਇਆ, ਉਥੇ ਹੁਣ ਚਾਰ ਮਹੀਨਿਆ ਤੋਂ ਇਕ ਵੀ ਵਿਕਾਸ ਦੇ ਕੰਮ ਲਈ ਇੱਟ ਨਹੀਂ ਲੱਗੀ।''
ਅਜਨਾਲਾ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਾ ਗ੍ਰਿਫਤਾਰ, ਦੋ ਦਿਨਾਂ ਦੀ ਪੁਲਸ ਰਿਮਾਂਡ 'ਤੇ ਭੇਜਿਆ
NEXT STORY