ਜਲੰਧਰ (ਪੁਨੀਤ, ਸੋਨੂੰ)- ਜਲੰਧਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਅਕਾਲੀ-ਭਾਜਪਾ ਸਰਕਾਰ ਵਿਚ ਦੋ ਵਾਰ ਸੀਨੀਅਰ ਡਿਪਟੀ ਮੇਅਰ ਰਹੇ ਕਮਲਜੀਤ ਸਿੰਘ ਭਾਟੀਆ ਨੇ ਅਕਾਲੀ ਦਲ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਭਾਟੀਆ ਨੇ ਪ੍ਰੈੱਸ ਕਾਨਫ਼ਰੰਸ ਕਰਦੇ ਹੋਏ ਆਪਣੇ ਅਤੇ ਸਾਥੀਆਂ ਦੇ ਅਸਤੀਫ਼ੇ ਦਾ ਐਲਾਨ ਕੀਤਾ ਹੈ। ਕਮਲਜੀਤ ਸਿੰਘ ਭਾਟੀਆ ਭਵਿੱਖ ਵਿਚ ਕਿਹੜੀ ਪਾਰਟੀ ਵਿਚ ਜਾਣਗੇ, ਇਸ ਬਾਰੇ ਉਨ੍ਹਾਂ ਵੱਲੋਂ ਅਜੇ ਕੋਈ ਖ਼ੁਲਾਸਾ ਨਹੀਂ ਕੀਤਾ ਗਿਆ ਹੈ। ਕਮਲਜੀਤ ਸਿੰਘ ਭਾਟੀਆ ਬੀਬੀ ਜਾਗੀਰ ਕੌਰ ਦੇ ਕਰੀਬੀਆਂ 'ਚੋਂ ਇਕ ਸਨ। ਉਹ ਵੀ ਕੁਝ ਸਮੇਂ ਤੋਂ ਪਾਰਟੀ ਨਾਲੋਂ ਨਾਰਾਜ਼ ਚੱਲ ਰਹੇ ਸਨ। ਭਾਟੀਆ ਵੱਲੋਂ ਸੁਖਬੀਰ ਬਾਦਲ ਦੇ ਨਾਂ 'ਤੇ ਚਿੱਠੀ ਲਿਖ ਕੇ ਅਸਤੀਫ਼ਾ ਭੇਜਿਆ ਗਿਆ ਹੈ।

ਮੀਡੀਆ ਨਾਲ ਗੱਲਬਾਤ ਕਰਦਿਆਂ ਕਮਲਜੀਤ ਸਿੰਘ ਭਾਟੀਆ ਨੇ ਪਾਰਟੀ ਸੀਨੀਅਰ ਲੀਡਰਸ਼ਿਪ 'ਤੇ ਦੋਸ਼ ਲਾਉਂਦਿਆ ਕਿਹਾ ਕਿ ਪਾਰਟੀ ਵਿਚ ਸਿਰਫ਼ ਸਿਫ਼ਾਰਸ਼ੀਆਂ ਦੀ ਥਾਂ ਰਹਿ ਗਈ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ, ਜਿਨ੍ਹਾਂ ਨੇ ਦਿਨ-ਰਾਤ ਕਰਕੇ ਪਾਰਟੀ ਨੂੰ ਖੜ੍ਹਾ ਕੀਤਾ, ਉਨ੍ਹਾਂ ਨੂੰ ਪਾਰਟੀ ਅਤੇ ਸਥਾਨਕ ਲੀਡਰਸ਼ਿਪ ਅਣਗੌਲਿਆਂ ਕਰ ਰਹੀ ਹੈ।
ਇਹ ਵੀ ਪੜ੍ਹੋ : #Budget2023: ਨਿਰਮਲਾ ਸੀਤਾਰਮਨ ਦਾ ਵੱਡਾ ਐਲਾਨ, ਦੇਸ਼ 'ਚ ਬਣਾਏ ਜਾਣਗੇ 50 ਨਵੇਂ ਏਅਰਪੋਰਟ


ਮੁੰਡੇ-ਕੁੜੀ ਸਮੇਤ ਨਹਿਰ 'ਚ ਡਿੱਗੀ ਸਵਿੱਫਟ ਕਾਰ, ਮੌਕੇ ਦੀਆਂ ਤਸਵੀਰਾਂ ਆਈਆਂ ਸਾਹਮਣੇ
NEXT STORY