ਬਟਾਲਾ, (ਬੇਰੀ)- ਹੋਲੀ ਦੇ ਤਿਉਹਾਰ ਕਾਰਨ ਪੁਲਸ ਮੁਲਾਜ਼ਮ ਸਮੇਤ 4 ਜਣਿਆਂ ਦੇ ਗੰਭੀਰ ਜ਼ਖਮੀ ਹੋਣ ਦੀ ਖਬਰ ਹੈ।ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਹੌਲਦਾਰ ਕਸ਼ਮੀਰ ਸਿੰਘ ਪੁੱਤਰ ਮੁਲਖਾ ਸਿੰਘ ਵਾਸੀ ਸਿਟੀ ਪੁਲਸ ਕਾਲੋਨੀ ਬਟਾਲਾ ਨੇ ਦੱਸਿਆ ਕਿ ਮੈਂ ਤੇ ਮੇਰਾ ਬੇਟਾ ਰੌਬੀ ਆਪਣੇ ਪੁਲਸ ਕੁਆਰਟਰਾਂ ਵਿਚ ਖਾਣਾ ਖਾਣ ਲਈ ਜਾ ਰਹੇ ਸਨ ਕਿ ਜਦੋਂ ਸਿਟੀ ਕਾਲੋਨੀ ਦੇ ਗੇਟ ਕੋਲ ਪਹੁੰਚੇ ਤਾਂ ਇਸ ਦੌਰਾਨ ਹੋਲੀ ਖੇਡਦਿਆਂ ਨੌਜਵਾਨਾਂ ਦੀ ਟੋਲੀ ਨੇ ਸਾਡੇ ਪਾਣੀ ਨਾਲ ਭਰੇ ਲਿਫਾਫੇ ਮਾਰਨੇ ਸ਼ੁਰੂ ਕਰ ਦਿੱਤੇ। ਜਦੋਂ ਅਸੀਂ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਣਾ ਚਾਹਿਆ ਤਾਂ ਉਨ੍ਹਾਂ ਮੇਰੇ ਇੱਟਾਂ-ਰੋੜੇ ਮਾਰੇ, ਜਿਸ ਨਾਲ ਮੈਂ ਗੰਭੀਰ ਜ਼ਖਮੀ ਹੋ ਗਿਆ ਅਤੇ ਉਸਦਾ ਲੜਕਾ ਰੌਬੀ ਤੇ ਇਕ ਹੋਰ ਨੌਜਵਾਨ ਸੰਨੀ ਪੁੱਤਰ ਪ੍ਰਭਜੋਤ ਸਿੰਘ ਦੇ ਵੀ ਸੱਟਾਂ ਲੱਗੀਆਂ। ਹੌਲਦਾਰ ਕਸ਼ਮੀਰ ਸਿੰਘ ਨੇ ਕਿਹਾ ਕਿ ਇਸ ਦੌਰਾਨ ਨੌਜਵਾਨਾਂ ਦੀ ਟੋਲੀ ਮੇਰੇ ਬੇਹੋਸ਼ ਹੋਣ ਉਪਰੰਤ ਮੇਰੀ ਗੰਨ ਖੋਹ ਕੇ ਲੈ ਗਈ। ਉਧਰ ਦੂਜੇ ਪਾਸੇ ਜ਼ੇਰੇ ਇਲਾਜ ਵਿਰਲੋਚਨ ਕਲਿਆਣ ਪੁੱਤਰ ਸੁਨੀਲ ਕਲਿਆਣ ਵਾਸੀ ਵਾਲਮੀਕਿ ਮੁਹੱਲਾ ਨਹਿਰੂ ਗੇਟ ਬਟਾਲਾ ਨੇ ਦੱਸਿਆ ਕਿ ਅਸੀਂ ਲੋਕ ਆਪਸ ਵਿਚ ਹੋਲੀ ਦਾ ਤਿਉਹਾਰ ਮਨਾ ਰਹੇ ਸੀ ਕਿ ਇਸ ਦੌਰਾਨ ਕਸ਼ਮੀਰ ਸਿੰਘ ਤੇ ਉਸਦਾ ਲੜਕਾ ਰੌਬੀ ਆ ਗਏ ਤੇ ਸਾਨੂੰ ਹੋਲੀ ਖੇਡਣ ਤੋਂ ਰੋਕਿਆ ਅਤੇ ਨਾਲ ਹੀ ਕਸ਼ਮੀਰ ਸਿੰਘ ਨੇ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਇਸ ਕਾਰਨ ਸਾਡੀ ਆਪਸ ਵਿਚ ਤੂੰ-ਤੂੰ ਮੈਂ-ਮੈਂ ਹੋ ਗਈ ਅਤੇ ਝਗੜਾ ਹੋਣ ਕਰ ਕੇ ਮੈਨੂੰ ਗੰਭੀਰ ਸੱਟ ਲੱਗ ਗਈ। ਉਪਰੰਤ ਮੇਰੇ ਸਾਥੀਆਂ ਨੇ ਮੈਨੂੰ ਸਿਵਲ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ।
ਉਕਤ ਮਾਮਲੇ ਸਬੰਧੀ ਜਦੋਂ ਥਾਣਾ ਸਿਟੀ ਦੇ ਐੱਸ. ਐੱਚ. ਓ. ਵਿਸ਼ਵਾਮਿੱਤਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਕਤ ਮਾਮਲਾ ਉਨ੍ਹਾਂ ਦੇ ਧਿਆਨ ਹਿੱਤ ਹੈ ਅਤੇ ਝਗੜੇ ਦੌਰਾਨ ਹੌਲਦਾਰ ਕਸ਼ਮੀਰ ਦੀ ਸਟੇਨਗੰਨ ਹੇਠਾਂ ਡਿੱਗ ਪਈ ਸੀ ਜੋ ਮੌਕੇ 'ਤੇ ਪਹੁੰਚੇ ਪੀ. ਸੀ. ਆਰ. ਮੁਲਾਜ਼ਮਾਂ ਨੇ ਥਾਣੇ ਵਿਚ ਜਮ੍ਹਾ ਕਰਵਾ ਦਿੱਤੀ ਹੈ ਅਤੇ ਮਾਮਲੇ ਦੀ ਜਾਂਚ ਪੁਲਸ ਵੱਲੋਂ ਜਾਰੀ ਹੈ।
ਵਿਘਨ ਪਾਉਣ ਤੇ ਸਰਕਾਰੀ ਪ੍ਰਾਪਰਟੀ ਦਾ ਨੁਕਸਾਨ ਕਰਨ ਦੇ ਦੋਸ਼ 'ਚ 4 ਨਾਮਜ਼ਦ
NEXT STORY