ਨਵੀਂ ਦਿੱਲੀ (ਬਿਊਰੋ) - ਹਰ ਸਾਲ ਲੱਖਾਂ ਸੈਲਾਨੀ ਕੱਛ ਦੇ ਚਿੱਟੇ ਮਾਰੂਥਲ ਨੂੰ ਦੇਖਣ ਲਈ ਆਉਂਦੇ ਹਨ। ਆਮ ਤੌਰ ‘ਤੇ ਸੈਲਾਨੀ ਵਾਚ ਟਾਵਰ ਰਾਹੀਂ ਚਿੱਟੇ ਮਾਰੂਥਲ ਨੂੰ ਦੇਖਦੇ ਹਨ। ਹਾਲਾਂਕਿ, ਇਸ ਨੂੰ ਦੇਖਣ ਲਈ ਇੱਕ ਬਿਹਤਰ ਵਿਕਲਪ ਹੈ ਕਾਲੀ ਪਹਾੜੀ। ਕੱਛ ਦੀ ਬਲੈਕ ਹਿਲਸ ਜਾਂ ਕਾਲੀ ਪਹਾੜੀ ਭੁਜ ਤੋਂ ਲਗਭਗ 70 ਕਿਲੋਮੀਟਰ ਦੂਰ ਹੈ। ਇਸ ਨੂੰ ਕੱਛ ਦਾ ਕੈਲਾਸ਼ ਪਰਬਤ ਕਿਹਾ ਜਾਂਦਾ ਹੈ। ਕੱਛ ਦੀਆਂ ਬਲੈਕ ਹਿਲਜ਼ ਹਿੰਦੂ ਅਤੇ ਮੁਸਲਿਮ ਭਾਈਚਾਰਿਆਂ ਲਈ ਇੱਕ ਪਵਿੱਤਰ ਤੀਰਥ ਸਥਾਨ ਵੀ ਹਨ। ਕਾਲੀ ਪਹਾੜੀ ਤੇ ਪਚਮਈ ਪੀਰ ਵੀ ਹਨ। ਨਾਲ ਹੀ, ਇੱਥੇ ਇੱਕ ਮੰਦਰ ਹੈ, ਜਿੱਥੇ ਲੂੰਬੜੀਆਂ ਪ੍ਰਸ਼ਾਦ ਖਾਣ ਲਈ ਆਉਂਦੀਆਂ ਹਨ। ਇਸ ਸਥਾਨ ਬਾਰੇ ਇਤਿਹਾਸਕਾਰ ਪ੍ਰਮੋਦਭਾਈ ਜੇਠੀ ਨੇ ਕਾਫੀ ਦਿਲਚਸਪ ਜਾਣਕਾਰੀ ਸਾਂਝੀ ਕੀਤੀ ਹੈ, ਆਓ ਜਾਣਦੇ ਹਾਂ ਇਸ ਬਾਰੇ…
ਇਹ ਵੀ ਪੜ੍ਹੋੋ- 'ਮੈਂ ਨਸ਼ੇ ਦੀ ਆਦੀ ਰਹੀ ਹਾਂ, ਮੈਂ ਨਸ਼ਾ ਲਿਆ ਹੈ'
ਕਾਲੀ ਪਹਾੜੀ ਦਾ ਦੱਤਾਤ੍ਰੇਯ ਮੰਦਰ
ਕਾਲੀ ਪਹਾੜੀ ‘ਤੇ ਗੁਰੂ ਦੱਤਾਤ੍ਰੇਯ ਦਾ ਮੰਦਰ ਹੈ, ਜੋ ਕੱਛ ਦਾ ਪ੍ਰਸਿੱਧ ਧਾਰਮਿਕ ਸਥਾਨ ਹੈ। ਇਸ ਮੰਦਰ 'ਚ ਭਗਵਾਨ ਦੱਤਾਤ੍ਰੇਅ ਦਾ ਛੇਵਾਂ ਰੂਪ ਦੇਖਿਆ ਜਾ ਸਕਦਾ ਹੈ। ਕੱਛ ਦੇ ਭੂਚਾਲ ਤੋਂ ਬਾਅਦ ਇਸ ਮੰਦਰ ਨੂੰ ਦੁਬਾਰਾ ਬਣਾਇਆ ਗਿਆ ਸੀ। ਮੰਨਿਆ ਜਾਂਦਾ ਹੈ ਕਿ ਜਦੋਂ ਗੁਰੂ ਦੱਤਾਤ੍ਰੇਏ ਨੇ ਬਲੋਚਿਸਤਾਨ 'ਚ ਹਿੰਗਲਾਜ ਮਾਤਾ ਜੀ ਦੇ ਦਰਸ਼ਨ ਕੀਤੇ ਸਨ ਤਾਂ ਉਨ੍ਹਾਂ ਦੇ ਪੈਰ ਕਾਲੀ ਪਹਾੜੀ ‘ਤੇ ਪਏ ਸਨ, ਜਿਸ ਤੋਂ ਬਾਅਦ ਉਨ੍ਹਾਂ ਦੀ ਪਾਦੁਕਾ ਇੱਥੇ ਸਥਾਪਿਤ ਕੀਤੀ ਗਈ ਸੀ।
ਕਾਲੀ ਪਹਾੜੀ ਅਤੇ ਲੂੰਬੜੀ ਦੀ ਕਹਾਣੀ
ਕਾਲੀ ਪਹਾੜੀ ਬਾਰੇ ਇੱਕ ਦਿਲਚਸਪ ਕਹਾਣੀ ਹੈ, ਜਿਸ ਦਾ ਸਬੰਧ ‘ਲਖ ਗੁਰੂ ਕਾਰੀ’ ਨਾਲ ਹੈ। ਲੱਖ ਗੁਰੂ ਇੱਥੇ ਪੁਜਾਰੀ ਸਨ, ਜਿਨ੍ਹਾਂ ਨੇ ਕਈ ਜਾਨਵਰਾਂ ਨੂੰ ਪਾਲਿਆ ਸੀ। ਇਕ ਦਿਨ ਇਕ ਲੂੰਬੜੀ ਗੁਰੂ ਜੀ ਕੋਲ ਆਈ ਪਰ ਉਨ੍ਹਾਂ ਕੋਲ ਦੇਣ ਲਈ ਕੁਝ ਨਹੀਂ ਸੀ। ਫਿਰ ਲਖ ਗੁਰੂ ਨੇ ਆਪਣੇ ਸਰੀਰ ਦਾ ਇੱਕ ਹਿੱਸਾ ਲੂੰਬੜੀ ਨੂੰ ਭੇਟ ਕੀਤਾ। ਲੂੰਬੜੀ ਉਸ ਹਿੱਸੇ ਨੂੰ ਖਾਧੇ ਬਿਨਾਂ ਹੀ ਵਾਪਸ ਚਲੀ ਗਈ। ਫਿਰ ਗੁਰੂ ਜੀ ਨੇ ਕਿਹਾ, “ਲੋ-ਆਂਗ”। ਉਦੋਂ ਤੋਂ ਇਸ ਸਥਾਨ ਦਾ ਨਾਂ ‘ਲੌਂਗ ਓਟਲੋ’ ਪੈ ਗਿਆ।
ਇਹ ਵੀ ਪੜ੍ਹੋੋ- Neha Bhasin ਦੀ ਬੀਮਾਰੀ ਨੇ ਕੀਤੀ ਬੁਰੀ ਹਾਲਤ
ਅੱਜ ਵੀ ਲੂੰਬੜੀਆਂ ਗ੍ਰਹਿਣ ਕਰਨ ਲਈ ਆਉਂਦੀਆਂ ਹਨ ਪ੍ਰਸ਼ਾਦ
ਉਦੋਂ ਤੋਂ ਅੱਜ ਤੱਕ, ਗੁਰੂ ਦੱਤਾਤ੍ਰੇਯ ਨੂੰ ਨਵੇਦਿਆ (ਮਿੱਠੇ ਚੌਲਾਂ ਦੀ ਭੇਟ) ਚੜ੍ਹਾਈ ਜਾਂਦੀ ਹੈ। ਇਹ ਪ੍ਰਸ਼ਾਦ ਠੰਡ ਦੇ ਮੌਸਮ 'ਚ ਕਾਲੀ ਪਹਾੜੀ ਦੇ ਲੌਂਗ ਓਟਲੋ 'ਚ ਚੜ੍ਹਾਇਆ ਜਾਂਦਾ ਹੈ। ਖਾਸ ਗੱਲ ਇਹ ਹੈ ਕਿ ਸਰਦੀਆਂ ਦੇ ਮੌਸਮ 'ਚ ਲੂੰਬੜੀਆਂ ਵੀ ਇਸ ਪ੍ਰਸ਼ਾਦ ਨੂੰ ਲੈਣ ਲਈ ਆਉਂਦੀਆਂ ਹਨ। ਬਲੈਕ ਹਿਲਸ ਸਫੈਦ ਮਾਰੂਥਲ ਦੇ ਆਲੇ-ਦੁਆਲੇ ਸਭ ਤੋਂ ਵਧੀਆ ਸੈਰ-ਸਪਾਟਾ ਦੇ ਸਥਾਨਾਂ 'ਚੋਂ ਇੱਕ ਹੈ। ਇਹ ਪਹਾੜੀ 229 ਵਰਗ ਮੀਟਰ ਦੇ ਖੇਤਰ 'ਚ ਫੈਲੀ ਹੋਈ ਹੈ। ਇਸ ਦੀ ਉਚਾਈ 462 ਮੀਟਰ ਹੈ। ਇੱਥੋਂ ਸੂਰਜ ਚੜ੍ਹਨ ਅਤੇ ਸੂਰਜ ਡੁੱਬਣ ਦਾ ਨਜ਼ਾਰਾ ਬਹੁਤ ਖੂਬਸੂਰਤ ਲਗਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ।
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਜ਼ਿਮਨੀ ਚੋਣਾਂ ਵਿਚ 'ਆਪ' ਦੀ ਜਿੱਤ ਮਗਰੋਂ CM ਮਾਨ ਦਾ ਪਹਿਲਾ ਬਿਆਨ
NEXT STORY