ਰੂਪਨਗਰ/ਜਲੰਧਰ (ਸੋਨੂੰ ਮਹਾਜਨ) : ਸਿੱਖ ਧਰਮ ਦੇ ਮਹਾਨ ਇਤਿਹਾਸ ਤੋਂ ਫ੍ਰਾਂਸ ਦਾ ਮਾਈਕਲ ਇਸ ਕਦਰ ਪ੍ਰਭਾਵਤ ਹੋਇਆ ਕਿ ਉਹ ਫ੍ਰਾਂਸ ਛੱਡ ਕੇ ਪੰਜਾਬ ਆ ਵਸਿਆ। ਇਥੇ ਹੀ ਬਸ ਨਹੀਂ ਮਾਈਕਲ ਨੇ ਸਿੱਖੀ ਸਰੂਪ ਧਾਰਨ ਕਰਦੇ ਹੋਏ ਆਪਣਾ ਨਾਮ ਦਰਸ਼ਨ ਸਿੰਘ ਰੱਖ ਲਿਆ। ਇਸ ਦੇ ਨਾਲ ਹੀ ਉਸ ਨੇ ਇਕ ਗੁਰ ਸਿੱਖ ਮਹਿਲਾ ਨਾਲ ਵਿਆਹ ਕਰਵਾਇਆ ਅਤੇ ਪੰਜਾਬ ਦਾ ਪੱਕਾ ਵਾਸੀ ਹੋ ਗਿਆ। ਮਾਈਕਲ ਮੁਤਾਬਕ ਉਹ ਸਿੱਖ ਧਰਮ ਤੋਂ ਇੰਨਾ ਪ੍ਰਭਾਵਤ ਹੋਇਆ ਕਿ ਉਸ ਨੇ ਆਪਣਾ ਨਾਮ ਬਦਲ ਲਿਆ, ਫ੍ਰਾਂਸ ਛੱਡ ਦਿੱਤਾ ਅਤੇ ਸਿੱਖ ਸੱਜ ਗਿਆ। ਅੱਜ ਦਰਸ਼ਨ ਸਿੰਘ ਪੰਜਾਬ ਦੇ ਨੂਰਪੁਰ ਬੇਦੀ 'ਚ ਜੈਵਿਕ ਖੇਤੀ ਕਰਦਾ ਹੈ ਅਤੇ ਉਨ੍ਹਾਂ ਦੀ ਪਤਨੀ ਮਾਲਵਿੰਦਰ ਕੌਰ ਇਸ ਨੂੰ ਚੰਡੀਗੜ੍ਹ 'ਚ ਵੇਚਦੀ ਹੈ।
ਦਰਸ਼ਨ ਸਿੰਘ ਦੀ ਪਤਨੀ ਮਲਵਿੰਦਰ ਕਰ ਨੇ ਦੱਸਿਆ ਕਿ ਮਾਈਕਲ ਅਜਿਹੀ ਸਿੱਖ ਔਰਤ ਨਾਲ ਵਿਆਹ ਕਰਨਾ ਚਾਹੁੰਦਾ ਸੀ ਜੋ 1984 ਸਿੰਘ ਵਿਰੋਧੀ ਦੰਗਿਆਂ 'ਚ ਪੀੜਤ ਹੋਵੇ, ਭਾਵੇਂ ਉਹ ਵਿਧਵਾ ਹੋਵੇ ਜਾਂ ਉਸ ਦੇ ਬੱਚੇ ਵੀ ਹੋਣ। ਮਲਵਿੰਦਰ ਮੁਤਾਬਕ ਦਰਸ਼ਨ ਸਿੰਘ ਨੇ ਜਦੋਂ ਉਸ ਨਾਲ ਵਿਆਹ ਦੀ ਗੱਲ ਰੱਖੀ ਤਾਂ ਮੇਰੇ ਪਿਤਾ ਨਹੀਂ ਮੰਨੇ ਪਰ ਜਿਹੜੀ ਉਸ ਦੀ ਸ਼ਰਤ ਸੀ, ਉਹ ਉਸ ਤੋਂ ਕਾਫੀ ਪ੍ਰਭਾਵਤ ਹੋਈ ਅਤੇ ਉਨ੍ਹਾਂ ਨੇ ਵਿਆਹ ਕਰਵਾ ਲਿਆ। ਮੈਨੂੰ ਲੱਗਾ ਕਿ ਜੇਕਰ ਅਜਿਹਾ ਫਰਿਸ਼ਤਾ ਮੇਰੀ ਜ਼ਿੰਦਗੀ 'ਚ ਆਵੇ ਤਾਂ ਮੈਂ ਉਸ ਨਾਲ ਜ਼ਿੰਦਗੀ ਬਸਰ ਕਰ ਸਕਦੀ ਹਾਂ। ਮਾਈਕਲ ਤੋਂ ਦਰਸ਼ਨ ਸਿੰਘ ਬਣਿਆ ਫ੍ਰਾਂਸ ਦਾ ਇਹ ਗੋਰਾ ਅੱਜ ਖੁਸ਼ੀ ਖੁਸ਼ੀ ਆਪਣੀ ਜ਼ਿੰਦਗੀ ਬਸਰ ਕਰ ਰਿਹਾ ਹੈ।
BSF ਦੇ ਹੱਥ ਲੱਗੀ ਕਰੋੜਾਂ ਰੁਪਏ ਦੀ 3 ਕਿਲੋ 230 ਗ੍ਰਾਮ ਹੈਰੋਇਨ
NEXT STORY