ਬਠਿੰਡਾ(ਸੁਖਵਿੰਦਰ)-ਇਕ ਬਜ਼ੁਰਗ ਕਿਸਾਨ ਨੇ ਇਕ ਪਟਵਾਰੀ 'ਤੇ ਧੋਖੇ ਨਾਲ ਉਸ ਦੀ ਜ਼ਮੀਨ ਆਪਣੇ ਨਾਂ ਕਰਵਾਉਣ ਦੇ ਦੋਸ਼ ਲਾÀੁਂਦਿਆ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਨੂੰ ਮੰਗ-ਪੱਤਰ ਭੇਜ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਪੀੜਤ ਕਿਸਾਨ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਪਿੰਡ ਗੰਗਾ ਵਿਖੇ 31 ਕਨਾਲਾਂ 14 ਮਰਲੇ ਜ਼ਮੀਨ ਹੈ, ਜਿਸ ਦਾ ਕਬਜ਼ਾ ਵੀ ਉਸ ਕੋਲ ਹੈ। ਉਸ ਨੇ ਦੋਸ਼ ਲਾਇਆ ਕਿ ਇਕ ਪਟਵਾਰੀ ਨੇ ਦੋ ਹੋਰ ਔਰਤਾਂ ਨਾਲ ਮਿਲ ਕਿ ਧੋਖੇ ਨਾਲ ਉਸ ਦੀ ਜ਼ਮੀਨ ਆਪਣੀ ਪਤਨੀ ਦੇ ਨਾਂ 'ਤੇ ਕਰਵਾ ਲਈ। ਇਸ ਤੋਂ ਬਾਅਦ ਜਦੋਂ ਉਨ੍ਹਾਂ ਵੱਲੋਂ ਆਪਣੀ ਜ਼ਮੀਨ ਦੇ ਨੰਬਰ ਕਢਵਾਏ ਗਏ ਤਾਂ ਉਨ੍ਹਾਂ ਨੂੰ ਉਕਤ ਧੋਖਾਦੇਹੀ ਦਾ ਪਤਾ ਚੱਲਿਆ। ਜੋਗਿੰਦਰ ਸਿੰਘ ਨੇ ਦੱਸਿਆ ਕਿ ਪਟਵਾਰੀ ਖਿਲਾਫ਼ ਕਾਰਵਾਈ ਕਰਨ ਲਈ ਉਹ ਐੱਸ. ਡੀ. ਐੱਮ., ਐੱਸ. ਐੱਸ. ਪੀ. ਤੇ ਰੈਵੀਨਿਊ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਭੇਜ ਚੁੱਕੇ ਹਨ ਪਰ ਅਜੇ ਤੱਕ ਉਕਤ ਪਟਵਾਰੀ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਪੀੜਤ ਕਿਸਾਨ ਵੱਲੋਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਨੂੰ ਸ਼ਿਕਾਇਤ ਭੇਜ ਕੇ ਧੋਖਾਦੇਹੀ ਕਰਨ ਵਾਲੇ ਪਟਵਾਰੀ ਅਤੇ ਉਸ ਦੇ ਸਾਥੀਆਂ ਖਿਲਾਫ਼ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਉਨ੍ਹਾਂ ਨਾਲ ਉਸ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ।
ਚੌਕੀ ਇੰਚਾਰਜ ਵੱਲੋਂ ਕੀਤੀ ਗਈ ਤੇਜ਼ ਗਸ਼ਤ ਨੇ ਭੂੰਡ ਆਸ਼ਕਾਂ ਦੀਆਂ ਪਾਈਆਂ ਭਾਜੜਾਂ
NEXT STORY