ਸੰਗਰੂਰ(ਵਿਵੇਕ ਸਿੰਧਵਾਨੀ, ਰਵੀ)- ਅੱਜ ਦੇ ਆਧੁਨਿਕ ਯੁੱਗ ਵਿਚ ਵੀ ਲੋਕ ਤਾਂਤ੍ਰਿਕਾਂ ਦੇ ਚੱਕਰ ਵਿਚ ਫਸ ਕੇ ਆਪਣੀ ਨੇਕ ਕਮਾਈ ਗਵਾ ਰਹੇ ਹਨ। ਅਜਿਹਾ ਇਕ ਮਾਮਲਾ ਸੰਗਰੂਰ ਵਿਚ ਸਾਹਮਣੇ ਆਇਆ ਹੈ। ਥਾਣਾ ਸਿਟੀ ਸੰਗਰੂਰ ਦੇ ਅਧਿਕਾਰੀ ਕਸ਼ਮੀਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਰਸ਼ਨ ਸਿੰਘ ਪੁੱਤਰ ਧਰਮ ਪ੍ਰਕਾਸ਼ ਸੰਗਰੂਰ ਨੇ ਬਿਆਨ ਦਰਜ ਕਰਵਾਏ ਕਿ ਮੇਰੀ ਪਤਨੀ ਬੀਮਾਰ ਰਹਿੰਦੀ ਸੀ ਤੇ ਤਾਂਤ੍ਰਿਕਾਂ ਤੋਂ ਆਪਣਾ ਇਲਾਜ ਕਰਵਾਉਣ ਵਿਚ ਵਿਸ਼ਵਾਸ ਰੱਖਦੀ ਸੀ। ਮੋਹਿਤ ਸ਼ਰਮਾ ਪੁੱਤਰ ਬਨਵਾਰੀ ਲਾਲ ਵਾਸੀ ਲੁਧਿਆਣਾ ਮੇਰੀ ਪਤਨੀ ਨੂੰ ਝਾਂਸੇ 'ਚ ਲੈ ਕੇ ਉਸ ਕੋਲੋਂ ਇਲਾਜ ਕਰਨ ਦੇ ਬਹਾਨੇ ਆਪਣੇ ਅਕਾਊਂਟ ਵਿਚ ਪੈਸੇ ਪਵਾਉਂਦਾ ਰਿਹਾ। ਇੰਨਾ ਹੀ ਨਹੀਂ, ਉਕਤ ਵਿਅਕਤੀ ਉਨ੍ਹਾਂ ਦੇ ਬੱਚਿਆਂ ਤੋਂ ਵੀ ਜਾਦੂ-ਟੂਣੇ ਕਰਵਾਉਂਦਾ ਸੀ। ਦਰਸ਼ਨ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਮੋਹਿਤ ਸ਼ਰਮਾ ਖਿਲਾਫ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਕਾਂਗਰਸ ਦੇ ਰਾਜ 'ਚ ਅਕਾਲੀ ਵਰਕਰਾਂ 'ਤੇ ਕੀਤੇ ਜਾ ਰਹੇ ਨੇ ਕਾਤਲਾਨਾ ਹਮਲੇ : ਹਰਸਿਮਰਤ
NEXT STORY