ਬਠਿੰਡਾ(ਅਬਲੂ)-ਪੈਸੇ ਦੀ ਭੁੱਖ ਕਾਰਨ ਰਿਸ਼ਤੇ ਅਤੇ ਇਨਸਾਨੀਅਤ ਖਤਮ ਹੋ ਰਹੀ ਹੈ, ਜੋ ਰਿਸ਼ਤੇਦਾਰ ਦੁੱਖ ’ਚ ਧਿਰ ਬਣ ਕੇ ਖਡ਼੍ਹਦੇ ਸਨ ਅੱਜ ਅਦਾਲਤਾਂ ਅਤੇ ਥਾਣਿਆਂ ’ਚ ਦੂਜੀ ਧਿਰ ਬਣ ਕੇ ਖਡ਼੍ਹਦੇ ਹਨ। ਇਸ ਨੂੰ ਕਲਯੁੱਗ ਦਾ ਚੱਕਰ ਕਿਹਾ ਜਾਵੇ ਜਾਂ ਖੂਨ ਸਫੈਦ ਹੋਣ ਦਾ, ਇਹ ਤਾਂ ਵਾਹਿਗੁਰੂ ਹੀ ਜਾਣੇ। ਅਮਰਜੀਤ ਕੌਰ ਵਿਧਵਾ ਅਜੈਬ ਸਿੰਘ ਵਾਸੀ ਚੱਠੇ ਵਾਲਾ ਜੋ ਹੁਣ ਗਿੱਦਡ਼ਬਾਹਾ ਮੰਡੀ ਵਿਖੇ ਰਹਿ ਰਹੀ ਹੈ ਨੇ ਆਈ. ਜੀ. ਬਠਿੰਡਾ ਐੱਮ. ਐੱਮ. ਫਾਰੂਕੀ ਨੂੰ ਸ਼ਿਕਾਇਤ ਕਰਨ ਤੋਂ ਬਾਅਦ ਪ੍ਰੈੱਸ ਕਲੱਬ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਪਹਿਲਾਂ ਪਿੰਡ ਚੱਠੇ ਵਾਲਾ ਵਿਖੇ ਆਪਣੇ ਪਤੀ ਅਜੈਬ ਸਿੰਘ ਨਾਲ ਰਹਿ ਰਹੀ ਸੀ। ਉਸ ਦੇ ਕੋਈ ਅੌਲਾਦ ਨਾ ਹੋਣ ਕਾਰਨ ਉਸ ਦੀ ਨਨਾਣ ਅਮਰਜੀਤ ਕੌਰ ਪਤਨੀ ਬਲਤੇਜ ਸਿੰਘ ਵਾਸੀ ਗਿੱਦਡ਼ਬਾਹਾ ਨੇ ਕਿਹਾ ਕਿ ਉਹ ਇਕੱਲੇ ਨਹੀਂ ਰਹਿ ਸਕਦੇ ਇਸ ਕਰ ਕੇ ਉਨ੍ਹਾਂ ਦੇ ਕੋਲ ਗਿੱਦਡ਼ਬਾਹਾ ਮੰਡੀ ਆ ਕੇ ਰਹਿਣ ਲੱਗ ਜਾਣ ਤਾਂ ਕਿ ਉਨ੍ਹਾਂ ਦੀ ਦੇਖ-ਰੇਖ ਅਸੀਂ ਕਰ ਸਕੀਏ। ਅਮਰਜੀਤ ਕੌਰ ਨੇ ਕਿਹਾ ਕਿ ਉਹ ਆਪਣੀ ਨਨਾਣ ਦੀਆਂ ਗੱਲਾਂ ’ਚ ਆ ਗਈ ਅਤੇ ਆਪਣੀ ਕੁਝ ਜ਼ਮੀਨ ਵੇਚ ਕੇ ਗਿੱਦਡ਼ਬਾਹਾ ਆ ਗਏ। ਕੁਝ ਸਮੇਂ ਬਾਅਦ ਉਸ ਦੇ ਪਤੀ ਦੀ ਮੌਤ ਹੋ ਗਈ ਅਤੇ ਉਸ ’ਤੇ ਦੁੱਖਾਂ ਦਾ ਪਹਾਡ਼ ਟੁੱਟ ਪਿਆ। ਉਸ ਨੂੰ ਉਸਦੀ ਨਨਾਣ ਅਮਰਜੀਤ ਕੌਰ ਅਤੇ ਉਸ ਦਾ ਪਤੀ ਬਲਜੀਤ ਸਿੰਘ ਅਤੇ ਪੁੱਤਰ ਹਰਜਿੰਦਰ ਸਿੰਘ ਤੰਗ-ਪ੍ਰੇਸ਼ਾਨ ਕਰਨ ਲੱਗ ਪਏ ਅਤੇ ਧਮਕੀਆਂ ਦਿੰਦੇ ਹਨ ਕਿ ਇੱਥੋਂ ਚਲੀ ਜਾਵੇ। ਉਸ ਨੂੰ ਹੁਣ ਇਹ ਵੀ ਪਤਾ ਲੱਗਾ ਹੈ ਕਿ ਇਨ੍ਹਾਂ ਨੇ ਮੇਰਾ ਅੱਧਾ ਘਰ ਅਤੇ ਜ਼ਮੀਨ ਆਪਣੇ ਨਾਂ ਕਰਵਾ ਲਿਆ ਹੈ, ਜਿਸ ਕਰ ਕੇ ਉਹ ਮੈਨੂੰ ਇੱਥੋਂ ਕੱਢ ਰਹੇ ਹਨ। ਵਿਧਵਾ ਅਮਰਜੀਤ ਕੌਰ ਨੇ ਰੋਂਦੇ ਹੋਏ ਕਿਹਾ ਕਿ ਉਸ ਦੀ ਜਾਣ ਨੂੰ ਖਤਰਾ ਹੈ ਇਸ ਕਰ ਕੇ ਉਸ ਨੂੰ ਇਨਸਾਫ ਦਿੱਤਾ ਜਾਵੇ।
ਨਸ਼ੇ ਵਾਲੀਅਾਂ ਗੋਲੀਅਾਂ ਸਮੇਤ 6 ਗ੍ਰਿਫਤਾਰ
NEXT STORY