ਫਿਰੋਜ਼ਪੁਰ(ਕੁਮਾਰ, ਜਸਪਾਲ)-ਥਾਣਾ ਮੱਲਾਂਵਾਲਾ ਅਤੇ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ 3 ਲੋਕਾਂ ਖਿਲਾਫ ਵਿਦੇੇਸ਼ ਭੇਜਣ ਅਤੇ ਨੌਕਰੀ ਲਾਉਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀਆਂ ਠੱਗੀਆਂ ਕਰਨ ਸਬੰਧੀ ਮੁਕੱਦਮੇ ਦਰਜ ਕੀਤੇ ਹਨ। ਥਾਣਾ ਮੱਲਾਂਵਾਲਾ ਦੇ ਏ. ਐੱਸ. ਆਈ. ਕਸ਼ਮੀਰ ਸਿੰਘ ਨੇ ਦੱਸਿਆ ਕਿ ਪੁਲਸ ਅਧਿਕਾਰੀਆਂ ਨੂੰ ਦਿੱਤੀ ਸ਼ਿਕਾਇਤ ਤੇ ਬਿਆਨਾਂ ਵਿਚ ਮੁੱਦਈ ਬਲਵੰਤ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਬਸਤੀ ਖੁਸ਼ਹਾਲ ਸਿੰਘ ਵਾਲੀ ਦਾਖਲੀ ਮਾਨੋਚਾਹਲ ਨੇ ਦੋਸ਼ ਲਾਇਆ ਕਿ ਅਮਰਜੀਤ ਸਿੰਘ ਉਰਫ ਬੱਬੂ ਨੇ ਉਸ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਉਸ ਤੋਂ 16 ਲੱਖ ਰੁਪਏ ਦੀ ਲਏ ਸਨ, ਜਿਸ ’ਚੋਂ ਨਾਮਜ਼ਦ ਵਿਅਕਤੀ ਨੇ 3 ਲੱਖ ਰੁਪਏ ਵਾਪਸ ਕੀਤੇ ਹਨ ਤੇ ਬਾਕੀ ਰਕਮ ਵਾਪਸ ਨਹੀਂ ਕੀਤੀ। ਦੂਸਰੇ ਪਾਸੇ ਥਾਣਾ ਸਿਟੀ ਫਿਰੋਜ਼ਪੁਰ ਦੇ ਏ. ਐੱਸ. ਆਈ. ਤ੍ਰਿਲੋਕ ਸਿੰਘ ਨੇ ਦੱਸਿਆ ਕਿ ਪੁਲਸ ਅਧਿਕਾਰੀਆਂ ਨੂੰ ਦਿੱਤੀ ਸ਼ਿਕਾਇਤ ਵਿਚ ਜਸ਼ਨਦੀਪ ਪੁੱਤਰ ਸੁਰਜੀਤ ਸਿੰਘ ਵਾਸੀ ਅਾਜ਼ਾਦ ਨਗਰ, ਫਿਰੋਜ਼ਪੁਰ ਸ਼ਹਿਰ ਨੇ ਦੋਸ਼ ਲਾਇਆ ਕਿ ਕੁਲਦੀਪ ਸਿੰਘ ਅਤੇ ਬਿਮਲਾ ਰਾਣੀ ਨੇ ੳੁਸ ਨੂੰ ਫੌਜ ਵਿਚ ਨੌਕਰੀ ਲਵਾਉਣ ਦੇ ਨਾਂ ’ਤੇ ਉਸ ਤੋਂ 1 ਲੱਖ 20 ਹਜ਼ਾਰ ਰੁਪਏ ਲਏ ਸਨ ਪਰ ਨਾਮਜ਼ਦ ਲੋਕਾਂ ਨੇ ਨਾ ਤਾਂ ਉਸ ਨੂੰ ਨੋਕਰੀ ਲਵਾਇਆ ਹੈ ਤੇ ਨਾ ਹੀ ਪੈਸੇ ਵਾਪਸ ਕੀਤੇ ਹਨ ਤੇ ੳੁਸ ਨਾਲ ਠੱਗੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਨਾਮਜ਼ਦ ਲੋਕਾਂ ਖਿਲਾਫ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਟਰੱਕ ਤੇ ਕਾਰ ਦੀ ਆਹਮੋ-ਸਾਹਮਣੀ ਟੱਕਰ ’ਚ 3 ਨੌਜਵਾਨਾਂ ਦੀ ਮੌਤ
NEXT STORY