ਫਿਰੋਜ਼ਪੁਰ (ਮਲਹੋਤਰਾ) : ਇੱਕ ਪ੍ਰਾਈਵੇਟ ਇੰਸ਼ੋਰੈਂਸ ਕੰਪਨੀ ਦੇ ਨਾਲ 75 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ 2 ਦੋਸ਼ੀਆਂ ਦੇ ਖ਼ਿਲਾਫ਼ ਪੁਲਸ ਨੇ ਜਾਂਚ ਉਪਰੰਤ ਪਰਚਾ ਦਰਜ ਕੀਤਾ ਹੈ। ਇਹ ਪਰਚਾ ਐੱਸ. ਐੱਸ. ਪੀ. ਵੱਲੋਂ ਕੀਤੀ ਗਈ ਜਾਂਚ ਦੇ ਆਧਾਰ 'ਤੇ ਦਰਜ ਹੋਇਆ ਹੈ। ਸਟਾਰ ਹੋਲਜ਼ ਐਂਡ ਅਲਾਈਡ ਇੰਸ਼ੋਰੈਂਸ ਕੰਪਨੀ ਚੇਨੱਈ ਦੇ ਰੀਜ਼ਨਲ ਵਿਜੀਲੈਂਸ ਅਫ਼ਸਰ ਬਲਬੀਰ ਸਿੰਘ ਸੈਣੀ ਵਾਸੀ ਲੁਧਿਆਣਾ ਨੇ ਨਵੰਬਰ ਮਹੀਨੇ ਵਿਚ ਜ਼ਿਲ੍ਹਾ ਪੁਲਸ ਨੂੰ ਸ਼ਿਕਾਇਤ ਦੇ ਦੱਸਿਆ ਸੀ ਕਿ ਮਿਰਜ਼ਾ ਅਤੇ ਰਮੇਸ਼ ਕੁਮਾਰ ਵਾਸੀ ਪਿੰਡ ਚੁਗੱਤੇਵਾਲਾ ਨੇ ਕੰਪਨੀ ਕੋਲੋਂ ਲਈਆਂ ਗਈਆਂ 2 ਪਾਲਸੀਆਂ ਦੇ ਆਧਾਰ 'ਤੇ ਕੰਪਨੀ ਕੋਲੋਂ ਲੜੀਵਾਰ 50 ਲੱਖ ਅਤੇ 25 ਲੱਖ ਰੁਪਏ ਗਲਤ ਢੰਗ ਨਾਲ ਲੈ ਲਏ ਹਨ।
ਪੁਲਸ ਵੱਲੋਂ ਕੀਤੀ ਗਈ ਜਾਂਚ 'ਚ ਦੋਸ਼ ਸਹੀ ਪਾਏ ਜਾਣ 'ਤੇ ਐੱਸ. ਐੱਸ. ਪੀ. ਦੇ ਹੁਕਮਾਂ ਅਨੁਸਾਰ ਥਾਣਾ ਆਰਫਕੇ ਪੁਲਸ ਨੇ ਦੋਹਾਂ ਦੇ ਖ਼ਿਲਾਫ਼ ਧੋਖਾਧੜੀ ਦਾ ਪਰਚਾ ਦਰਜ ਕਰ ਲਿਆ ਹੈ। ਏ. ਐੱਸ. ਆਈ. ਰਣਜੀਤ ਸਿੰਘ ਨੇ ਦੱਸਿਆ ਕਿ ਪਰਚਾ ਦਰਜ ਕਰਨ ਤੋਂ ਬਾਅਦ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ।
ਬਾਘਾਪੁਰਾਣਾ ਅੱਜ ਰਹੇਗਾ ਮੁਕੰਮਲ ਬੰਦ, ਐਮਰਜੈਂਸੀ ਸੇਵਾਵਾਂ ਰਹਿਣੀਆਂ ਚਾਲੂ
NEXT STORY