ਬਠਿੰਡਾ (ਸੁਖਵਿੰਦਰ) : ਥਾਣਾ ਕੋਤਵਾਲੀ ਪੁਲਸ ਨੇ ਸਬਜ਼ੀ ਮੰਡੀ ਨੇੜੇ ਸਥਿਤ ਮੰਨਾਪੁਰਮ ਫਾਈਨਾਂਸ ਕੰਪਨੀ ਦੇ ਮੈਨੇਜਰ ਖ਼ਿਲਾਫ਼ 8 ਲੱਖ ਰੁਪਏ ਤੋਂ ਵੱਧ ਦਾ ਗਬਨ ਕਰਨ ਦਾ ਮਾਮਲਾ ਦਰਜ ਕੀਤਾ ਹੈ। ਮੰਨਾਪੁਰਮ ਫਾਈਨਾਂਸ ਕੰਪਨੀ ਅਮਰੀਕ ਸਿੰਘ ਰੋਡ ਦੇ ਮੁਖੀ ਰਾਜਨ ਸਿੰਘ ਨੇ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ’ਚ ਦੱਸਿਆ ਕਿ ਉਸ ਨੇ ਮੁਲਜ਼ਮ ਗੁਰਕੀਰਤਨ ਸਿੰਘ ਵਾਸੀ ਬੋਦੀਵਾਲਾ, ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਨੂੰ ਆਪਣੀ ਸਬਜ਼ੀ ਮੰਡੀ ਬ੍ਰਾਂਚ ਦਾ ਮੈਨੇਜਰ ਨਿਯੁਕਤ ਕੀਤਾ ਸੀ।
ਮੁਲਜ਼ਮ ਲੋਕਾਂ ਨੂੰ ਆਨਲਾਈਨ ਆਪਣੇ ਖ਼ਾਤਿਆਂ ’ਚ ਪੈਸੇ ਜਮ੍ਹਾਂ ਕਰਵਾਉਣ ਲਈ ਕਹਿੰਦਾ ਰਿਹਾ। ਅਜਿਹਾ ਕਰਕੇ ਮੁਲਜ਼ਮਾਂ ਨੇ ਕੰਪਨੀ ਤੋਂ 8,09,998 ਰੁਪਏ ਦਾ ਗਬਨ ਕਰ ਲਿਆ। ਇਸ ਸਬੰਧੀ ਪਿਛਲੇ ਦਿਨੀਂ ਕੰਪਨੀ ਦੇ ਦਫ਼ਤਰ ’ਚ ਲੋਕਾਂ ਵੱਲੋਂ ਰੋਸ ਵੀ ਪ੍ਰਗਟ ਕੀਤਾ ਗਿਆ ਸੀ। ਪੁਲਸ ਨੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਉਕਤ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਨਿਹੰਗ ਸਿੰਘ ਨੇ ਸਾਥੀਆਂ ਨਾਲ ਮਿਲ ਵੱਢੇ ਪਰਵਾਸੀ ਮਜ਼ਦੂਰ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ
NEXT STORY