ਫਾਜ਼ਿਲਕਾ (ਲੀਲਾਧਰ) : ਥਾਣਾ ਸਾਈਬਰ ਕ੍ਰਾਈਮ ਪੁਲਸ ਨੇ ਠੱਗੀ ਮਾਰਨ ਵਾਲੇ 4 ਵਿਅਕਤੀਆਂ 'ਤੇ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਇੰਸਪੈਕਟਰ ਪ੍ਰੋਮਿਲਾ ਰਾਣੀ ਨੇ ਦੱਸਿਆ ਕਿ ਉਨ੍ਹਾਂ ਨੂੰ ਭੂਰਾ ਰਾਮ ਉਰਫ਼ ਕਮਲ ਪੁੱਤਰ ਰਾਣਾ ਰਾਮ ਵਾਸੀ ਪਿੰਡ ਨਵਾ ਸਿਵਾਣਾ ਨੇ ਸ਼ਿਕਾਇਤ ਦਰਜ ਕਰਵਾਈ ਸੀ। ਉਸ ਨੇ ਦੱਸਿਆ ਕਿ ਉਹ ਗੁਰੂ ਕੁੱਲ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਦੇ ਨਾਂ 'ਤੇ ਸ਼ੋਸ਼ਲ ਵਰਕਰ (ਸਮਾਜ ਸੇਵਾ) ਦੇ ਤੌਰ 'ਤੇ ਸੇਵਾ ਕਰਦਾ ਹੈ।
ਜਗਦੀਸ਼ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਅਗਰਵਾਲ ਕਾਲੋਨੀ ਜਲਾਲਾਬਾਦ, ਬਲਵਿੰਦਰ ਸਿੰਘ ਉਰਫ਼ ਟੋਹੜਾ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਕਾਠਗੜ੍ਹ, ਚਮਕੌਰ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਪਿੰਡ ਕਾਠਗੜ੍ਹ ਅਤੇ ਪੰਡੀਰ ਨੇ ਮਿਲ ਕੇ ਗੁਰੂ ਕੁੱਲ ਐਜੁਕੇਸ਼ਨ ਵੈਲਫੇਅਰ ਸੁਸਾਇਟੀ ਦੇ ਖਾਤੇ 'ਚ ਦਾਨ/ਚੰਦਾ ਪਵਾਉਣ ਦਾ ਝਾਂਸਾ ਦਿੱਤਾ। ਉਨ੍ਹਾਂ ਨੇ ਉਸ ਕੋਲੋਂ ਬੈਂਕ ਖਾਤੇ ਦੇ ਆਈ. ਡੀ ਪਾਸਵਰਡ ਲੈ ਕੇ ਫਰਾਡ ਦੀ ਪੇਮੈਂਟ ਖਾਤੇ ਵਿੱਚ ਪਵਾ ਕੇ ਅੱਗੇ ਹੋਰ ਖਾਤਿਆਂ ਵਿੱਚ ਟਰਾਂਸਫਰ ਕਰਵਾ ਲਈ ਅਤੇ ਸਾਰੇ ਪੈਸੇ ਆਪਸ ਵਿੱਚ ਮਿਲੀ-ਭੁਗਤ ਕਰਕੇ ਆਪ ਹੜੱਪ ਕਰ ਲਏ। ਇਨ੍ਹਾਂ 'ਤੇ ਪਰਚਾ ਦਰਜ ਕੀਤਾ ਗਿਆ ਹੈ।
ਗੰਭੀਰ ਰੂਪ 'ਚ ਝੁਲਸੇ ਨੌਜਵਾਨ ਦੀ ਇਲਾਜ ਦੌਰਾਨ ਮੌਤ
NEXT STORY