ਫਿਰੋਜ਼ਪੁਰ (ਪਰਮਜੀਤ ਸੋਢੀ) : ਥਾਣਾ ਕੁੱਲਗੜ੍ਹੀ ਦੀ ਪੁਲਸ ਨੇ ਸਾਂਝੇ ਤੌਰ ’ਤੇ ਖ਼ਰੀਦੀ ਗਈ ਲੋਡਰ ਮਸ਼ੀਨ ਨੂੰ ਅੱਗੇ ਵੇਚ ਕੇ ਧੋਖਾਧੜੀ ਕਰਨ ਦੇ ਦੋਸ਼ 'ਚ ਇਕ ਵਿਅਕਤੀ ਖ਼ਿਲਾਫ਼ 138 (4) ਮਾਮਲਾ ਦਰਜ ਕੀਤਾ ਹੈ। ਇਹ ਕਾਰਵਾਈ ਪ੍ਰੀਤਮ ਸਿੰਘ ਪੁੱਤਰ ਸੁਖਚੈਨ ਸਿੰਘ, ਵਾਸੀ ਪਿੰਡ ਜੈਮਲ ਵਾਲਾ (ਪਿਆਰੇਆਣਾ) ਵੱਲੋਂ ਦਿੱਤੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਕੀਤੀ ਗਈ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਸ਼ਿਕਾਇਤਕਰਤਾ ਪ੍ਰੀਤਮ ਸਿੰਘ ਨੇ ਦੱਸਿਆ ਉਸ ਨੇ 25 ਸਤੰਬਰ 2024 ਨੂੰ ਮਹਿੰਦਰ ਕੁਮਾਰ ਪੁੱਤਰ ਮਦਨ ਲਾਲ ਵਾਸੀ ਪਿੰਡ ਸੱਪਾਂ ਵਾਲੀ, ਜ਼ਿਲ੍ਹਾ ਫਾਜ਼ਿਲਕਾ ਨਾਲ ਮਿਲ ਕੇ ਇਕ ਲੋਡਰ ਮਸ਼ੀਨ ਨੰਬਰ 10 ਲੱਖ 15 ਹਜ਼ਾਰ ਰੁਪਏ 'ਚ ਖ਼ਰੀਦੀ ਸੀ।
ਇਸ ਮਸ਼ੀਨ ਦੇ ਅਸਲ ਉਸ ਕੋਲ ਮੌਜੂਦ ਹਨ। ਪ੍ਰੀਤਮ ਸਿੰਘ ਨੇ ਦੱਸਿਆ ਕਿ ਸੌਦੇ ਮੁਤਾਬਕ ਉਸ ਨੇ ਆਪਣਾ ਹਿੱਸਾ ਪਾਇਆ ਸੀ, ਪਰ ਬਾਅਦ ਵਿਚ ਲੈਣ-ਦੇਣ ਦੌਰਾਨ ਉਸ ਦੇ ਹਿੱਸੇ ਦੇ ਕਰੀਬ 4 ਲੱਖ 30 ਹਜ਼ਾਰ ਰੁਪਏ ਵਿਆਜ ਸਮੇਤ ਬਕਾਇਆ ਰਹਿ ਗਏ ਸਨ। ਇਸ ਦੌਰਾਨ ਉਸ ਨੂੰ ਪਤਾ ਲੱਗਾ ਕਿ ਮਹਿੰਦਰ ਕੁਮਾਰ ਨੇ ਤੈਅ ਸ਼ਰਤਾਂ ਦੀ ਉਲੰਘਣਾ ਕਰਦਿਆਂ ਉਸ ਨੂੰ ਦੱਸੇ ਬਿਨਾ ਮਸ਼ੀਨ ਅੱਗੇ ਕਿਸੇ ਹੋਰ ਵਿਅਕਤੀ ਨੂੰ ਵੇਚ ਦਿੱਤੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਵੱਲੋਂ ਦਿੱਤੀਆਂ ਦਰਖ਼ਾਸਤਾਂ ਤੋਂ ਬਾਅਦ ਦੋਸ਼ੀ ਮਹਿੰਦਰ ਕੁਮਾਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਵੱਲੋਂ ਮਾਮਲੇ ਦੀ ਅਗਲੇਰੀ ਕਾਰਵਾਈ ਜਾਰੀ ਹੈ।
Punjab: ਲੋਕ ਦੇਣ ਧਿਆਨ! ਆਰਜ਼ੀ ਤੌਰ 'ਤੇ ਬੰਦ ਕੀਤਾ ਗਿਆ ਇਤਿਹਾਸਕ ਨਗਰੀ ਦਾ ਇਹ ਪੁਲ
NEXT STORY