ਜ਼ੀਰਕਪੁਰ (ਧੀਮਾਨ) : ਢਕੌਲੀ ਖੇਤਰ ਦੇ ਰੇਤ-ਬੱਜਰੀ ਵਪਾਰੀ ਨਾਲ 1.75 ਕਰੋੜ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਿਕਾਇਤਕਰਤਾ ਪੰਕਜ ਗਰਗ ਨੇ ਪੁਲਸ ਨੂੰ ਦਿੱਤੇ ਬਿਆਨ ’ਚ ਦੱਸਿਆ ਕਿ ਉਹ 14 ਸਾਲਾਂ ਤੋਂ ਰੇਤ-ਬੱਜਰੀ ਦੇ ਕਾਰੋਬਾਰ ਨਾਲ ਜੁੜੇ ਹਨ। ਉਨ੍ਹਾਂ ਨੇ ਆਪਣੇ ਮੈਨੇਜਰ ਅਮਨਦੀਪ, ਮਨੋਜ ਅਤੇ ਵੇਦ ਪ੍ਰਕਾਸ਼ ਨੂੰ ਲੁਧਿਆਣਾ ਸਥਿਤ ਸੀਗਲ ਇੰਡੀਆ ਲਿਮਟਿਡ ਦੇ ਪ੍ਰਾਜੈਕਟ ਦੀ ਪੂਰੀ ਜ਼ਿੰਮੇਵਾਰੀ ਸੌਂਪੀ ਸੀ। ਇਨ੍ਹਾਂ ਸੁਨੀਲ ਕੁਮਾਰ ਅਤੇ ਰਾਮ ਪ੍ਰਕਾਸ਼ ਨੂੰ ਟਰਾਂਸਪੋਰਟਰ ਬਣਾ ਕੇ ਫਰਮ ’ਚ ਸ਼ਾਮਲ ਕਰ ਲਿਆ ਅਤੇ ਫਿਰ ਜਾਅਲੀ ਰਸੀਦਾਂ ਤੇ ਫਰਜ਼ੀ ਬਿੱਲਾਂ ਰਾਹੀਂ ਠੱਗੀ ਕਰਦੇ ਰਹੇ।
ਮਾਲ ਦੀ ਡਿਲੀਵਰੀ ਲਈ ਜੋ ਟਰੱਕ ਨੰਬਰ ਰਿਕਾਰਡ ’ਚ ਦਰਜ ਸਨ, ਉਹ ਅਸਲ ’ਚ ਦੋਪਹੀਆ ਵਾਹਨਾਂ ਅਤੇ ਛੋਟੀਆਂ ਗੱਡੀਆਂ ਦੇ ਨੰਬਰ ਸਨ। ਮੁਲਜ਼ਮਾਂ ਨੇ ਕਰੀਬ 1.75 ਕਰੋੜ ਦੀ ਰਕਮ ਗੈਰ-ਕਾਨੂੰਨੀ ਤਰੀਕੇ ਨਾਲ ਆਪਣੇ ਖ਼ਾਤਿਆਂ ’ਚ ਟਰਾਂਸਫਰ ਕਰਵਾ ਲਈ। ਢਕੌਲੀ ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਮੈਨੇਜਰ, ਮੁਨਸ਼ੀ ਸਮੇਤ 5 ਨਾਮਜ਼ਦ ਤੇ ਕੁਝ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੁਲਸ ਨੇ ਨਾਕੇ 'ਤੇ ਗ੍ਰਿਫ਼ਤਾਰ ਕੀਤੇ ਪਿਓ-ਪੁੱਤ, ਕਰਤੂਤ ਜਾਣ ਉਡਣਗੇ ਹੋਸ਼
NEXT STORY