ਮੋਹਾਲੀ (ਜੱਸੀ) : ਆਨਲਾਈਨ ਅਤੇ ਸਾਈਬਰ ਠੱਗੀ ਦੇ ਮਾਮਲੇ ਵੱਧਦੇ ਹੀ ਜਾ ਰਹੇ ਹਨ ਅਤੇ ਲੋਕ ਕਰੋੜਾਂ ਰੁਪਏ ਦੀ ਠੱਗੀ ਦੇ ਸ਼ਿਕਾਰ ਹੋ ਰਹੇ ਹਨ। ਅਜਿਹਾ ਹੀ ਠੱਗੀ ਦਾ ਮਾਮਲਾ ਮੋਹਾਲੀ ’ਚ ਸਾਹਮਣੇ ਆਇਆ ਹੈ। ਮਾਮਲੇ ’ਚ ਮਨੋਜ ਕੁਮਾਰ ਵਾਸੀ ਦੇਹਰਾਦੂਨ ਨਾਲ 1.25 ਲੱਖ ਰੁਪਏ ਦੀ ਠੱਗੀ ਹੋਈ ਹੈ। ਥਾਣਾ ਫ਼ੇਜ਼-1 ਪੁਲਸ ਨੇ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ। ਮਨੋਜ ਕੁਮਾਰ ਨੇ ਸ਼ਿਕਾਇਤ ’ਚ ਦੱਸਿਆ ਕਿ ਉਹ 12 ਅਪ੍ਰੈਲ ਨੂੰ ਘਰ ’ਚ ਹੀ ਸੀ ਤਾਂ ਉਸ ਦੇ ਮੋਬਾਇਲ ’ਤੇ ਐੱਸ. ਐੱਮ. ਐੱਸ. ਰਾਹੀਂ ਲਿੰਕ ਆਇਆ।
ਉਸ ਨੇ ਜਦੋਂ ਲਿੰਕ ਖੋਲ੍ਹਿਆ ਤਾਂ ਤੁਰੰਤ ਉਸ ਦੇ ਆਈ. ਸੀ. ਆਈ. ਸੀ. ਬੈਂਕ ਦੇ ਕ੍ਰੈਡਿਟ ਕਾਰਡ ’ਚੋਂ 1 ਲੱਖ 25 ਹਜ਼ਾਰ ਰੁਪਏ ਕੱਟੇ ਗਏ। ਉਸ ਨੂੰ ਬੈਂਕ ਦਾ ਮੈਸਜ ਆਇਆ ਕਿ ਉਸ ਨੇ 1 ਲੱਖ 25 ਹਜ਼ਾਰ ਰੁਪਏ ਦੀ ਕੋਈ ਚੀਜ਼ ਖ਼ਰੀਦੀ ਹੈ। ਉਸ ਨੇ ਜਦੋਂ ਜਾਂਚ ਕਰਵਾਈ ਤਾਂ ਪਤਾ ਲੱਗਿਆ ਕਿ 3 ਮੋਬਾਇਲ ਡਲੀਵਰ ਕਰਵਾਏ ਗਏ ਸਨ, ਜਿਸ ਦਾ ਪਤਾ ਫ਼ੇਜ਼-1 ਮੋਹਾਲੀ ਦਾ ਕ੍ਰਿਸਟਲ ਹੋਟਲ ਦਾ ਸੀ। ਜਾਅਲਸਾਜ਼ਾਂ ਨੇ ਜਾਅਲੀ ਲਿੰਕ ਬਣਾ ਉਸ ਦੇ ਮੋਬਾਇਲ ’ਤੇ ਭੇਜੇ ਲਿੰਕ ਰਾਹੀਂ ਉਸ ਦੇ ਕ੍ਰੈਡਿਟ ਕਾਰਡ ’ਚੋਂ 1 ਲੱਖ 25 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ।
ਤਰਨਤਾਰਨ 'ਚ ਕਰੋੜਾਂ ਰੁਪਏ ਦੀ ਹੈਰੋਇਨ ਸਣੇ ਸਮੱਗਲਰ ਗ੍ਰਿਫ਼ਤਾਰ
NEXT STORY