ਬਠਿੰਡਾ (ਸੁਖਵਿੰਦਰ) : ਧੋਖੇਬਾਜ਼ਾਂ ਨੇ ਇਕ ਏਪੀਕੇ ਫਾਈਲ ਭੇਜ ਕੇ ਇਕ ਵਿਅਕਤੀ ਦੇ ਖਾਤੇ ’ਚੋਂ 7.80 ਲੱਖ ਰੁਪਏ ਕੱਢਵਾ ਲਏ। ਨਾਨਕਪ੍ਰੀਤ ਸਿੰਘ ਵਾਸੀ ਜਿਉਂਦ ਨੇ ਸਾਈਬਰ ਕ੍ਰਾਈਮ ਸੈੱਲ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਨੂੰ ਹਾਲ ਹੀ ’ਚ ਉਸਦੇ ਮੋਬਾਇਲ ਫੋਨ ’ਤੇ ਇਕ ਏਪੀਕੇ ਫਾਈਲ ਮਿਲੀ ਹੈ।
ਫਾਈਲ ਖੋਲ੍ਹਣ ’ਤੇ ਉਸਨੂੰ ਕਈ ਓ. ਟੀ. ਪੀ. ਮਿਲੇ। ਅਗਲੇ ਦਿਨ ਉਹ ਪੁੱਛਗਿੱਛ ਕਰਨ ਲਈ ਆਪਣੇ ਬੈਂਕ ਗਿਆ ਅਤੇ ਪਤਾ ਲੱਗਾ ਕਿ ਉਸਦੇ ਖਾਤੇ ਵਿਚੋਂ 7.80 ਲੱਖ ਗਾਇਬ ਹਨ। ਉਸ ਨੇ ਦੱਸਿਆ ਕਿ ਕੁੱਝ ਧੋਖੇਬਾਜ਼ਾਂ ਨੇ ਧੋਖਾਦੇਹੀ ਨਾਲ ਉਸਦੇ ਖਾਤੇ ’ਚੋਂ ਪੈਸੇ ਕੱਢਵਾ ਲਏ ਹਨ। ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਸ ਨੇ 4 ਮੁਲਜ਼ਮਾਂ ਨੂੰ ਹੈਰੋਇਨ ਸਣੇ ਕੀਤਾ ਗ੍ਰਿਫ਼ਤਾਰ
NEXT STORY