ਬਠਿੰਡਾ (ਵਰਮਾ) : ਲੋਕ ਆਨਲਾਈਨ ਕੰਪਨੀਆਂ ਦੇ ਸ਼ੇਅਰਾਂ ’ਚ ਨਿਵੇਸ਼ ਕਰ ਕੇ ਲੱਖਾਂ ਰੁਪਏ ਕਮਾਉਣ ਦੇ ਜਾਲ ’ਚ ਫਸ ਕੇ ਲਗਾਤਾਰ ਆਪਣੀ ਬੱਚਤ ਗੁਆ ਰਹੇ ਹਨ। ਤਾਜ਼ਾ ਮਾਮਲੇ ’ਚ ਇਕ ਵਿਅਕਤੀ ਨਾਲ ਆਨਲਾਈਨ ਕਾਰੋਬਾਰ ਦੇ ਨਾਂ ’ਤੇ 39 ਲੱਖ ਰੁਪਏ ਤੋਂ ਵੱਧ ਦੀ ਠੱਗੀ ਮਾਰੀ ਗਈ। ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬਠਿੰਡਾ ਦੇ ਰਹਿਣ ਵਾਲੇ ਗੌਰਵ ਮਿੱਤਲ ਨੇ ਸਾਈਬਰ ਕ੍ਰਾਈਮ ਸੈੱਲ ਕੋਲ ਦਰਜ ਕਰਵਾਈ ਸ਼ਿਕਾਇਤ ’ਚ ਕਿਹਾ ਹੈ ਕਿ ਇਕ ਅਣਜਾਣ ਵਿਅਕਤੀ ਨੇ ਉਸਨੂੰ ਵਟਸਐਪ ’ਤੇ ਇਕ ਲਿੰਕ ਭੇਜਿਆ ਅਤੇ ਉਸਨੂੰ ਆਨਲਾਈਨ ਸ਼ੇਅਰ ਖਰੀਦ ਕੇ ਪੈਸੇ ਕਮਾਉਣ ਦਾ ਲਾਲਚ ਦਿੱਤਾ।
ਉਨ੍ਹਾਂ ਨੇ ਕਿਹਾ ਕਿ ਜਦੋਂ ਉਹ ਗੱਲਾਂ ਕਰਨ ਲੱਗ ਪਏ ਤਾਂ ਉਸਨੇ ਉਨਵਾਂ ਨੂੰ ਇਕ ਐਪ ਡਾਊਨਲੋਡ ਕਰਨ ਲਈ ਕਿਹਾ ਅਤੇ ਉਸਨੂੰ ਉਮੀਦ ਕੀਤੇ ਜਾ ਸਕਣ ਵਾਲੇ ਮੁਨਾਫ਼ੇ ਦਿਖਾ ਕੇ, ਗੱਲਬਾਤ ਲਈ ਭਰਮਾਇਆ। ਅਜਿਹਾ ਕਰ ਕੇ ਦੋਸ਼ੀ ਨੇ ਉਸਨੂੰ ਆਨਲਾਈਨ ਪੈਸੇ ਨਿਵੇਸ਼ ਕਰਨ ਲਈ ਮਨਾ ਲਿਆ। ਉਨ੍ਹਾਂ ਨੇ ਦੱਸਿਆ ਕਿ ਉਕਤ ਵਿਅਕਤੀ ਦੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਉਸਨੇ ਵੱਖ-ਵੱਖ ਸਮੇਂ ’ਤੇ ਵੱਖ-ਵੱਖ ਬੈਂਕ ਖ਼ਾਤਿਆਂ ’ਚ 39 ਲੱਖ ਰੁਪਏ ਨਿਵੇਸ਼ ਕੀਤੇ। ਹਾਲਾਂਕਿ ਬਾਅਦ ’ਚ ਮੁਲਜ਼ਮ ਨੇ ਉਸ ਨਾਲ ਗੱਲਬਾਤ ਕਰਨਾ ਬੰਦ ਕਰ ਦਿੱਤਾ ਅਤੇ ਉਸਦੇ ਪੈਸੇ ਵਾਪਸ ਨਹੀਂ ਕੀਤੇ ਗਏ। ਅਜਿਹਾ ਕਰ ਕੇ ਮੁਲਜ਼ਮ ਨੇ ਉਨ੍ਹਾਂ ਨਾਲ ਧੋਖਾ ਕੀਤਾ ਹੈ। ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
14 ਲੱਖ ਰੁਪਏ ਦੇ ਕਾਰਡ ਚੋਰੀ ਕਰ ਕੇ 20 ਹਜ਼ਾਰ ਰੁਪਏ 'ਚ ਵੇਚ ਗਏ ਚੋਰ
NEXT STORY