ਅਬੋਹਰ (ਰਹੇਜਾ) : ਅਬੋਹਰ ਵਾਸੀ ਇੱਕ ਵਿਅਕਤੀ ਦੇ ਮੋਬਾਇਲ ਫੋਨ ਨੂੰ ਹੈਕ ਕਰਕੇ ਸਾਈਬਰ ਅਪਰਾਧੀਆਂ ਨੇ ਵੱਖ-ਵੱਖ ਟਰਾਂਜ਼ੈਕਸ਼ਨਾਂ ਰਾਹੀਂ ਉਸਦੇ ਬੈਂਕ ਖ਼ਾਤਿਆਂ 'ਚੋਂ ਕੁੱਲ 1,62,001 ਰੁਪਏ ਕੱਢ ਲਏ। ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ’ਤੇ ਸਾਈਬਰ ਕ੍ਰਾਈਮ ਪੁਲਸ ਸਟੇਸ਼ਨ ਫਾਜ਼ਿਲਕਾ ਵਿਖੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਜਾਂਚ ਅਧਿਕਾਰੀ ਅਨੁਸਾਰ ਸ਼ਿਕਾਇਤਕਰਤਾ ਦੇਵੀ ਲਾਲ ਪੁੱਤਰ ਕ੍ਰਿਸ਼ਨ ਲਾਲ, ਵਾਸੀ ਵਿਜੈਨਗਰ, ਜ਼ਿਲ੍ਹਾ ਸ਼੍ਰੀਗੰਗਾਨਗਰ, ਹਾਲ ਵਾਸੀ ਉੱਤਮ ਵਿਹਾਰ ਕਾਲੋਨੀ, ਕੰਧਵਾਲਾ ਰੋਡ, ਅਬੋਹਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ 14 ਸਤੰਬਰ ਨੂੰ ਉਸਦੇ ਮੋਬਾਇਲ ਫੋਨ ’ਤੇ ਇੱਕ ਏਪੀਕੇ ਫਾਈਲ ਰਾਹੀਂ ਲਿੰਕ ਭੇਜਿਆ ਗਿਆ ਸੀ।
ਜਦੋਂ ਉਸਨੇ ਉਕਤ ਲਿੰਕ ਖੋਲ੍ਹਿਆ ਤਾਂ ਸਾਈਬਰ ਠੱਗਾਂ ਨੇ ਉਸਦੇ ਪੰਜਾਬ ਨੈਸ਼ਨਲ ਬੈਂਕ, ਅਬੋਹਰ ਦੇ ਖਾਤੇ ਵਿੱਚੋਂ 14 ਸਤੰਬਰ 2026 ਨੂੰ 30,000 ਰੁਪਏ ਅਤੇ 30,001 ਰੁਪਏ, 15 ਸਤੰਬਰ ਨੂੰ 30,000 ਰੁਪਏ ਅਤੇ 16 ਸਤੰਬਰ ਨੂੰ 48,000 ਰੁਪਏ ਕੱਢ ਲਏ। ਇਸ ਤੋਂ ਇਲਾਵਾ ਉਸੇ ਦਿਨ ਉਸਦੇ ਕੇਨਰਾ ਬੈਂਕ, ਅਬੋਹਰ ਸ਼ਾਖਾ ਦੇ ਖਾਤੇ ਵਿੱਚੋਂ ਵੀ 24,000 ਰੁਪਏ ਕੱਢ ਲਏ ਗਏ। ਇਸ ਤਰ੍ਹਾਂ ਸਾਈਬਰ ਠੱਗਾਂ ਨੇ ਕੁੱਲ 1,62,001 ਰੁਪਏ ਦੀ ਧੋਖਾਧੜੀ ਕੀਤੀ। ਜਾਂਚ ਅਧਿਕਾਰੀ ਸ਼ੰਕਰਪਾਲ ਸਿੰਘ ਅਨੁਸਾਰ ਸ਼ਿਕਾਇਤਕਰਤਾ ਨੇ ਘਟਨਾ ਸਬੰਧੀ ਸਾਈਬਰ ਹੈਲਪਲਾਈਨ ਨੰਬਰ 1930 ’ਤੇ ਸ਼ਿਕਾਇਤ ਦਰਜ ਕਰਵਾਈ ਸੀ। ਇਸ ਤੋਂ ਬਾਅਦ ਸ਼ਿਕਾਇਤਕਰਤਾ ਦੇ ਬਿਆਨ ਦਰਜ ਕਰਕੇ ਮਾਮਲਾ ਦਰਜ ਕੀਤਾ ਗਿਆ। ਮਾਮਲੇ ਵਿੱਚ ਮੁਲਜ਼ਮਾਂ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ ਅਤੇ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਪੁਲਸ ਅਧਿਕਾਰੀ ਨੇ ਕਿਹਾ ਕਿ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਕਿਰਨਾ ਸਟੋਰ ’ਚੋਂ 1.5 ਲੱਖ ਦਾ ਸਮਾਨ ਅਤੇ ਨਕਦੀ ਚੋਰੀ
NEXT STORY