ਚੰਡੀਗੜ੍ਹ (ਸੁਸ਼ੀਲ) - ਸਟੇਟ ਬੈਂਕ ਆਫ ਇੰਡੀਆ ਸੈਕਟਰ-31 'ਚ ਰੁਪਏ ਜਮ੍ਹਾ ਕਰਵਾਉਣ ਗਏ ਇਕ ਨੌਜਵਾਨ ਨੂੰ ਚਕਮਾ ਦੇ ਕੇ ਦੋ ਨੌਜਵਾਨ 3500 ਰੁਪਏ ਠੱਗ ਕੇ ਫਰਾਰ ਹੋ ਗਏ। ਰੁਪਏ ਠੱਗਣ ਵਾਲੇ ਦੋਵੇਂ ਨੌਜਵਾਨ ਪੀੜਤ ਨੂੰ 3500 ਰੁਪਏ ਦੇ ਬਦਲੇ ਦੋ ਲੱਖ ਰੁਪਏ ਦੀ ਕਾਗਜ਼ਾਂ ਦੀ ਥੱਦੀ ਦੇ ਗਏ। ਹੱਲੋਮਾਜਰਾ ਵਾਸੀ ਵਿਮਲ ਕੁਮਾਰ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਸੈਕਟਰ-31 ਥਾਣਾ ਪੁਲਸ ਨੇ ਵਿਮਲ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ। ਪੁਲਸ ਬੈਂਕ ਦੀ ਸੀ. ਸੀ. ਟੀ. ਵੀ. ਫੁਟੇਜ ਖੰਗਾਲ ਰਹੀ ਹੈ।
ਹੱਲੋਮਾਜਰਾ ਵਾਸੀ ਵਿਮਲ ਨੇ ਦੱਸਿਆ ਕਿ ਉਹ ਸ਼ਨੀਵਾਰ ਨੂੰ ਸੈਕਟਰ-31 ਸਥਿਤ ਸਟੇਟ ਬੈਂਕ ਆਫ ਇੰਡੀਆ 'ਚ 3500 ਰੁਪਏ ਜਮ੍ਹਾ ਕਰਵਾਉਣ ਗਿਆ ਸੀ, ਉਹ ਜਦੋਂ ਫਾਰਮ ਭਰਨ ਲੱਗਾ ਤਾਂ ਇੰਨੇ ਨੂੰ ਪਿੱਛੇ ਖੜ੍ਹੇ ਦੋ ਨੌਜਵਾਨ ਉਸਦੇ ਕੋਲ ਆਏ ਤੇ ਕਿਹਾ ਕਿ ਸਾਡੇ ਕੋਲ ਚੋਰੀ ਦੇ ਦੋ ਲੱਖ ਰੁਪਏ ਹਨ, ਤੁਸੀਂ ਦੋ ਲੱਖ ਰੁਪਏ ਜਮ੍ਹਾ ਕਰਵਾ ਦਿਓ, ਅਸੀਂ ਤੁਹਾਨੂੰ ਨਕਦੀ ਦੇਵਾਂਗੇ। ਇਸ ਦੌਰਾਨ ਗੱਲਬਾਤ ਕਰਦੇ ਹੋਏ ਦੋਵੇਂ ਨੌਜਵਾਨ ਵਿਮਲ ਨੂੰ ਬੈਂਕ 'ਚੋਂ ਬਾਹਰ ਲੈ ਗਏ ਤੇ ਰੁਮਾਲ 'ਚ ਬੰਨ੍ਹੀ ਦੋ ਲੱਖ ਰੁਪਏ ਦੀ ਥੱਦੀ ਦਿਖਾਈ। ਇਸਦੇ ਬਾਅਦ ਨੌਜਵਾਨਾਂ ਨੇ ਲਾਲਚ ਦੇ ਕੇ ਬਦਲੇ 'ਚ ਉਸ ਤੋਂ 3500 ਰੁਪਏ ਲੈ ਲਏ ਤੇ ਮੌਕੇ ਤੋਂ ਫਰਾਰ ਹੋ ਗਏ। ਵਿਮਲ ਨੇ ਰੁਮਾਲ ਖੋਲ੍ਹਿਆ ਤਾਂ ਉਸ ਵਿਚੋਂ ਕਾਗਜ਼ ਦੇ ਟੁਕੜੇ ਮਿਲੇ। ਵਿਮਲ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸੈਕਟਰ-31 ਥਾਣਾ ਪੁਲਸ ਮੌਕੇ 'ਤੇ ਪਹੁੰਚੀ ਤੇ ਮਾਮਲਾ ਦਰਜ ਕਰ ਲਿਆ।
ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਖਾਂ ਸੰਗਤਾਂ ਹੋਈਆਂ ਨਤਮਸਤਕ
NEXT STORY