ਔੜ (ਛਿੰਜੀ)— ਚਾਦਰਾਂ ਵੇਚ ਕੇ ਆਪਣਾ ਗੁਜ਼ਾਰਾ ਕਰਨ ਵਾਲੀ ਗਰੀਬ ਵਿਧਵਾ ਔਰਤ ਨੂੰ ਵੀ ਲੁਟੇਰਿਆਂ ਨੇ ਨਾ ਬਖਸ਼ਿਆ। ਜਾਣਕਾਰੀ ਦਿੰਦਿਆਂ ਰੀਨਾ ਵਾਸੀ ਗੁਰਾਇਆ ਨੇ ਦੱਸਿਆ ਕਿ ਉਸ ਦੇ ਪਤੀ ਦੀ ਮੌਤ ਹੋ ਗਈ ਸੀ, ਜਿਸ ਕਰਕੇ ਉਹ ਦੂਰ-ਦੂਰ ਤੱਕ ਪਿੰਡਾਂ 'ਚ ਚਾਦਰਾਂ ਆਦਿ ਵੇਚ ਕੇ ਆਪਣਾ ਅਤੇ ਆਪਣੇ 3 ਬੱਚਿਆਂ ਦਾ ਗੁਜ਼ਾਰਾ ਕਰ ਰਹੀ ਹੈ। ਸ਼ੁੱਕਰਵਾਰ ਜਦੋਂ ਉਹ ਚਾਦਰਾਂ ਵੇਚ ਰਹੀ ਸੀ ਤਾਂ ਉਸ ਕੋਲ ਇਕ ਮੋਟਰਸਾਈਕਲ 'ਤੇ ਸਵਾਰ ਇਕ ਵਿਅਕਤੀ ਅਤੇ ਉਸ ਦੇ ਪਿੱਛੇ ਬੈਠੀ ਔਰਤ ਰੁਕੇ ਅਤੇ ਉਸ ਕੋਲੋਂ 500 ਰੁਪਏ 'ਚ 2 ਚਾਦਰਾਂ ਲੈ ਲਈਆਂ। ਫਿਰ ਉਕਤ ਵਿਅਕਤੀ ਨੇ ਉਸ ਕੋਲੋਂ 1500 ਰੁਪਏ ਹੋਰ ਇਹ ਕਹਿ ਕੇ ਲੈ ਲਏ ਕਿ ਮੇਰਾ ਘਰ ਪਿੰਡ ਦੇ ਦੂਜੇ ਪਾਸੇ ਹੈ, ਉਥੋਂ 2 ਹਜ਼ਾਰ ਦਾ ਨੋਟ ਲਿਆ ਕੇ ਫੜਾ ਦਿੰਦਾ ਹੈ, ਉਦੋਂ ਤੱਕ ਮੇਰੀ ਪਤਨੀ ਤੇਰੇ ਕੋਲ ਰੁਕਦੀ ਹੈ। ਇੰਨੇ ਨੂੰ ਹੋਰ ਔਰਤਾਂ ਆ ਕੇ ਉਸ ਕੋਲੋਂ ਚਾਦਰਾਂ ਦੇਖਣ ਲੱਗ ਪਈਆਂ ਅਤੇ ਪਤਾ ਹੀ ਨਹੀਂ ਲੱਗਾ ਕਿ ਉਕਤ ਔਰਤ ਕਦੋਂ ਰਫੂ-ਚੱਕਰ ਹੋ ਗਈ। ਰੀਨਾ ਨੇ ਰੌਂਦੇ ਹੋਏ ਦੱਸਿਆ ਕਿ ਉਹ ਬੜੀ ਮੁਸ਼ਕਿਲ ਨਾਲ ਚਾਦਰਾਂ ਵੇਚ ਕੇ ਵਿਚੋਂ ਕਮਿਸ਼ਨ ਇਕੱਠਾ ਕਰਕੇ ਘਰ ਦਾ ਗੁਜ਼ਾਰਾ ਚਲਾ ਰਹੀ ਹੈ ਪਰ ਇਸ ਲੁੱਟ ਕਾਰਨ ਕਈ ਦਿਨ ਉਸ ਦਾ ਕਮਿਸ਼ਨ ਵੀ ਇਕੱਠਾ ਨਹੀਂ ਹੋ ਸਕੇਗਾ।
...ਤੇ 21 ਦਸੰਬਰ ਨੂੰ ਹੋਵੇਗੀ ਭੂਚਾਲ ਨਾਲ ਨਜਿੱਠਣ ਲਈ 'ਮਾਕ ਡਰਿੱਲ'
NEXT STORY