ਮਾਨਸਾ (ਜੱਸਲ)-ਲੁਧਿਆਣਾ ਵਾਸੀ ਕੁਝ ਵਿਅਕਤੀਆਂ ਵੱਲੋਂ ਸਿੰਘਲੈਂਡ ਇਨਵੈਸਟਮੈਂਟ ਨਾਮੀ ਕੰਪਨੀ ਖੋਲ੍ਹ ਕੇ ਭੋਲੇ-ਭਾਲੇ ਲੋਕਾਂ ਨੂੰ ਸਬਜ਼ਬਾਗ਼ ਵਿਖਾ ਕੇ ਕੰਪਨੀ ਦਾ ਮੈਂਬਰ ਬਣਾ ਕੇ ਉਨ੍ਹਾਂ ਤੋਂ ਪੈਸੇ ਹੜੱਪਣ ਦੇ ਦੋਸ਼ ਹੇਠ ਥਾਣਾ ਸਿਟੀ-2 ਮਾਨਸਾ ਦੀ ਪੁਲਸ ਨੇ 10 ਵਿਅਕਤੀਆਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਸੱਤਪਾਲ ਸਿੰਘ ਵਾਸੀ ਬਰਜ ਹਰੀ ਅਤੇ ਹੋਰ ਵਿਅਕਤੀਆਂ ਨੇ ਜ਼ਿਲਾ ਪੁਲਸ ਮੁਖੀ ਮਾਨਸਾ ਨੂੰ ਉਕਤ ਕੰਪਨੀ ਦੇ ਸੰਚਾਲਕਾਂ ਬਾਰੇ ਦੱਸਿਆ ਕਿ ਉਨ੍ਹਾਂ ਨੇ ਸਿੰਘਲੈਂਡ ਇਨਵੈਸਟਮੈਂਟ ਕੰਪਨੀ ਦਾ ਮੁੱਖ ਦਫ਼ਤਰ ਲੁਧਿਆਣਾ ਵਿਖੇ ਖੋਲ੍ਹਿਆ ਅਤੇ ਉਸ ਦੀ ਇਕ ਸ਼ਾਖਾ ਨਿਊ ਕੋਰਟ ਰੋਡ ਮਾਨਸਾ ਵਿਖੇ ਵੀ ਖੋਲ੍ਹੀ ਗਈ, ਜਿਸ ਬਾਰੇ ਉਨ੍ਹਾਂ ਇਸ ਇਲਾਕੇ 'ਚ ਆਪਣਾ ਪ੍ਰਚਾਰ ਕੀਤਾ ਕਿ ਉਹ ਉਕਤ ਕੰਪਨੀ ਦੇ ਮੈਂਬਰ ਬਣਾ ਰਹੇ ਹਨ, ਜਿਸ ਦਾ ਆਉਣ ਵਾਲੇ ਸਮੇਂ 'ਚ ਵੱਡਾ ਫਾਇਦਾ ਮਿਲੇਗਾ, ਜਿਸ ਕਾਰਨ ਮੇਰੇ ਸਮੇਤ ਕੁਝ ਹੋਰ ਵਿਅਕਤੀਆਂ ਨੇ ਕੰਪਨੀ ਦੇ ਮੈਂਬਰ ਬਣ ਕੇ ਲੋਕਾਂ ਦਾ ਪੈਸਾ ਇਸ ਕੰਪਨੀ 'ਚ ਲਵਾਇਆ ਪਰ ਕੁਝ ਸਮੇਂ ਬਾਅਦ ਉਸ ਕੰਪਨੀ ਨੇ ਲੋਕਾਂ ਦਾ ਪੈਸਾ ਨਿਰਧਾਰਿਤ ਸਮੇਂ 'ਤੇ ਵਾਪਸ ਨਹੀਂ ਕੀਤਾ। ਜ਼ਿਲਾ ਪੁਲਸ ਮੁਖੀ ਵੱਲੋਂ ਇਸ ਮਾਮਲੇ ਦੀ ਜਾਂਚ ਕਰਵਾਉਣ ਉਪਰੰਤ ਜਾਰੀ ਆਦੇਸ਼ਾਂ 'ਤੇ ਥਾਣਾ ਸਿਟੀ–2 ਮਾਨਸਾ ਦੀ ਪੁਲਸ ਨੇ ਸ਼ਵਿੰਦਰ ਸਿੰਘ ਖੋਖਰ, ਸ਼ਹਿਰਾਬ ਸਿੰਘ ਖੋਖਰ, ਰਵਿੰਦਰ ਕੌਰ ਖੋਖਰ, ਕਨਵਰ ਸੁਲਤਾਨ ਸਿੰਘ, ਪ੍ਰਦੀਪ ਸ਼ਰਮਾ, ਖੁਸ਼ਵੀਰ ਸਿੰਘ ਵਾਸੀਆਨ ਲੁਧਿਆਣਾ, ਕਰਮ ਚੰਦ ਵਰਮਾ ਵਾਸੀ ਸੁਨਾਮ, ਸੁਖਬੀਰ ਸਿੰਘ ਵਾਸੀ ਢੰਡੋਲੀ ਕਲਾਂ ਜ਼ਿਲਾ ਸੰਗਰੂਰ, ਹਰਪ੍ਰੀਤ ਸਿੰਘ ਵਾਸੀ ਬਾਦਸ਼ਾਹਪੁਰ ਮੁੰਡਿਆਲਾ ਅਤੇ ਮਨਵਿੰਦਰ ਸਿੰਘ ਉਰਫ਼ ਬੰਟੀ ਵਾਸੀ ਦਿਆਲਗੜ੍ਹ ਜੇਜੀਆ ਦੇ ਖਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ ਹੈ।
ਰੈਗੂਲਰ ਹੋਣ ਲਈ ਅਧਿਆਪਕਾਂ ਨੇ ਓ. ਐੱਸ. ਡੀ. ਨੂੰ ਦਿੱਤਾ ਮੰਗ-ਪੱਤਰ
NEXT STORY