ਹੁਸ਼ਿਆਰਪੁਰ (ਅਮਰੀਕ, ਰਾਕੇਸ਼)- ਹੁਸ਼ਿਆਰਪੁਰ ਤੋਂ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇਥੇ ਬੀਤੇ ਦਿਨ ਇਕ ਪੰਜ ਸਾਲ ਦਾ ਬੱਚਾ ਅਗਵਾ ਕੀਤਾ ਗਿਆ ਸੀ, ਜਿਸ ਦੀ ਹੁਣ ਰਹੀਮਪਰ ਸਥਿਤ ਸ਼ਮਸ਼ਾਨਘਾਟ ਵਿੱਚੋਂ ਲਾਸ਼ ਬਰਾਮਦ ਹੋਈ ਹੈ। ਮੌਕੇ 'ਤੇ ਐੱਸ. ਐੱਸ. ਪੀ. ਹੁਸ਼ਿਆਰਪੁਰ ਵੀ ਪਹੁੰਚੇ। ਦੱਸ ਦੇਈਏ ਕਿ ਹੁਸ਼ਿਆਰਪੁਰ ਦੇ ਮੁਹੱਲਾ ਨਿਊ ਦੀਪ ਨਗਰ ਤੋਂ ਬੀਤੇ ਕੱਲ੍ਹ ਇਕ ਪੰਜ ਸਾਲ ਦਾ ਬੱਚਾ ਕਿਡਨੈਪ ਹੋਇਆ ਸੀ, ਜਿਸ ਦੀ ਇਕ ਸੀ. ਸੀ. ਟੀ. ਵੀ. ਵਾਇਰਲ ਹੋਈ ਸੀ। ਜਿਸ ਤੋਂ ਬਾਅਦ ਪੁਲਸ ਨੇ ਜਾਂਚ ਪੜਤਾਲ ਮਗਰੋਂ ਬੀਤੀ ਰਾਤ ਕਿਡਨੈਪਰ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਕਿਡਨੈਪਰ ਦੀ ਨਿਸ਼ਾਨਦੇਹੀ 'ਤੇ ਅੱਜ ਹੁਸ਼ਿਆਰਪੁਰ ਦੇ ਮੰਡੀ ਰਹੀਮਪੁਰ ਸਥਿਤ ਸ਼ਮਸ਼ਾਨਘਾਟ ਵਿੱਚੋਂ ਬੱਚੇ ਦੀ ਲਾਸ਼ ਬਰਾਮਦ ਕੀਤੀ ਗਈ ਹੈ।
ਇਹ ਵੀ ਪੜ੍ਹੋ: ਕਪੂਰਥਲਾ 'ਚ ਜਲੰਧਰ ਦੇ ਨੌਜਵਾਨ ਦਾ ਕਤਲ! ਖ਼ੂਨ ਨਾਲ ਲਥਪਥ ਮਿਲੀ ਲਾਸ਼

ਮੌਕੇ ਤੇ ਪਹੁੰਚੇ ਐੱਸ. ਐੱਸ. ਪੀ. ਹੁਸ਼ਿਆਰਪੁਰ ਸੰਦੀਪ ਕੁਮਾਰ ਮਲਿਕ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਬੀਤੇ ਦਿਨ ਸ਼ਿਕਾਇਤ ਮਿਲੀ ਸੀ ਕਿ ਇਕ ਪੰਜ ਸਾਲ ਦਾ ਬੱਚਾ ਨਿਊ ਦੀਪ ਨਗਰ ਤੋਂ ਲਾਪਤਾ ਹੋਇਆ ਹੈ। ਜਿਸ ਸਬੰਧੀ ਉਨ੍ਹਾਂ ਨੇ ਛਾਣਬੀਨ ਸ਼ੁਰੂ ਕੀਤੀ ਅਤੇ ਉਨ੍ਹਾਂ ਦੇ ਹੱਥ ਸੀ. ਸੀ. ਟੀ. ਵੀ. ਲੱਗੀ, ਜਿਸ ਦੇ ਆਧਾਰ 'ਤੇ ਉਨ੍ਹਾਂ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਅਤੇ ਮੁਲਜ਼ਮ ਦੀ ਗੰਭੀਰਤਾ ਨਾਲ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਨੂੰ ਬੱਚੇ ਦਾ ਪਤਾ ਲੱਗਾ ਅਤੇ ਜਦੋਂ ਸ਼ਮਸ਼ਾਨਘਾਟ ਜਾ ਕੇ ਵੇਖਿਆ ਤਾਂ ਬੱਚਾ ਮ੍ਰਿਤਕ ਹਾਲਤ ਵਿੱਚ ਸੀ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਵਿਅਕਤੀ ਤੋਂ ਪੁੱਛਗਿੱਛ ਬੜੀ ਹੀ ਗੰਭੀਰਤਾ ਨਾਲ ਕੀਤੀ ਜਾ ਰਹੀ ਹੈ ਕਿ ਕਿਡਨੈਪ ਕਰਨ ਪਿੱਛੇ ਉਸ ਦਾ ਮਕਸਦ ਕੀ ਸੀ। ਉਨ੍ਹਾਂ ਕਿਹਾ ਕਿ ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਈ ਜਾਵੇਗੀ।

ਬੱਚੇ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤ ਹਰਮੀਤ ਸਿੰਘ ਆਪਣੀ ਭੈਣ ਜੈਸਮੀਨ ਕੌਰ ਨਾਲ ਗੁਰੂ ਘਰ ਗਏ ਸਨ। ਉਨ੍ਹਾਂ ਦੱਸਿਆ ਕਿ ਭੈਣ-ਭਰਾ ਦੋਵੇਂ ਹੀ ਘਰੋਂ ਇਹ ਕਹਿ ਕੇ ਗਏ ਹਨ ਕਿ ਅਸੀਂ ਖੇਡਣ ਲਈ ਗੁਰੂ ਘਰ ਜਾ ਰਹੇ ਹਾਂ ਪਰ ਇਸ ਮਗਰੋਂ ਉਹ ਵਾਪਸ ਘਰ ਨਹੀਂ ਪਰਤੇ।
ਦੱਸਿਆ ਗਿਆ ਕਿ ਜੈਸਮੀਨ ਵੱਲੋਂ ਕਿਹਾ ਗਿਆ ਕਿ ਉਸ ਨਾਲ ਭਰਾ ਵਾਪਸ ਨਹੀਂ ਆਇਆ। ਸੀ. ਸੀ. ਟੀ. ਵੀ. ਤਸਵੀਰਾਂ ਕੈਦ ਹੋਈਆਂ ਹਨ ਜਿਸ ਵਿਚ ਇਕ ਵਿਅਕਤੀ ਵੇਖਿਆ ਗਿਆ ਜੋ ਐਕਟਿਵਾ 'ਤੇ ਬੱਚੇ ਨੂੰ ਬਿਠਾ ਕੇ ਬੱਚੇ ਨੂ ਕਿਤੇ ਲਿਜਾ ਰਿਹਾ ਹੈ। ਪੁਲਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਕੀਤੀ। ਮਾਂ ਨੇ ਦੱਸਿਆ ਕਿ ਪਹਿਲਾਂ ਉਹ ਫਗਵਾੜਾ ਰਹਿੰਦੇ ਸੀ ਅਤੇ 2 ਮਹੀਨੇ ਹੀ ਉਹ ਹੁਸ਼ਿਆਰਪੁਰ ਸ਼ਿਫ਼ਟ ਹੋ ਗਏ ਸਨ।

ਉਥੇ ਹੀ ਇਸ ਮਾਮਲੇ ਵਿਚ ਲੋਕ ਗੁੱਸੇ ਵਿਚ ਸੜਕਾਂ ’ਤੇ ਉੱਤਰ ਆਏ। ਦੇਰ ਸ਼ਾਮ ਉਨ੍ਹਾਂ ਨੇ ਆਲੇ-ਦੁਆਲੇ ਦੇ ਇਲਾਕੇ ਵਿਚ ਰੋਸ ਮਾਰਚ ਕੱਢਿਆ। ਇਸ ਮੌਕੇ ਰਣਜੀਤ ਰਾਣਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਚੌਕਸ ਰਹਿਣਾ ਪਵੇਗਾ ਅਤੇ ਇਹ ਯਕੀਨੀ ਬਣਾਉਣਾ ਪਵੇਗਾ ਕਿ ਸਾਡੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਦੂਜੇ ਰਾਜਾਂ ਤੋਂ ਰਹਿਣ ਵਾਲੇ ਲੋਕਾਂ ਦੀ ਪੁਲਸ ਵੈਰੀਫਿਕੇਸ਼ਨ ਕੀਤੀ ਜਾਵੇ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਕੋਈ ਕਿਸੇ ਹੋਰ ਰਾਜ ਵਿਚ ਗੰਭੀਰ ਅਪਰਾਧ ਕਰਨ ਤੋਂ ਬਾਅਦ ਇੱਥੇ ਆ ਕੇ ਵੱਸਿਆ ਹੈ।
ਉਨ੍ਹਾਂ ਕਿਹਾ ਕਿ ਇਲਾਕੇ ਦੇ ਕੌਂਸਲਰਾਂ ਅਤੇ ਸਰਪੰਚਾਂ ਨੂੰ ਵੀ ਇਹ ਯਕੀਨੀ ਬਣਾਉਣਾ ਪਵੇਗਾ ਕਿ ਉਨ੍ਹਾਂ ਦੇ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਦੀ ਵੈਰੀਫਿਕੇਸ਼ਨ ਕੀਤੀ ਜਾਵੇ, ਜੋ ਦੂਜੀਆਂ ਥਾਵਾਂ ਤੋਂ ਆਏ ਹਨ ਅਤੇ ਬਿਨਾਂ ਵੈਰੀਫਿਕੇਸ਼ਨ ਦੇ ਕੋਈ ਵੀ ਵੋਟ ਜਾਂ ਆਧਾਰ ਕਾਰਡ ਬਣਾਉਣ ਵਿਚ ਸਫ਼ਲ ਨਾ ਹੋਵੇ।
ਉਨ੍ਹਾਂ ਕਿਹਾ ਕਿ ਮ੍ਰਿਤਕ ਬੱਚੇ ਦਾ ਪੋਸਟਮਾਰਟਮ ਵੀਰਵਾਰ ਨੂੰ ਸਵੇਰੇ 11 ਵਜੇ ਸਿਵਲ ਹਸਪਤਾਲ ਵਿਚ ਕੀਤਾ ਜਾਵੇਗਾ। ਇਸ ਮੌਕੇ ਸ਼ਹਿਰ ਦੇ ਸੰਸਦ ਮੈਂਬਰ, ਵਿਧਾਇਕ ਅਤੇ ਮੰਤਰੀ ਨੂੰ ਵੀ ਉੱਥੇ ਆਉਣਾ ਪਵੇਗਾ ਤਾਂ ਜੋ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝ ਸਕਣ। ਉਨ੍ਹਾਂ ਕਿਹਾ ਕਿ ਸਿਰਫ਼ ਕੁਝ ਵੋਟਾਂ ਲਈ ਅਸੀਂ ਗਲਤ ਨੂੰ ਗਲਤ ਕਹਿਣ ਤੋਂ ਗੁਰੇਜ਼ ਕਰਦੇ ਹਾਂ ਪਰ ਅਸੀਂ ਇਹ ਨਹੀਂ ਸੋਚਦੇ ਕਿ ਜੋ ਬੱਚੇ ਨਾਲ ਹੋਇਆ ਹੈ, ਉਹ ਕੱਲ੍ਹ ਕਿਸੇ ਹੋਰ ਨਾਲ ਵੀ ਹੋ ਸਕਦਾ ਹੈ।
ਇਸ ਮੌਕੇ ਲੋਕਾਂ ਨੇ ਕਿਹਾ ਕਿ ਇਸ ਮਾਮਲੇ ਵਿਚ ਫੜਿਆ ਗਿਆ ਦੋਸ਼ੀ ਪਹਿਲਾਂ ਹੀ ਕਿਸੇ ਮਾਮਲੇ ਵਿਚ ਜੇਲ੍ਹ ਦੀ ਸਜ਼ਾ ਕੱਟ ਚੁੱਕਾ ਹੈ। ਇੰਨਾ ਹੀ ਨਹੀਂ ਰਾਤ ਨੂੰ ਫੜੇ ਜਾਣ ਤੋਂ ਬਾਅਦ ਪੁਲਸ ਵੱਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੇ ਜਾਣ ਦੇ ਬਾਵਜੂਦ ਉਸਨੇ ਇਕ ਵੀ ਸ਼ਬਦ ਨਹੀਂ ਕਿਹਾ। ਇਸ ਤੋਂ ਪਤਾ ਲੱਗਦਾ ਹੈ ਕਿ ਉਹ ਕਿੰਨਾ ਅਪਰਾਧਿਕ ਝੁਕਾਅ ਵਾਲਾ ਹੈ। ਉਨ੍ਹਾਂ ਕਿਹਾ ਕਿ ਲੱਗਦਾ ਹੈ ਕਿ ਸ਼ਾਇਦ ਬੱਚੇ ਨਾਲ ਕੋਈ ਗਲਤ ਕੰਮ ਕੀਤਾ ਗਿਆ ਹੈ ਅਤੇ ਉਸ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਹੈ। ਜੇਕਰ ਅਸੀਂ ਸਾਰੇ ਅੱਜ ਚੁੱਪ ਰਹੇ ਤਾਂ ਸਮਾਂ ਸਾਨੂੰ ਕਦੇ ਮੁਆਫ਼ ਨਹੀਂ ਕਰੇਗਾ।
ਇਹ ਵੀ ਪੜ੍ਹੋ: ਡੇਰਾ ਬਿਆਸ ਦੀ ਸੰਗਤ ਲਈ ਅਹਿਮ ਖ਼ਬਰ, ਡੇਰਾ ਮੁਖੀ ਗੁਰਿੰਦਰ ਸਿੰਘ ਵੱਲੋਂ ਨਵੇਂ ਹੁਕਮ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਿਵਲ ਸਰਜਨ ਬਰਨਾਲਾ ਵੱਲੋਂ ਸਿਹਤ ਬਲਾਕ ਮਹਿਲ ਕਲਾਂ ਦਾ ਦੌਰਾ
NEXT STORY