ਹਰਿਆਣਾ (ਰੱਤੀ, ਆਨੰਦ)-ਥਾਣਾ ਹਰਿਆਣਾ ਪੁਲਸ ਵੱਲੋਂ ਇਕ ਔਰਤ ਨੂੰ ਫੋਨ ਕਰਕੇ ਉਸ ਦਾ ਭਰਾ ਬਣ ਕੇ 2,30,000 ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਠੱਗੀ ਦੀ ਸ਼ਿਕਾਰ ਹੋਈ ਸੱਤਿਆ ਦੇਵੀ ਪਤਨੀ ਕਰਮ ਚੰਦ ਵਾਸੀ ਪਿੰਡ ਕਬੀਰਪੁਰ ਸ਼ੇਖਾ ਥਾਣਾ ਹਰਿਆਣਾ ਨੇ ਦੱਸਿਆ ਕਿ 27 ਅਪ੍ਰੈਲ 2022 ਨੂੰ ਉਸ ਨੂੰ ਵਿਦੇਸ਼ੀ ਨੰਬਰ ਤੋਂ ਫੋਨ ਆਇਆ ਅਤੇ ਫੋਨ ਕਰਨ ਵਾਲੇ ਨੇ ਦੱਸਿਆ ਕਿ ਉਹ ਉਸ ਦਾ ਭਰਾ ਕੁਲਦੀਪ ਕੈਨੇਡਾ ਤੋਂ ਬੋਲ ਰਿਹਾ ਹੈ। ਉਹ ਮੇਰੇ ਖ਼ਾਤੇ ਵਿਚ 12,48,340 ਰੁਪਏ ਪਾ ਰਿਹਾ ਹੈ। ਜਿਸ ਲਈ ਉਸ ਨੇ ਮੇਰੇ ਖ਼ਾਤਾ ਨੰਬਰ ਦੀ ਮੰਗ ਕੀਤੀ ਅਤੇ ਕਿਹਾ ਕਿ ਇੰਡੀਆ ਆ ਕੇ ਉਸ ਨੇ ਇਨ੍ਹਾਂ ਪੈਸਿਆਂ ਦੀ ਗੱਡੀ ਲੈਣੀ ਹੈ।
ਇਹ ਵੀ ਪੜ੍ਹੋ: ਹੁਣ ਬੱਸਾਂ ’ਤੇ ‘ਟਰੈਕਿੰਗ ਸਿਸਟਮ’ ਜ਼ਰੀਏ ਰਹੇਗੀ ‘ਤਿੱਖੀ ਨਜ਼ਰ’, ਟਰਾਂਸਪੋਰਟ ਮਹਿਕਮੇ ਵੱਲੋਂ ਹਿਦਾਇਤਾਂ ਜਾਰੀ
ਭੂਆ ਦੇ ਮੁੰਡੇ ਦੇ ਭੁਲੇਖੇ ਮੈਂ ਬੈਂਕ ਦਾ ਖ਼ਾਤਾ ਨੰਬਰ ਦੇ ਦਿੱਤਾ। ਕੁਝ ਦੇਰ ਮਗਰੋਂ ਉਸ ਨੇ ਮੁੜ ਫੋਨ ਕਰਕੇ ਕਿਹਾ ਕਿ ਉਹ ਕੈਨੇਡਾ ਵਿਚ ਫਸ ਗਿਆ ਹੈ ਅਤੇ ਉਸ ਨੇ ਮੈਨੂੰ ਚਾਰ ਲੱਖ ਰੁਪਏ ਭੇਜਣ ਲਈ ਕਿਹਾ ਕਿ ਮੇਰੀ ਇੱਜ਼ਤ ਦਾ ਸਵਾਲ ਹੈ। ਮੈਂ 2 ਲੱਖ 30 ਹਜ਼ਾਰ ਰੁਪਏ ਵਿਆਜ ’ਤੇ ਲੈ ਕੇ ਆਪਣੀ ਭੂਆ ਦੇ ਮੁੰਡੇ ਦੇ ਨਾਂ ਦੇ ਚੱਕਰ ਵਿਚ ਉਸ ਵੱਲੋਂ ਦੱਸੇ ਖ਼ਾਤਾ ਨੰਬਰ ਵਿਚ ਪਾ ਦਿੱਤੇ। ਮੇਰੇ ਨਾਲ ਉਕਤ ਵਿਅਕਤੀ ਵੱਲੋਂ ਧੋਖਾਦੇਹੀ ਕੀਤੀ ਗਈ ਹੈ। ਥਾਣਾ ਹਰਿਆਣਾ ਪੁਲਸ ਵੱਲੋਂ ਉਪਰੋਕਤ ਖ਼ਾਤਾਧਾਰਕ ਅਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 419,420 ਅਤੇ ਆਈ. ਟੀ. ਐਕਟ ਦੀ ਧਾਰਾ 66 ਸੀ, 66 ਡੀ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ: ਆਖਿਰ ਖ਼ੁਦ ’ਤੇ ਆਈ ਤਾਂ ਸੁਨੀਲ ਜਾਖੜ ਦਾ ਕਾਂਗਰਸ ਦੇ ‘ਹਿੰਦੂ ਵਿਰੋਧੀ’ ਹੋਣ ਦਾ ਦਰਦ ਛਲਕਿਆ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਹੁਣ ਬੱਸਾਂ ’ਤੇ ‘ਟਰੈਕਿੰਗ ਸਿਸਟਮ’ ਜ਼ਰੀਏ ਰਹੇਗੀ ‘ਤਿੱਖੀ ਨਜ਼ਰ’, ਟਰਾਂਸਪੋਰਟ ਮਹਿਕਮੇ ਵੱਲੋਂ ਹਿਦਾਇਤਾਂ ਜਾਰੀ
NEXT STORY