ਜਲੰਧਰ (ਵਰੁਣ)–ਇਕ ਪਰਿਵਾਰ ਦੇ 4 ਮੈਂਬਰਾਂ ਨੂੰ ਕੈਨੇਡਾ ਭੇਜਣ ਦਾ ਸੁਫ਼ਨਾ ਵਿਖਾ ਕੇ 15 ਲੱਖ ਰੁਪਏ ਲੈ ਕੇ ਭੱਜੇ ਟਰੈਵਲ ਏਜੰਟ ਦੇ ਗਾਰੰਟਰ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਵਿਅਕਤੀ ਪੀ. ਡਬਲਿਊ. ਡੀ. ਮਹਿਕਮੇ ਦਾ ਕਰਮਚਾਰੀ ਹੈ, ਜਿਸ ਨੇ ਪੀੜਤ ਪਰਿਵਾਰ ਕੋਲੋਂ ਪੈਸੇ ਲੈ ਕੇ ਏਜੰਟ ਨੂੰ ਦਿੱਤੇ ਸਨ। ਪੀੜਤ ਪਰਿਵਾਰ ਨੇ ਇਸ ਸਰਕਾਰੀ ਕਰਮਚਾਰੀ ’ਤੇ ਧੋਖਾਧੜੀ ਕਰਨ ਦੇ ਦੋਸ਼ ਲਾਏ ਸਨ, ਜਿਸ ਖ਼ਿਲਾਫ਼ ਫਰਵਰੀ 2021 ਵਿਚ ਥਾਣਾ ਨੰਬਰ 1 ਦੀ ਪੁਲਸ ਨੇ ਕੇਸ ਦਰਜ ਕੀਤਾ ਸੀ। ਪੁਲਸ ਨੇ ਮੁਲਜ਼ਮ ਜਸਬੀਰ ਸਿੰਘ ਪੁੱਤਰ ਸਰਵਣ ਸਿੰਘ ਨੂੰ ਉਸ ਦੇ ਪਿੰਡ ਨੰਗਲ ਜਲਾਲ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਗ੍ਰਿਫ਼ਤਾਰ ਕੀਤਾ।
ਇਹ ਵੀ ਪੜ੍ਹੋ: ਫਿਲੌਰ: ਥਾਣੇਦਾਰ ਦੀ ਧੀ ਨੂੰ ਸੜਕ 'ਤੇ ਰੋਕ ਕੇ ਪਾੜੇ ਕੱਪੜੇ, ਮਾਰਨ ਲਈ ਪਿੱਛੇ ਤਲਵਾਰ ਲੈ ਕੇ ਭੱਜੇ
ਥਾਣਾ ਨੰਬਰ 1 ਦੇ ਇੰਚਾਰਜ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਅਭਿਨੰਦਨ ਪਾਰਕ ਦੇ ਰਹਿਣ ਵਾਲੇ ਅਸ਼ੋਕ ਕੁਮਾਰ ਨੇ ਉਨ੍ਹਾਂ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਨੇ ਆਪਣੀ ਪਤਨੀ ਆਸ਼ਾ, ਬੇਟੇ ਅਤੇ ਬੇਟੀ ਸਮੇਤ ਕੈਨੇਡਾ ਜਾਣ ਲਈ ਰਿਸ਼ਤੇਦਾਰਾਂ ਜ਼ਰੀਏ ਜਸਬੀਰ ਸਿੰਘ ਨਾਲ ਸੰਪਰਕ ਕੀਤਾ ਸੀ। ਜਸਬੀਰ ਸਿੰਘ ਨੇ ਚਾਰਾਂ ਨੂੰ ਵਿਦੇਸ਼ ਭੇਜਣ ਲਈ 35 ਲੱਖ ਰੁਪਏ ਦੀ ਮੰਗ ਕੀਤੀ ਸੀ ਅਤੇ ਭਰੋਸਾ ਦਿੱਤਾ ਸੀ ਕਿ ਉਹ ਉਨ੍ਹਾਂ ਨੂੰ ਕੈਨੇਡਾ ਵਿਚ ਵਰਕ ਪਰਮਿਟ ’ਤੇ ਭੇਜੇਗਾ। ਉਸ ਨੇ ਅਸ਼ੋਕ ਕੁਮਾਰ ਨੂੰ ਕੈਨੇਡਾ ਵਿਚ ਵਧੀਆ ਤਨਖ਼ਾਹ ਮਿਲਣ ਦਾ ਵੀ ਭਰੋਸਾ ਦਿੱਤਾ।
ਦੋਸ਼ ਹੈ ਕਿ ਜਸਬੀਰ ਸਿੰਘ ਨੇ ਪਹਿਲਾਂ ਉਨ੍ਹਾਂ ਕੋਲੋਂ 7 ਲੱਖ ਰੁਪਏ ਐਡਵਾਂਸ ਵਿਚ ਲਏ। ਪੈਸੇ ਲੈਣ ਤੋਂ ਬਾਅਦ ਕਹਿਣ ਲੱਗਾ ਕਿ ਸਭ ਤੋਂ ਪਹਿਲਾਂ ਅਸ਼ੋਕ ਕੁਮਾਰ, ਆਸ਼ਾ ਅਤੇ ਉਨ੍ਹਾਂ ਦੀ ਬੇਟੀ ਅੰਜਲੀ ਨੂੰ ਉਹ ਵਿਦੇਸ਼ ਭੇਜੇਗਾ ਪਰ ਬਾਅਦ ਵਿਚ ਉਹ ਆਪਣੀ ਗੱਲ ਤੋਂ ਮੁੱਕਰ ਗਿਆ ਅਤੇ ਕਹਿਣ ਲੱਗਾ ਕਿ ਫਿਲਹਾਲ ਉਹ ਅੰਜਲੀ ਨੂੰ ਕੈਨੇਡਾ ਭੇਜਣ ਦਾ ਪ੍ਰੋਸੈੱਸ ਸ਼ੁਰੂ ਕਰੇਗਾ, ਜਿਸ ਤੋਂ ਕੁਝ ਸਮੇਂ ਬਾਅਦ ਉਨ੍ਹਾਂ ਦੇ ਬੇਟੇ ਦਾ ਵੀ ਵੀਜ਼ਾ ਲੱਗ ਜਾਵੇਗਾ।
ਇਹ ਵੀ ਪੜ੍ਹੋ: ਗੈਂਗਰੇਪ ਦੇ ਮਾਮਲੇ 'ਚ ਗ੍ਰਿਫ਼ਤਾਰ ਆਸ਼ੀਸ਼ ਤੋਂ ਬਾਅਦ ਅੰਡਰਗਰਾਊਂਡ ਹੋਏ ਮਸਾਜ ਤੇ ਕਈ ਸਪਾ ਸੈਂਟਰ ਵਾਲੇ
ਜਸਬੀਰ ਨੇ ਦਾਅਵਾ ਕੀਤਾ ਸੀ ਕਿ ਬੇਟੇ ਅਤੇ ਬੇਟੀ ਨੂੰ ਵਿਦੇਸ਼ ਭੇਜਣ ਤੋਂ ਬਾਅਦ ਉਹ ਅਸ਼ੋਕ ਅਤੇ ਉਸ ਦੀ ਪਤਨੀ ਆਸ਼ਾ ਨੂੰ ਵੀ ਕੈਨੇਡਾ ਭੇਜ ਦੇਵੇਗਾ। ਅਸ਼ੋਕ ਕੁਮਾਰ ਨੇ ਦੋਸ਼ ਲਾਇਆ ਕਿ ਨਵੰਬਰ 2018 ਨੂੰ ਉਨ੍ਹਾਂ ਜਸਬੀਰ ਨੂੰ 7 ਲੱਖ ਰੁਪਏ ਦਿੱਤੇ ਅਤੇ ਉਸ ਤੋਂ ਬਾਅਦ ਉਨ੍ਹਾਂ ਦੋਬਾਰਾ ਉਸ ਨੂੰ 8 ਲੱਖ ਰੁਪਏ ਆਪਣੇ ਰਿਸ਼ਤੇਦਾਰਾਂ ਦੇ ਸਾਹਮਣੇ ਦਿੱਤੇ। ਅਸ਼ੋਕ ਨੇ ਕਿਹਾ ਕਿ ਉਨ੍ਹਾਂ ਘਰ ਦੇ ਸਾਰੇ ਗਹਿਣੇ ਵੇਚ ਕੇ ਏਜੰਟ ਨੂੰ ਪੈਸੇ ਦਿੱਤੇ ਪਰ ਬਾਅਦ ਵਿਚ ਉਸ ਨੇ ਉਨ੍ਹਾਂ ਦਾ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ। ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਜਦੋਂ ਉਨ੍ਹਾਂ ਦਾ ਜਸਬੀਰ ਨਾਲ ਸੰਪਰਕ ਹੋਇਆ ਤਾਂ ਉਹ ਵਿਦੇਸ਼ ਭੇਜਣ ਦੀ ਗੱਲ ਤੋਂ ਮੁੱਕਰ ਗਿਆ। ਪੀੜਤ ਪਰਿਵਾਰ ਨੇ ਇਸ ਸਬੰਧੀ ਜਲੰਧਰ ਪੁਲਸ ਨੂੰ ਸ਼ਿਕਾਇਤ ਦਿੱਤੀ, ਜਿਸ ਦੀ ਜਾਂਚ ਤੋਂ ਬਾਅਦ 24 ਫਰਵਰੀ 2021 ਨੂੰ ਮੁਲਜ਼ਮ ਜਸਬੀਰ ਖ਼ਿਲਾਫ਼ ਥਾਣਾ ਨੰਬਰ 1 ਵਿਚ 15 ਲੱਖ ਰੁਪਏ ਦੀ ਧੋਖਾਧੜੀ ਕਰਨ ’ਤੇ ਐੱਫ. ਆਈ. ਆਰ. ਦਰਜ ਕਰ ਲਈ ਗਈ।
ਇਹ ਵੀ ਪੜ੍ਹੋ: ਜਲੰਧਰ: ਭਾਰਤ-ਪਾਕਿ ਦੀ ਵੰਡ ਦੌਰਾਨ ਹੋਏ ਕਤਲੇਆਮ ਦੀ ਸੁਣੋ ਅਸਲ ਕਹਾਣੀ, ਬਜ਼ੁਰਗ ਨੇ ਸੁਣਾਈਆਂ ਸੱਚੀਆਂ ਗੱਲਾਂ
ਇੰਸ. ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਨਾਮਜ਼ਦ ਜਸਬੀਰ ਸਿੰਘ ਨੂੰ ਉਸ ਦੇ ਪਿੰਡ ਨੰਗਲ ਜਲਾਲ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਪੁੱਛਗਿੱਛ ਵਿਚ ਜਸਬੀਰ ਸਿੰਘ ਨੇ ਦੱਸਿਆ ਕਿ ਇਕ ਟਰੈਵਲ ਏਜੰਟ ਨਾਲ ਉਕਤ ਪੀੜਤਾਂ ਨੂੰ ਵਿਦੇਸ਼ ਭੇਜਣ ਦੀ ਗੱਲ ਕੀਤੀ ਸੀ। ਮੁਲਜ਼ਮ ਨੇ ਮੰਨਿਆ ਕਿ ਉਸ ਨੇ ਪੈਸੇ ਲੈ ਕੇ ਏਜੰਟ ਨੂੰ ਦੇ ਦਿੱਤੇ ਜੋ ਧੋਖਾਧੜੀ ਕਰਕੇ ਫ਼ਰਾਰ ਹੋ ਗਿਆ। ਇਹ ਗੱਲ ਵੀ ਸਾਹਮਣੇ ਆਈ ਕਿ ਜਸਬੀਰ ਸਿੰਘ ਨੇ ਏਜੰਟ ਦੀ ਗਾਰੰਟੀ ਲਈ ਹੋਈ ਸੀ ਅਤੇ ਉਸੇ ਦੇ ਆਧਾਰ ’ਤੇ ਅਸ਼ੋਕ ਨੇ ਉਸ ਨੂੰ ਪੈਸੇ ਦਿੱਤੇ। ਗ੍ਰਿਫ਼ਤਾਰ ਜਸਬੀਰ ਸਿੰਘ ਪੀ. ਡਬਲਿਊ. ਡੀ. ਦਾ ਕਰਮਚਾਰੀ ਹੈ। ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਗੋਦ ਲੈਣ ਵਾਲਿਆਂ ਦੀ ਟੁੱਟੀ ਆਸ, ਬਾਥਰੂਮ ਦੀ ਛੱਤ ’ਤੇ ਲਿਫ਼ਾਫ਼ੇ ’ਚੋਂ ਮਿਲੀ ਨਵਜਨਮੀ ਬੱਚੀ ਨੇ ਤੋੜਿਆ ਦਮ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਹਰਮੀਤ ਕਾਦੀਆਂ ਦਾ ਵੱਡਾ ਬਿਆਨ, 'ਪੰਜਾਬ 'ਚ ਨਹੀਂ ਹੋਣੀਆਂ ਚਾਹੀਦੀਆਂ 32 ਕਿਸਾਨ ਜੱਥੇਬੰਦੀਆਂ' (ਵੀਡੀਓ)
NEXT STORY