ਲੁਧਿਆਣਾ (ਵਿਜੇ): ਲੁਧਿਆਣਾ ਤੋਂ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਵਿਅਕਤੀ ਜੋੜੇ ਨੂੰ ਜਾਅਲੀ ਨੋਟ ਦੇ ਕੇ ਤਕਰੀਬਨ ਸਵਾ ਲੱਖ ਰੁਪਏ ਦਾ ਸੋਨਾ ਲੈ ਕੇ ਫ਼ਰਾਰ ਹੋ ਗਿਆ। ਜਦੋਂ ਅੱਗੇ ਜਾ ਕੇ ਜੋੜੇ ਨੇ ਉਕਤ ਠੱਗ ਨੂੰ ਫੜ ਲਿਆ ਤਾਂ ਉਹ ਆਪਣੀ ਗੱਡੀ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵੱਡਾ ਐਕਸ਼ਨ! ਨੌਕਰੀ ਤੋਂ Dismiss ਕੀਤੇ ਗਏ ਮੁਲਾਜ਼ਮ, ਪੁਲਸ ਨੇ ਕਰ ਲਿਆ ਗ੍ਰਿਫ਼ਤਾਰ
ਜਾਣਕਾਰੀ ਮੁਤਾਬਕ ਇਕ ਵਿਅਕਤੀ ਨੇ ਤਾਜਪੁਰ ਰੋਡ ਦੇ ਰਹਿਣ ਵਾਲੇ ਫ਼ੂਲ ਚੰਦ ਤੇ ਮੰਜੂ ਨੂੰ ਪੈਸੇ ਦੋਗੁਣੇ ਕਰਨ ਦਾ ਲਾਲਚ ਦਿੱਤਾ ਤੇ ਉਨ੍ਹਾਂ ਤੋਂ ਇਕ ਤੋਲਾ ਸੋਨਾ ਤੇ 5 ਹਜ਼ਾਰ ਰੁਪਏ ਨਕਦੀ ਲੈ ਲਏ। ਬਦਲੇ ਵਿਚ ਉਸ ਨੇ ਜੋੜੇ ਨੂੰ ਇਕ ਲਾਲ ਰੰਗ ਦੇ ਕੱਪੜੇ ਦੀ ਗੱਠ ਦਿੱਤੀ ਤੇ ਉਨ੍ਹਾਂ ਨੂੰ ਧੋਖਾ ਦੇ ਕੇ ਫ਼ਰਾਰ ਹੋ ਗਿਆ। ਜਦੋਂ ਜੋੜੇ ਨੇ ਉਹ ਗੱਠ ਖੋਲ੍ਹ ਕੇ ਵੇਖੀ ਤਾਂ ਉਨ੍ਹਾਂ ਦੇ ਹੋਸ਼ ਹੀ ਉੱਡ ਗਏ, ਕਿਉਂਕਿ ਉਸ ਵਿਚ 'ਮਨੋਰੰਜਨ ਬੈਂਕ' ਦੇ ਜਾਅਲੀ ਨੋਟ ਸੀ।
ਇਹ ਖ਼ਬਰ ਵੀ ਪੜ੍ਹੋ - ਲਓ ਜੀ! ਪੰਜਾਬ 'ਚ ਇਕ ਹੋਰ ਛੁੱਟੀ ਦਾ ਐਲਾਨ, Notification ਜਾਰੀ
ਪੀੜਤ ਵਿਅਕਤੀ ਨੇ ਠੱਗ ਦਾ ਪਿੱਛਾ ਕੀਤਾ ਤੇ ਉਸ ਨੂੰ ਫਿਰੋਜ਼ਗਾਂਧੀ ਮਾਰਕੀਟ ਵਿਚ ਹੀ ਫੜ ਲਿਆ। ਉਹ ਵਿਅਕਤੀ ਉੱਥੇ ਹੀ ਆਪਣੀ ਕਾਰ ਛੱਡ ਕੇ ਫ਼ਰਾਰ ਹੋ ਗਿਆ। ਮੁਲਜ਼ਮ ਦਾ ਨਾਂ ਐਸ਼ ਮੁਹੰਮਦ ਦੱਸਿਆ ਜਾ ਰਿਹਾ ਹੈ। ਫ਼ਿਲਹਾਲ ਮਾਮਲੇ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ ਤੇ ਚੌਕੀ ਕੋਚਰ ਮਾਰਕੀਟ ਦੀ ਪੁਲਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਪੰਜਾਬ 'ਚ ਬਦਲੇਗਾ ਮੌਸਮ! ਦੋ ਦਿਨ ਮੀਂਹ ਦੀ ਵੱਡੀ ਭਵਿੱਖਬਾਣੀ, Alert ਰਹਿਣ ਇਹ ਜ਼ਿਲ੍ਹੇ
NEXT STORY