ਪਟਿਆਲਾ: ਪਟਿਆਲਾ ਤੋਂ ਇਕ ਬੜਾ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਪਰਿਵਾਰ ਨੇ ਮੈਰਿਜ ਬਿਊਰੋ ਰਾਹੀਂ ਆਪਣੇ ਪੁੱਤ ਦਾ ਵਿਆਹ ਕਰਵਾਇਆ, ਪਰ ਹੁਣ ਲਾੜੀ ਵਿਚੋਲਣ, ਮਾਪਿਆਂ ਅਤੇ ਭੈਣ ਦੇ ਨਾਲ ਘਰ 'ਚੋਂ ਸੋਨੇ-ਚਾਂਦੀ ਦੇ ਗਹਿਣੇ ਅਤੇ ਨਕਦੀ ਲੈ ਕੇ ਫ਼ਰਾਰ ਹੋ ਗਈ ਹੈ। ਜਦੋਂ ਪਰਿਵਾਰ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਮੁੰਡੇ ਵਾਲਿਆਂ ਦਾ ਪਰਿਵਾਰ ਕੈਮਰੇ ਦੇ ਅੱਗੇ ਫੁੱਟ-ਫੁੱਟ ਕੇ ਰੋਂਦਾ ਹੋਇਆ ਨਜ਼ਰ ਆਇਆ ਤੇ ਕਿਹਾ ਕਿ ਸਾਨੂੰ ਮੈਰਿਜ ਬਿਊਰੋ ਵਾਲਿਆਂ ਨੇ ਲੁੱਟ ਲਿਆ।
ਇਹ ਖ਼ਬਰ ਵੀ ਪੜ੍ਹੋ - ਫਿਰ ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ! ਪਿਓ ਨੇ ਬੇਰਹਿਮੀ ਨਾਲ ਮਾਰ 'ਤਾ ਜਵਾਨ ਪੁੱਤ
ਪੀੜਤ ਲੜਕੇ ਦੇ ਪਿਤਾ ਅਮਰਜੀਤ ਸਿੰਘ ਨੇ ਦੱਸਿਆ ਕਿ ਮੈਂ ਆਪਣੇ ਬੇਟੇ ਦੀਪਇੰਦਰ ਕੁਮਾਰ ਦਾ ਵਿਆਹ 30 ਨਵੰਬਰ 2022 ਨੂੰ ਵੰਦਨਾ ਦੇ ਨਾਲ ਮੈਰਿਜ ਬਿਊਰੋ ਤੋਂ ਆਏ ਰਿਸ਼ਤੇ ਦੇ ਜਰੀਏ ਕੀਤਾ ਸੀ। 15 ਜਨਵਰੀ ਨੂੰ ਅਸੀਂ ਸਬਜ਼ੀ ਲੈਣ ਲਈ ਬਾਜ਼ਾਰ ਗਏ ਸੀ ਅਤੇ ਮੇਰੀ ਨੂੰਹ ਵੰਦਨਾਂ ਨੇ ਆਪਣੇ ਮਾਂ, ਪਿਓ, ਭੈਣ ਤੇ ਵਿਚੋਲਣ ਨੂੰ ਘਰ ਬੁਲਾਇਆ ਅਤੇ ਉਸ ਤੋਂ ਬਾਅਦ ਘਰ ਦੇ ਵਿਚੋਂ ਸੋਨੇ ਦੇ ਪਏ ਗਹਿਣੇ ਅਤੇ ਚਾਂਦੀ ਦੇ ਗਹਿਣੇ ਤੇ ਪੈਸੇ ਚੁੱਕ ਕੇ ਘਰੋਂ ਫਰਾਰ ਹੋ ਗਈ। ਇਸ ਤੋਂ ਬਾਅਦ ਅਸੀਂ ਕੋਤਵਾਲੀ ਥਾਣਾ ਦੇ ਵਿਚ ਸ਼ਿਕਾਇਤ ਦਿੱਤੀ। ਹੁਣ ਸਾਨੂੰ ਇਨਸਾਫ ਮਿਲਿਆ ਹੈ ਤੇ ਕੋਤਵਾਲੀ ਥਾਣਾ ਦੀ ਪੁਲਸ ਨੇ ਵੰਦਨਾ, ਉਸ ਦੇ ਮਾਪਿਆਂ, ਭੈਣ ਤੇ ਵਿਚੋਲਣ ਦੇ ਉੱਪਰ ਪਰਚਾ ਦਰਜ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ! ਵਿਦਿਆਰਥੀਆਂ ਨੂੰ ਕੀਤੀ ਗਈ ਛੁੱਟੀ
ਉਨ੍ਹਾਂ ਅੱਗੇ ਦੱਸਿਆ ਕਿ ਦੀਪਇੰਦਰ ਪਟਿਆਲਾ 'ਚ iPhone ਦੇ ਸਰਵਿਸ ਸੈਂਟਰ ਵਿਚ ਕੰਮ ਕਰਦਾ ਹੈ। ਇਨ੍ਹਾਂ ਨੇ ਸਾਡੇ ਨਾਲ ਬੜਾ ਵੱਡਾ ਧੋਖਾ ਕੀਤਾ ਹੈ। ਸਾਡੀ ਸਾਰੀ ਜ਼ਿੰਦਗੀ ਦੀ ਕਮਾਈ ਇਹ ਕੁੜੀ ਲੁੱਟ ਕੇ ਘਰੋਂ ਭੱਜ ਗਈਅਤੇ ਸਾਡੇ ਮੁੰਡੇ ਦੀ ਜ਼ਿੰਦਗੀ ਵੀ ਇਸ ਨੇ ਖ਼ਰਾਬ ਕਰ ਦਿੱਤੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਸਰਕਾਰ ਦੀ ਰਡਾਰ 'ਤੇ ਇਹ ਸਕੂਲ, ਸਖ਼ਤ ਕਾਰਵਾਈ ਲਈ ਜਾਰੀ ਹੋਏ ਹੁਕਮ
NEXT STORY