ਇੰਟਰਨੈਸ਼ਨਲ ਡੈਸਕ- ਅਮਰੀਕਾ ਅਤੇ ਇਜ਼ਰਾਈਲ ਵੱਲੋਂ ਕੀਤੇ ਗਏ ਇੱਕ ਸਾਂਝੇ ਹਵਾਈ ਹਮਲੇ ਵਿੱਚ ਇਰਾਨ ਦੇ ਪ੍ਰਮੁੱਖ 'ਇਰਾਨੀ ਸਪੇਸ ਰਿਸਰਚ ਸੈਂਟਰ' ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਗਿਆ ਹੈ। ਰਿਪੋਰਟਾਂ ਅਨੁਸਾਰ, ਇਹ ਕੇਂਦਰ ਇਰਾਨ ਦੀ ਸੈਟੇਲਾਈਟ ਤਕਨਾਲੋਜੀ ਅਤੇ ਪੁਲਾੜ ਵਿਗਿਆਨ ਦਾ ਮੁੱਖ ਗੜ੍ਹ ਸੀ ਤੇ ਸੈਟੇਲਾਈਟ ਡਿਜ਼ਾਈਨ, ਕਮਿਊਨੀਕੇਸ਼ਨ ਅਤੇ ਸਪੇਸ ਰਿਸਰਚ ਲਈ ਜ਼ਿੰਮੇਵਾਰ ਸੀ। ਇਸ ਦੇ ਤਬਾਹ ਹੋਣ ਨਾਲ ਇਰਾਨ ਦੀ ਤਕਨੀਕੀ ਸਮਰੱਥਾ ਨੂੰ ਵੱਡਾ ਝਟਕਾ ਲੱਗਾ ਹੈ।
ਇਰਾਨ ਅਤੇ ਅਮਰੀਕਾ-ਇਜ਼ਰਾਈਲ ਵਿਚਕਾਰ ਚੱਲ ਰਹੀ ਜੰਗ ਹੁਣ ਤੀਜੇ ਹਫ਼ਤੇ ਵਿੱਚ ਪਹੁੰਚ ਗਈ ਹੈ। ਇਹ ਜੰਗ 28 ਫਰਵਰੀ ਨੂੰ ਉਸ ਸਮੇਂ ਤੇਜ਼ ਹੋਇਆ ਜਦੋਂ ਇਜ਼ਰਾਈਲ ਨੇ 'ਆਪਰੇਸ਼ਨ ਰੋਰਿੰਗ ਲਾਇਨ' ਤਹਿਤ ਹਮਲਾ ਕਰਕੇ ਇਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਨੂੰ ਮਾਰ ਦਿੱਤਾ ਸੀ।
ਇਹ ਵੀ ਪੜ੍ਹੋ- 'ਛੇਤੀ ਖ਼ਾਲੀ ਕਰ ਦਿਓ ਦੁਬਈ ਦੇ ਇਹ ਇਲਾਕੇ..!', ਜੰਗ ਵਿਚਾਲੇ ਇਰਾਨ ਨੇ ਦੇ'ਤੀ ਵੱਡੇ ਹਮਲੇ ਦੀ ਚਿਤਾਵਨੀ
ਖਾਮੇਨੇਈ ਦੀ ਮੌਤ ਤੋਂ ਬਾਅਦ ਇਰਾਨ ਨੇ ਸੈਂਕੜੇ ਬੈਲਿਸਟਿਕ ਮਿਜ਼ਾਈਲਾਂ ਅਤੇ ਡਰੋਨਾਂ ਰਾਹੀਂ ਇਜ਼ਰਾਈਲੀ ਸ਼ਹਿਰਾਂ ਅਤੇ ਖਾੜੀ ਦੇਸ਼ਾਂ (ਬਹਿਰੀਨ, ਕਤਰ, ਕੁਵੈਤ ਅਤੇ ਯੂਏਈ) ਵਿੱਚ ਸਥਿਤ ਅਮਰੀਕੀ ਫੌਜੀ ਅੱਡਿਆਂ 'ਤੇ ਹਮਲੇ ਕੀਤੇ ਹਨ। ਇਜ਼ਰਾਈਲ ਦੇ ਡਿਫੈਂਸ ਸਿਸਟਮ ਦੇ ਬਾਵਜੂਦ ਕੁਝ ਮਿਜ਼ਾਈਲਾਂ ਰਿਹਾਇਸ਼ੀ ਇਲਾਕਿਆਂ ਵਿੱਚ ਡਿੱਗੀਆਂ ਹਨ, ਜਿਸ ਨਾਲ ਭਾਰੀ ਜਾਨੀ ਨੁਕਸਾਨ ਹੋਇਆ ਹੈ।
ਇਰਾਨ ਨੇ ਪੱਛਮੀ ਦੇਸ਼ਾਂ ਨੂੰ ਰੋਕਣ ਲਈ 'ਸਟ੍ਰੇਟ ਆਫ ਹਾਰਮੁਜ਼' ਨੂੰ ਬੰਦ ਕਰ ਦਿੱਤਾ, ਜਿਸ ਕਾਰਨ ਦੁਨੀਆ ਭਰ 'ਚ ਤੇਲ ਤੇ ਗੈਸ ਦੀ ਕਿੱਲਤ ਪੈਦਾ ਹੋ ਗਈ ਹੈ ਤੇ ਕੀਮਤਾਂ ਅਸਮਾਨ ਛੂਹਣ ਲੱਗੀਆਂ ਹਨ। ਦੋਵਾਂ ਪਾਸਿਆਂ ਤੋਂ ਕੀਤੇ ਜਾ ਰਹੇ ਹਮਲਿਆਂ ਵਿੱਚ ਸਕੂਲ, ਹਸਪਤਾਲ ਅਤੇ ਰਿਹਾਇਸ਼ੀ ਇਮਾਰਤਾਂ ਨਿਸ਼ਾਨਾ ਬਣ ਰਹੀਆਂ ਹਨ। ਲਿਬਨਾਨ ਵਿੱਚ ਹਿਜ਼ਬੁੱਲਾ ਵੱਲੋਂ ਇਜ਼ਰਾਈਲ 'ਤੇ ਕੀਤੇ ਜਾ ਰਹੇ ਹਮਲਿਆਂ ਨੇ ਇਸ ਜੰਗ ਦੇ ਹੋਰ ਫੈਲਣ ਦਾ ਡਰ ਪੈਦਾ ਕਰ ਦਿੱਤਾ ਹੈ। ਅੰਤਰਰਾਸ਼ਟਰੀ ਸੰਗਠਨ ਲਗਾਤਾਰ ਜੰਗਬੰਦੀ ਦੀ ਅਪੀਲ ਕਰ ਰਹੇ ਹਨ, ਪਰ ਦੋਵੇਂ ਪਾਸਿਆਂ ਤੋਂ ਇੱਕ-ਦੂਜੇ 'ਤੇ ਹਮਲੇ ਲਗਾਤਾਰ ਜਾਰੀ ਹਨ। ਕੂਟਨੀਤਕ ਗੱਲਬਾਤ ਨਾਕਾਮ ਹੋਣ ਕਾਰਨ ਇਹ ਸੰਕਟ ਇੱਕ ਲੰਬੀ ਖੇਤਰੀ ਜੰਗ ਦਾ ਰੂਪ ਲੈ ਰਿਹਾ ਹੈ।
ਇਹ ਵੀ ਪੜ੍ਹੋ- PM ਨੇਤਨਯਾਹੂ ਦੀ ਮੌਤ ਦੀਆਂ ਖ਼ਬਰਾਂ ਵਿਚਾਲੇ ਇਜ਼ਰਾਈਲੀ ਸਰਕਾਰ ਨੇ ਜਾਰੀ ਕੀਤਾ ਵੱਡਾ ਬਿਆਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜੰਗ ਕਾਰਨ CBSE ਨੇ ਰੱਦ ਕੀਤੀਆਂ 12ਵੀਂ ਦੀਆਂ ਪ੍ਰੀਖਿਆਵਾਂ ! 7 ਦੇਸ਼ਾਂ ਦੇ ਵਿਦਿਆਰਥੀਆਂ 'ਚ ਮਚੀ ਤੜਥੱਲੀ
NEXT STORY