ਜਲੰਧਰ (ਮ੍ਰਿਦੁਲ)– ਐੱਨ.ਆਰ.ਆਈ. ਥਾਣੇ ਦੀ ਪੁਲਸ ਨੇ ਕੈਨੇਡਾ ਦੀ ਕੰਪਨੀ ਦਾ ਖੁਦ ਨੂੰ ਡਾਇਰੈਕਟਰ ਦੱਸ ਕੇ ਗਲਤ ਢੰਗ ਨਾਲ ਫੰਡ ਆਪਣੇ ਅਤੇ ਪਤਨੀ ਦੇ ਖਾਤੇ 'ਚ ਪਵਾ ਕੇ ਠੱਗੀ ਮਾਰਨ ਵਾਲੇ ਚੰਡੀਗੜ੍ਹ ਰਹਿੰਦੇ ਸੁਰਿੰਦਰਪਾਲ ਸਿੰਘ ਅਤੇ ਉਸ ਦੀ ਪਤਨੀ ਗੁਰਿੰਦਰ ਕੌਰ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਐੱਨ.ਆਰ.ਆਈ. ਥਾਣੇ ਦੀ ਪੁਲਸ ਨੇ ਮੁਲਜ਼ਮ ਦੀ ਭਾਲ ਵਿਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਪੀੜਤ ਮੂਲ ਰੂਪ ਤੋਂ ਨਕੋਦਰ ਦੇ ਰਹਿਣ ਵਾਲੇ ਪਰ ਅੱਜਕੱਲ ਕੈਨੇਡਾ ਦੇ ਸਰੀ ਇਲਾਕੇ ਵਿਚ ਰਹਿੰਦੇ ਐੱਫ.ਵਾਈ.ਆਈ. ਮੀਡੀਆ ਗਰੁੱਪ ਦੇ ਸੁਖਵਿੰਦਰ ਸਿੰਘ ਸੰਧੂ ਨੇ ਏ.ਡੀ.ਜੀ.ਪੀ. ਐੱਨ.ਆਰ.ਆਈ. ਮਾਮਲਿਆਂ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ ਕੈਨੇਡਾ ਵਿਚ ਰਹਿ ਕੇ ਕੰਪਨੀ ਚਲਾ ਰਹੇ ਹਨ। ਉਹ ਉਕਤ ਕੰਪਨੀ ਅਧੀਨ ਸਾਂਝਾ ਟੀ.ਵੀ., ਨਿਊਜ਼ ਓਨਲੀ, ਗੁਰੂ ਕੀ ਬਾਣੀ, ਓਨਲੀ ਮਿਊਜ਼ਿਕ ਅਤੇ ਜਸਟ ਇਨ ਦੇ ਨਾਂ ਨਾਲ ਦੁਨੀਆ ਭਰ ਵਿਚ ਚੈਨਲ ਬ੍ਰਾਡਕਾਸਟ ਕਰਦੇ ਹਨ। ਇਸ ਕੰਪਨੀ ਵਿਚ ਉਨ੍ਹਾਂ ਨਾਲ ਰਾਜ ਕਮਲ ਢੱਟ ਪੁੱਤਰ ਬਲਬੀਰ ਸਿੰਘ ਢੱਟ ਅਤੇ ਤੀਰਥ ਸਿੰਘ (ਜੋ ਕਿ ਮੁਲਜ਼ਮ ਦਾ ਭਰਾ ਹੈ) ਕੈਨੇਡਾ ਸਥਿਤ ਕੰਪਨੀ ਦੇ ਡਾਇਰੈਕਟਰ ਸਨ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਸਾਬਕਾ IRS ਅਧਿਕਾਰੀ ਅਰਬਿੰਦ ਮੋਦੀ ਨੂੰ ਪੰਜਾਬ ਸਰਕਾਰ ਵੱਲੋਂ ਸੌਂਪੀ ਗਈ ਅਹਿਮ ਜ਼ਿੰਮੇਵਾਰੀ
ਪੀੜਤ ਸੁਖਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਸਾਲ 2017 ਵਿਚ ਉਨ੍ਹਾਂ ਭਾਰਤ ਵਿਚ ਇਕ ਮੀਡੀਆ ਕੰਪਨੀ ਫਾਰ ਯੂਅਰ ਇਨਫਾਰਮੇਸ਼ਨ ਮੀਡੀਆ ਪ੍ਰਾਈਵੇਟ ਲਿਮਟਿਡ ਖੋਲ੍ਹੀ, ਜਿਸ ਵਿਚ ਉਹ ਖੁਦ 67 ਫੀਸਦੀ ਦੇ ਸ਼ੇਅਰ ਹੋਲਡਰ ਸਨ ਅਤੇ ਤੀਰਥ ਸਿੰਘ ਤੇ ਉਸ ਦਾ ਭਰਾ ਸੁਰਿੰਦਰਪਾਲ ਸਿੰਘ 33 ਫੀਸਦੀ ਦੇ ਸ਼ੇਅਰ ਹੋਲਡਰ ਸਨ।
ਜਦੋਂ ਕੰਪਨੀ ਖੋਲ੍ਹੀ ਗਈ ਤਾਂ ਪਹਿਲਾਂ ਤਾਂ ਕੰਮ ਠੀਕ ਚੱਲ ਰਿਹਾ ਸੀ ਪਰ ਉਕਤ ਮੁਲਜ਼ਮ ਸੁਰਿੰਦਰਪਾਲ ਸਿੰਘ ਨੇ ਖੁਦ ਕੈਨੇਡਾ ਸਥਿਤ ਉਕਤ ਕੰਪਨੀ ਵਿਚ ਖੁਦ ਨੂੰ ਡਾਇਰੈਕਟਰ ਦੱਸ ਕੇ ਸਾਲ 2017 ਵਿਚ ਭਾਰਤ ਵਿਚ ਖੋਲ੍ਹੀ ਗਈ ਕੰਪਨੀ ਫਾਰ ਯੂਅਰ ਇਨਫਾਰਮੇਸ਼ਨ ਮੀਡੀਆ ਪ੍ਰਾਈਵੇਟ ਲਿਮਟਿਡ ਲਈ ਇਕ ਆਰਟਿਗਾ ਕਾਰ, ਜਿਸ ਦੀ ਕੀਮਤ ਲੱਗਭਗ 10 ਲੱਖ ਰੁਪਏ ਹੈ, ਵਾਸਤੇ ਫੰਡ ਕਢਵਾਏ। ਬਾਅਦ ਵਿਚ ਇਸੇ ਤਰ੍ਹਾਂ ਸੁਰਿੰਦਰਪਾਲ ਸਿੰਘ ਅਤੇ ਉਸ ਦੀ ਪਤਨੀ ਗੁਰਿੰਦਰ ਕੌਰ ਨੇ ਇਕ ਸਾਜ਼ਿਸ਼ ਤਹਿਤ ਉਨ੍ਹਾਂ ਦੀ ਕੰਪਨੀ ਵਿਚੋਂ ਵੱਖ-ਵੱਖ ਤਰੀਕਾਂ ਨੂੰ ਫਾਰ ਯੂਅਰ ਇਨਫਾਰਮੇਸ਼ਨ ਮੀਡੀਆ ਪ੍ਰਾਈਵੇਟ ਲਿਮਟਿਡ ਦੇ ਆਈ.ਸੀ.ਆਈ.ਸੀ.ਆਈ. ਬੈਂਕ ਦੇ ਖਾਤੇ ਵਿਚੋਂ 1 ਕਰੋੜ 30 ਲੱਖ ਰੁਪਏ ਕਢਵਾ ਕੇ ਆਪਣੇ ਨਿੱਜੀ ਖਾਤਿਆਂ ਵਿਚ ਪਵਾ ਕੇ ਕੰਪਨੀ ਨਾਲ ਠੱਗੀ ਮਾਰੀ।
ਇਨ੍ਹਾਂ ਟ੍ਰਾਂਜੈਕਸ਼ਨਜ਼ ਨੂੰ ਜਦੋਂ ਬੈਂਕ ਤੋਂ ਚੈੱਕ ਕਰਵਾਇਆ ਗਿਆ ਤਾਂ ਸੁਰਿੰਦਰਪਾਲ ਸਿੰਘ ਨੇ ਆਪਣੇ ਖਾਤੇ ਵਿਚ 1 ਕਰੋੜ 8 ਲੱਖ 39 ਹਜ਼ਾਰ ਰੁਪਏ ਅਤੇ 22 ਲੱਖ 48 ਹਜ਼ਾਰ ਰੁਪਏ ਕਢਵਾ ਕੇ ਆਪਣੇ ਖਾਤੇ ਵਿਚ ਟਰਾਂਸਫਰ ਕੀਤੇ। ਜਦੋਂ ਆਈ.ਜੀ. ਐੱਨ.ਆਰ.ਆਈ. ਦੀ ਸਿਫਾਰਸ਼ ’ਤੇ ਡੀ.ਐੱਸ.ਪੀ. ਐੱਨ.ਆਰ.ਆਈ. ਵੱਲੋਂ ਜਾਂਚ ਕੀਤੀ ਗਈ ਤਾਂ ਬੈਂਕ ਤੋਂ ਮਿਲੇ ਸਬੂਤਾਂ ਮੁਤਾਬਕ ਉਕਤ ਮੁਲਜ਼ਮ ਸੁਰਿੰਦਰਪਾਲ ਸਿੰਘ ਵੱਲੋਂ ਖੁਦ ਨੂੰ ਕੈਨੇਡਾ ਦੀ ਕੰਪਨੀ ਦਾ ਡਾਇਰੈਕਟਰ ਦੱਸ ਕੇ ਫੰਡ ਕਢਵਾ ਕੇ ਠੱਗੀ ਮਾਰਨ ਦੇ ਦੋਸ਼ ਸਹੀ ਪਾਏ ਗਏ, ਜਿਸ ਤੋਂ ਬਾਅਦ ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ - ਕੀ ਰਵਨੀਤ ਬਿੱਟੂ ਬਣਨ ਜਾ ਰਹੇ ਹਨ ਪੰਜਾਬ BJP ਪ੍ਰਧਾਨ ? ਸੁਸ਼ੀਲ ਰਿੰਕੂ ਦੀ ਵੀਡੀਓ ਨੇ ਹਰ ਪਾਸੇ ਛੇੜੀ ਚਰਚਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮਾਂ-ਪੁੱਤ ਨੇ ਕੀਤਾ ਅਨੋਖਾ ਕਾਂਡ ; ਬਿਆਨਾ ਲੈ ਕੇ ਕਿਸੇ ਹੋਰ ਨੂੰ ਵੇਚ'ਤਾ ਮਕਾਨ
NEXT STORY