ਜਲੰਧਰ (ਖੁਰਾਣਾ)–ਜਦੋਂ ਤੋਂ ਦੇਸ਼ ’ਚ ਪੈਸਿਆਂ ਦੀ ਆਨਲਾਈਨ ਟਰਾਂਜੈਕਸ਼ਨ ਦਾ ਦੌਰ ਸ਼ੁਰੂ ਹੋਇਆ ਹੈ, ਉਦੋਂ ਤੋਂ ਆਨਲਾਈਨ ਠੱਗੀ ਅਤੇ ਫਰਾਡ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਅਜਿਹੇ ਵਿਚ ਆਨਲਾਈਨ ਫਰਾਡ ਦੇ ਨਵੇਂ-ਨਵੇਂ ਢੰਗ ਵੀ ਸਾਹਮਣੇ ਆ ਰਹੇ ਹਨ, ਜਿਸ ਰਾਹੀਂ ਲੋਕਾਂ ਦੇ ਖ਼ੂਨ-ਪਸੀਨੇ ਦੀ ਕਮਾਈ ਨੂੰ ਚੂਨਾ ਲਾਇਆ ਜਾ ਰਿਹਾ ਹੈ। ਹੁਣ ਅਜਿਹੇ ਹੀ ਸਾਈਬਰ ਕ੍ਰਾਈਮ ਦਾ ਇਕ ਹੋਰ ਰਸਤਾ ਠੱਗਾਂ ਨੇ ਲੱਭ ਲਿਆ ਹੈ, ਜਿਸ ਤਹਿਤ ਠੱਗ ਕਿਸਮ ਦੇ ਲੋਕ ਆਈ. ਏ. ਐੱਸ. ਲੈਵਲ ਦੇ ਉੱਚ ਅਧਿਕਾਰੀ ਬਣ ਕੇ ਆਪਣੇ ਹੀ ਵਿਭਾਗ ਦੇ ਅਫ਼ਸਰਾਂ ਨੂੰ ਠੱਗਦੇ ਹਨ।
ਅਜਿਹੇ ਹੀ ਇਕ ਠੱਗ ਨੇ ਅੱਜ ਜਲੰਧਰ ਨਗਰ ਨਿਗਮ ਦੇ ਕਮਿਸ਼ਨਰ ਅਤੇ ਆਈ. ਏ. ਐੱਸ. ਅਧਿਕਾਰੀ ਗੌਤਮ ਜੈਨ ਦਾ ਫਰਜ਼ੀ ਵ੍ਹਟਸਐਪ ਅਕਾਊਂਟ ਬਣਾਇਆ ਅਤੇ ਉਸ ਰਾਹੀਂ ਜਲੰਧਰ ਨਗਰ ਨਿਗਮ ਦੇ ਕਈ ਅਫ਼ਸਰਾਂ ਨੂੰ ਵ੍ਹਟਸਐਪ ’ਤੇ ਸੰਪਰਕ ਕੀਤਾ। ਅਜਿਹੇ ਅਫ਼ਸਰਾਂ ਨੂੰ ਕਾਲ ਕਰਕੇ ਅਤੇ ਵ੍ਹਟਸਐਪ ਚੈਟ ਰਾਹੀਂ ਪੈਸਿਆਂ ਦੀ ਡਿਮਾਂਡ ਕੀਤੀ ਗਈ। ਸਾਰਾ ਕੁਝ ਇੰਨੀ ਖ਼ੂਬਸੂਰਤ ਅੰਗਰੇਜ਼ੀ ਭਾਸ਼ਾ ਵਿਚ ਕੀਤਾ ਗਿਆ ਕਿ ਇਕ ਵਾਰ ਤਾਂ ਨਿਗਮ ਦੇ ਕਈ ਅਫ਼ਸਰਾਂ ਨੂੰ ਇਹ ਲਗਾ ਕਿ ਸੱਚਮੁੱਚ ਹੀ ਨਿਗਮ ਕਮਿਸ਼ਨਰ ਇਨ੍ਹਾਂ ਨਾਲ ਚੈਟ ਕਰ ਰਹੇ ਹਨ।
ਪਤਾ ਲੱਗਾ ਹੈ ਕਿ ਅਜਿਹਾ ਫਰਾਡ ਜਲੰਧਰ ਨਿਗਮ ਦੇ ਕਈ ਅਫ਼ਸਰਾਂ ਨਾਲ ਹੋਇਆ। ਪਹਿਲੀ ਵਾਰ ਤਾਂ ਕੁਝ ਅਫ਼ਸਰ ਇਸ ਠੱਗ ਦੇ ਝਾਂਸੇ ਵਿਚ ਆ ਗਏ ਕਿਉਂਕਿ ਕੁਝ ਇਕ ਨੇ ਜਦੋਂ ਇਸ ਟੈਲੀਫੋਨ ਨੰਬਰ ਨੂੰ ਵ੍ਹਟਸਐਪ ’ਤੇ ਪਾ ਕੇ ਵੇਖਿਆ ਤਾਂ ਸਬੰਧਤ ਅਕਾਊਂਟ ’ਤੇ ਗੌਤਮ ਜੈਨ ਦਾ ਨਾਂ ਲਿਖਿਆ ਹੋਇਆ ਸੀ ਅਤੇ ਉਸ ’ਤੇ ਗੌਤਮ ਜੈਨ ਦੀ ਫੋਟੋ ਵਾਲੀ ਡੀ. ਪੀ. ਵੀ ਲੱਗੀ ਹੋਈ ਸੀ। ਬਾਅਦ ਵਿਚ ਜਦੋਂ ਅਫ਼ਸਰਾਂ ਨੇ ਇਕ-ਦੂਜੇ ਨੂੰ ਫੋਨ ਕੀਤਾ ਤਾਂ ਪਤਾ ਲੱਗਾ ਕਿ ਇਹ ਸਭ ਕਿਸੇ ਠੱਗ ਦਾ ਕੀਤਾ ਹੈ। ਸਰਕਾਰੀ ਛੁੱਟੀ ਦੇ ਬਾਵਜੂਦ ਬੀਤੇ ਦਿਨ ਨਿਗਮ ਸਰਕਲ ਵਿਚ ਇਸ ਠੱਗੀ ਦੀ ਕੋਸ਼ਿਸ਼ ਦੀ ਚਰਚਾ ਹੁੰਦੀ ਰਹੀ। ਜ਼ਿਕਰਯੋਗ ਹੈ ਕਿ ਸਾਬਕਾ ਕਮਿਸ਼ਨਰ ਦੀਪਰਵ ਲਾਕੜਾ ਅਤੇ ਦਵਿੰਦਰ ਸਿੰਘ ਦਾ ਨਾਂ ਲੈ ਕੇ ਵੀ ਅਜਿਹੀ ਠੱਗੀ ਦੀ ਕੋਸ਼ਿਸ਼ ਹੋ ਚੁੱਕੀ ਹੈ।
ਇਹ ਵੀ ਪੜ੍ਹੋ: ਬਿਨ੍ਹਾਂ ਡਰਾਈਵਰ ਤੇ ਗਾਰਡ ਦੇ 80 ਦੀ ਰਫ਼ਤਾਰ ਨਾਲ ਪਟੜੀ 'ਤੇ ਦੌੜੀ ਟਰੇਨ, ਪੰਜਾਬ 'ਚ ਟਲਿਆ ਵੱਡਾ ਟਰੇਨ ਹਾਦਸਾ
ਸ਼੍ਰੀਲੰਕਾ ਤੋਂ ਆਪ੍ਰੇਟ ਹੁੰਦਾ ਲੱਗ ਰਿਹੈ ਇਹ ਗੈਂਗ
ਪਿਛਲੇ ਸਮੇਂ ਦੌਰਾਨ ਖੁਦ ਨੂੰ ਵਾਕਿਫ ਦੱਸ ਕੇ ਵਿਦੇਸ਼ ਤੋਂ ਕਾਲ ਕਰਨ ਵਾਲੇ ਸ਼ਖ਼ਸ ਨੇ ਹਜ਼ਾਰਾਂ-ਲੱਖਾਂ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਸੀ। ਉਹ ਗੈਂਗ ਦਰਅਸਲ ਪਾਕਿਸਤਾਨ ਦੇ ਇਕ ਸ਼ਹਿਰ ਤੋਂ ਆਪ੍ਰੇਟ ਹੁੰਦਾ ਸੀ, ਜਿਸ ਦਾ ਕੰਮ ਅਜੇ ਵੀ ਜਾਰੀ ਹੈ ਪਰ ਸਾਈਬਰ ਫਰਾਡ ਦਾ ਜੋ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ, ਉਸ ਨਾਲ ਸਬੰਧਤ ਗੈਂਗ ਸ਼੍ਰੀਲੰਕਾ ਤੋਂ ਆਪ੍ਰੇਟ ਹੁੰਦਾ ਦਿਸ ਰਿਹਾ ਹੈ।
ਦਰਅਸਲ ਨਿਗਮ ਦੇ ਅਫ਼ਸਰਾਂ ਨੂੰ ਜਦੋਂ ਵਿਦੇਸ਼ੀ ਫੋਨ ਤੋਂ ਮੈਸੇਜ ਆਇਆ ਤਾਂ ਉਸ ’ਤੇ ਸ਼੍ਰੀਲੰਕਾ ਵੀ ਲਿਖਿਆ ਹੋਇਆ ਦਿਸਿਆ, ਜਿਸ ਕਾਰਨ ਕਈ ਅਫ਼ਸਰਾਂ ਨੂੰ ਤਾਂ ਸ਼ੁਰੂ ਵਿਚ ਹੀ ਪਤਾ ਲੱਗ ਗਿਆ ਕਿ ਇਹ ਕਿਸੇ ਠੱਗ ਦਾ ਕੰਮ ਹੈ। ਇਸ ਗੈਂਗ ਨਾਲ ਜੁੜੇ ਲੋਕ ਇੰਨੇ ਸ਼ਾਤਿਰ ਦਿਸਦੇ ਹਨ, ਜਿਨ੍ਹਾਂ ਨੂੰ ਇਹ ਤਕ ਪਤਾ ਹੈ ਕਿ ਨਿਗਮ ਕਮਿਸ਼ਨਰ ਨਵੇਂ-ਨਵੇਂ ਆਏ ਹਨ ਅਤੇ ਜ਼ਿਆਦਾਤਰ ਹੇਠਲੇ ਅਧਿਕਾਰੀਆਂ ਕੋਲ ਉਨ੍ਹਾਂ ਦਾ ਟੈਲੀਫੋਨ ਨੰਬਰ ਨਹੀਂ ਹੈ। ਚੈਟ ਵਿਚ ਵਰਤੀ ਗਈ ਭਾਸ਼ਾ ਵੀ ਬਹੁਤ ਨਫੀਸ ਅਤੇ ਅਜਿਹੀ ਲੱਗਦੀ ਹੈ ਜਿਵੇਂ ਸੱਚਮੁੱਚ ਹੀ ਕੋਈ ਆਈ. ਏ. ਐੱਸ. ਤੁਹਾਡੇ ਨਾਲ ਗੱਲ ਕਰ ਰਿਹਾ ਹੋਵੇ।
ਇਹ ਵੀ ਪੜ੍ਹੋ: ਗੁ. ਸ੍ਰੀ ਬੇਰ ਸਾਹਿਬ ਦੇ ਮੁਲਾਜ਼ਮ ਦੀ ਮੌਤ ਦੇ ਮਾਮਲੇ 'ਚ ਨਵਾਂ ਮੋੜ, ਪੋਸਟਮਾਰਟਮ ਰਿਪੋਰਟ 'ਚ ਹੋਏ ਵੱਡੇ ਖ਼ੁਲਾਸੇ
ਠੱਗੀ ਦੇ ਯਤਨ ਬਾਰੇ ਪੁਲਸ ਕਮਿਸ਼ਨਰ ਨੂੰ ਭੇਜ ਦਿੱਤੀ ਹੈ ਸ਼ਿਕਾਇਤ : ਕਮਿਸ਼ਨਰ ਗੌਤਮ ਜੈਨ
ਨਗਰ ਨਿਗਮ ਕਮਿਸ਼ਨਰ ਬਣ ਕੇ ਨਿਗਮ ਦੇ ਕਈ ਅਫਸਰਾਂ ਨਾਲ ਠੱਗੀ ਦੇ ਯਤਨ ਬਾਰੇ ਜਦੋਂ ਕਮਿਸ਼ਨਰ ਗੌਤਮ ਜੈਨ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਫਰਾਡ ਦੇ ਇਸ ਮਾਮਲੇ ਨੂੰ ਲੈ ਕੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਅਤੇ ਸੀ. ਪੀ. ਨੂੰ ਸ਼ਿਕਾਇਤ ਭੇਜ ਦਿੱਤੀ ਹੈ ਤਾਂ ਕਿ ਅਜਿਹੇ ਠੱਗ ਕਿਸਮ ਦੇ ਲੋਕਾਂ ਨੂੰ ਸਾਹਮਣੇ ਲਿਆਂਦਾ ਜਾ ਸਕੇ ਅਤੇ ਲੋਕ ਇਨ੍ਹਾਂ ਦੀ ਜਾਲਸਾਜ਼ੀ ਦਾ ਸ਼ਿਕਾਰ ਨਾ ਹੋਣ।
ਇਹ ਵੀ ਪੜ੍ਹੋ: ਬਰਥਡੇ ਪਾਰਟੀ ਦੌਰਾਨ ਪੈ ਗਿਆ ਭੜਥੂ, ਤੇਜ਼ਧਾਰ ਹਥਿਆਰਾਂ ਨਾਲ ਅੱਧੀ ਦਰਜਨ ਹਮਲਾਵਰਾਂ ਨੇ ਕੀਤਾ ਵੱਡਾ ਕਾਂਡ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
15 ਸਾਲਾ ਧੀ ਨਾਲ ਪਿਓ ਨੇ ਕਰਵਾਇਆ ਗੈਂਗ ਰੇਪ, ਹੈਰਾਨ ਕਰੇਗੀ ਲੁਧਿਆਣਾ ’ਚ ਵਾਪਰੀ ਇਹ ਸ਼ਰਮਨਾਕ ਘਟਨਾ
NEXT STORY