ਚੰਡੀਗੜ੍ਹ (ਸੁਸ਼ੀਲ) : ਕੈਨੇਡਾ ਦਾ ਵਰਕ ਵੀਜ਼ਾ ਲਵਉਣ ਦੇ ਨਾਂ ’ਤੇ ਸੈਕਟਰ-34 ਸਥਿਤ ਬਲੂ ਸਫਾਇਰ ਕੰਸਲਟੈਂਟ ਦੇ ਮਾਲਕ ਸਮੇਤ ਹੋਰਨਾਂ ਨੇ ਮੋਹਾਲੀ ਦੇ ਵਿਅਕਤੀ ਨਾਲ 21 ਲੱਖ 50 ਹਜ਼ਾਰ ਰੁਪਏ ਦੀ ਠੱਗੀ ਕਰ ਲਈ। ਲੱਖਾਂ ਰੁਪਏ ਲੈਣ ਤੋਂ ਬਾਅਦ ਉਸ ਦਾ ਨਾ ਤਾਂ ਵਰਕ ਵੀਜ਼ਾ ਲਵਾਇਆ ਅਤੇ ਨਾ ਹੀ ਪੈਸੇ ਵਾਪਸ ਕੀਤੇ।
ਕੁਲਜੀਤ ਸਿੰਘ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਸੈਕਟਰ-34 ਥਾਣਾ ਪੁਲਸ ਨੇ ਮਾਮਲੇ ਦੀ ਜਾਂਚ ਕਰ ਕੇ ਸੈਕਟਰ-34 ਸਥਿਤ ਬਲੂ ਸਫਾਇਰ ਕੰਸਲਟੈਂਟ ਦੇ ਗੁਰਪ੍ਰੀਤ ਸਿੰਘ ਰੰਧਾਵਾ, ਵਰਿੰਦਰ ਸਿੰਘ ਅਤੇ ਹੋਰ ’ਤੇ ਧੋਖਾਦੇਹੀ ਸਮੇਤ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਮਾਣ ਵਾਲੀ ਗੱਲ, ਏਸ਼ੀਅਨ ਗੇਮਸ 'ਚ ਭਾਰਤ ਲਈ ਖੇਡੇਗਾ ਪੰਜਾਬ ਦਾ ਤਲਵਾਰਬਾਜ਼ ਅਰਜੁਨ
NEXT STORY