ਪਟਿਆਲਾ : ਪੰਜਾਬ ਦੇ ਪਟਿਆਲਾ ਵਾਸੀ ਫੈਂਸਿੰਗ (ਤਲਵਾਰਬਾਜੀ) ਖਿਡਾਰੀ ਅਰਜੁਨ ਦੀ ਏਸ਼ੀਅਨ ਖੇਡਾਂ ਲਈ ਚੋਣ ਹੋਈ ਹੈ। ਭਾਰਤੀ ਫੌਜ ’ਚ ਸੇਵਾ ਨਿਭਾ ਰਿਹਾ ਅਰਜੁਨ ਇਸ ਵਾਰ ਏਸ਼ੀਅਨ ਖੇਡਾਂ ਲਈ ਤਲਵਾਰਬਾਜੀ ਮੁਕਾਬਲੇ ਚ ਪੁਰਸ਼ ਵਰਗ ਦਾ ਪੰਜਾਬ ਦਾ ਇਕਲੌਤਾ ਖਿਡਾਰੀ ਹੈ।
ਇਹ ਵੀ ਪੜ੍ਹੋ : ਭਾਰਤ ਦੀ ਅਦਿੱਤੀ ਨੇ ਰਚਿਆ ਇਤਿਹਾਸ, 17 ਸਾਲ ਦੀ ਉਮਰ ’ਚ ਬਣੀ ਵਿਸ਼ਵ ਤੀਰਅੰਦਾਜ਼ੀ ਚੈਂਪੀਅਨ
ਏਸ਼ੀਅਨ ਗੇਮਸ ਚੀਨ ਦੇ ਹੈਂਗਯੂ ’ਚ 23 ਸਤੰਬਰ ਤੋਂ 08 ਅਕਤੂਬਰ ਤੱਕ ਹੋਣੀਆਂ ਹਨ। ਇੰਡੀਆ ਓਲੰਪਿਕ ਐਸੋਸੀਏਸ਼ਨ ਵਲੋਂ 31 ਜੁਲਾਈ ਨੂੰ ਏਸ਼ੀਅਨ ਖੇਡਾਂ ਚ ਹਿਸਾ ਲੈਣ ਵਾਲੇ ਖਿਡਾਰੀਆਂ ਦੀ ਸੂਚੀ ਜਾਰੀ ਕੀਤੀ ਗਈ ਹੈ। ਜਿਸ ਵਿਚ ਤਲਵਾਰਬਾਜੀ ਮੁਕਾਬਲਿਆਂ ਲਈ ਦੇਸ਼ ਭਰ ਵਿਚੋਂ ਪੇਸ਼ ਤੇ ਮਹਿਲਾ ਵਰਗ ਦੇ ਸਿਰਫ 8 ਖਿਡਾਰੀਆਂ ਨੂੰ ਚੁਣਿਆ ਗਿਆ ਹੈ। ਜਿਨ੍ਹਾਂ ਵਿੱਚੋ ਪੁਰਸ਼ ਵਰਗ ਚ ਪੰਜਾਬ ਦਾ ਇਕਲੌਤੇ ਖਿਡਾਰੀ ਅਰਜੁਨ ਦਾ ਨਾਮ ਸ਼ਾਮਲ ਹੈ।
ਇਹ ਵੀ ਪੜ੍ਹੋ : ਕਸ਼ਮੀਰ ਆ ਕੇ ਲਾੜਾ ਬਣਿਆ ਕ੍ਰਿਕਟਰ ਸਰਫ਼ਰਾਜ਼ ਖ਼ਾਨ, ਬੋਲੇ-ਇਥੇ ਵਿਆਹ ਹੋਣਾ ਕਿਸਮਤ ’ਚ ਸੀ
ਪਟਿਆਲਾ ਦੇ ਜੁਝਾਰ ਨਗਰ ਵਾਸੀ ਅਰਜੁਨ ਵਿਸ਼ਵ ਚੈਂਪੀਅਨਸ਼ਿਪ, ਏਸ਼ੀਅਨ ਚੈਂਪੀਅਨਸ਼ਿਪ ਸਮੇਤ ਕਈ ਰਾਸ਼ਟਰੀ ਤੇ ਅੰਤਰਾਸ਼ਟਰੀ ਮੁਕਾਬਿਲਆਂ ਵਿਚ ਹਿਸਾ ਲੈ ਚੁੱਕਿਆ ਹੈ। ਕਰੀਬ 12 ਸਾਲ ਤੋਂ ਤਲਵਾਰਬਾਜੀ ਵਿੱਚ ਜੌਹਰ ਦਿਖਾਉਣ ਵਾਲਾ ਅਰਜੁਨ ਰਾਸ਼ਟਰ ਪੱਧਰੀ ਮੁਕਾਬਲਿਆਂ ਵਿੱਚ ਗੋਲਡ ਮੈਡਲ ਜਿੱਤਣ ਨਾਲ ਹੁਣ ਤੱਕ ਕਈ ਤਗਮੇ ਆਪਣੇ ਨਾਮ ਕਰ ਚੁੱਕਿਆ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਠੋਡੀ ’ਚ ਗੋਲੀ ਲੱਗਣ ਨਾਲ ਹੋਈ ਸੀ ਅੰਡਰ ਟ੍ਰੇਨਿੰਗ ਕਮਾਂਡੋ ਮਨਜੋਤ ਸਿੰਘ ਦੀ ਮੌਤ
NEXT STORY