ਤਪਾ ਮੰਡੀ (ਮੇਸ਼ੀ) : ਸਥਾਨਕ ਇਲਾਕੇ ਦੇ ਦੋ ਦੁਕਾਨਦਾਰਾਂ ਨਾਲ 5 ਹਜ਼ਾਰ ਰੁਪਏ ਦੀ ਅਨੋਖੀ ਠੱਗੀ ਵੱਜਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਕੁਝ ਅਣਪਛਾਤੇ ਤਿੰਨ ਵਿਅਕਤੀਆਂ ਵੱਲੋਂ ਮਿਲੀਭੁਗਤ ਤਹਿਤ ਮਨਘੜ੍ਹਤ ਤਰੀਕੇ ਤਹਿਤ ਦੋ ਦੁਕਾਨਦਾਰਾਂ ਨੂੰ ਬੈੱਡ ਸ਼ੀਟਾਂ (ਚਾਦਰਾਂ) ਦੇ ਕੇ 5,000 ਦੀ ਚੱਪਤ ਲਗਾ ਦਿੱਤੀ, ਦੁਕਾਨਦਾਰਾਂ ਨੇ ਅਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਦੋ ਵਿਅਕਤੀ ਜੋ ਇੱਕ ਆਟਾ ਚੱਕੀ 'ਤੇ ਅਤੇ ਇੱਥੇ ਉਹ ਆਪਣੇ ਘਰ ਰੱਖੇ ਮੁਰਗਿਆਂ ਲਈ ਦਾਣਾ ਆਦਿ ਖਰੀਦਣ ਸਬੰਧੀ ਗੱਲਬਾਤ ਕਰ ਰਹੇ ਸਨ ਤਾਂ ਅਚਾਨਕ ਤੀਜਾ ਵਿਅਕਤੀ ਅਪਣ ਮੋਢੇ 'ਤੇ ਧਰੀਆਂ ਚਾਦਰਾਂ ਲੈ ਕੇ ਦੁਕਾਨ ਅੱਗੇ ਦੀ ਲੰਘ ਰਿਹਾ ਸੀ ਤਾਂ ਉਨ੍ਹਾਂ ਨੇ ਮਨ ਘੜ੍ਹਤ ਸਕੀਮ ਤਹਿਤ ਉਸ ਨੂੰ ਆਵਾਜ਼ ਮਾਰ ਕੇ ਬੁਲਾ ਲਿਆ ਅਤੇ ਉਸ ਤੋਂ ਚਾਦਰਾਂ ਦਾ ਭਾਅ ਪੁੱਛਣ ਲੱਗੇ ਤੇ ਮੋਢੇ 'ਤੇ ਧਰੀਆਂ ਕਰੀਬ ਪੰਜ ਚਾਦਰਾਂ ਦਾ ਸੌਦਾ 2500 ਰੁਪਏ 'ਚ ਤਹਿ ਹੋ ਗਿਆ। ਉਹ ਦੋਵੇਂ ਵਿਅਕਤੀ ਦੋ ਹਜ਼ਾਰ ਰੁਪਏ ਆਪਣੀ ਜੇਬ ਵਿੱਚੋਂ ਕੱਢ ਕੇ ਦੇਣ ਲੱਗਾ ਤਾਂ 500 ਰੁਪਏ ਘੱਟ ਹੋਣ ਦਾ ਬਹਾਨਾ ਕਰਕੇ ਸਾਰੀਆਂ ਚਾਦਰਾਂ ਦੇ ਰੁਪਏ ਨੇੜੇ ਖੜ੍ਹੇ ਦੁਕਾਨਦਾਰ ਤੋਂ ਦੁਆ ਦਿੱਤੇ ਅਤੇ ਕਿਹਾ ਕਿ ਅਸੀਂ ਹੁਣੇ ਹੀ 500 ਰੁਪਿਆ ਲੈ ਆਉਂਦੇ ਹਾਂ ਅਤੇ ਚਾਦਰਾਂ ਲੈ ਜਾਵਾਂਗੇ।
ਦੁਕਾਨਦਾਰ ਨੇ ਹਜ਼ਾਰਾਂ ਰੁਪਏ ਦੇ ਦਾਣਾ ਖਰੀਦਣ ਵਾਲੇ ਵਿਅਕਤੀਆਂ 'ਤੇ ਵਿਸ਼ਵਾਸ ਕਰ ਲਿਆ ਅਤੇ ਉਸ ਨੂੰ ਪੈਸੇ ਦੇ ਦਿੱਤੇ। ਉਹ ਤਿੰਨੋ ਅਣਪਛਾਤੇ ਵਿਅਕਤੀ ਤਰੁੰਤ ਨਿਕਲਣ ਵਿੱਚ ਕਾਮਯਾਬ ਹੋ ਗਏ ਤੇ ਉਹ ਚਾਦਰਾਂ ਅੱਜ ਵੀ ਦੁਕਾਨਦਾਰ ਪਾਸ ਆਪਣੇ ਖਰੀਦਦਾਰ ਦਾ ਇੰਤਜ਼ਾਰ ਕਰ ਰਹੀਆਂ ਹਨ ਅਤੇ ਦੁਕਾਨਦਾਰ ਨਾਲ ਵੱਡੀ ਇਸ ਠੱਗੀ ਦੀ ਆਮ ਚਰਚਾ ਅਜੇ ਸੁਣਨ ਨੂੰ ਹੀ ਮਿਲੀ ਸੀ। ਸ਼ਹਿਰ ਵਾਸੀਆਂ ਨੇ ਕਿਹਾ ਕਿ ਪੁਲਸ ਦੀ ਦੇਖ-ਰੇਖ ਕੁਝ ਢਿੱਲੀ ਪਈ ਜਾਪ ਰਹੀ ਹੈ ਕਿਉਂ ਸ਼ਹਿਰ ਵਿੱਚ ਦਿਨ ਦਿਹਾੜੇ ਸ਼ਰੇਆਮ ਹੀ ਹੋ ਰਹੀਆਂ ਠਗੀਆਂ ਇੰਕ ਚਿੰਤਾ ਦਾ ਵਿਸ਼ਾ ਹੈ। ਅਜਿਹੇ ਅਣਪਛਾਤੇ ਲੋਕ ਗਲੀਆਂ-ਮੁਹੱਲਿਆਂ ਦੇ ਘਰਾਂ ਵਿੱਚ ਦਾਖਲ ਹੋ ਕੇ ਕਿਸੇ ਵੀ ਕਿਸਮ ਦੀ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਵੀ ਦੇ ਸਕਦੇ ਹਨ।
ਮੈੱਸ ਨਾ ਚੱਲਣ ਕਾਰਨ ਥਾਣਾ ਸਿਟੀ ਦੇ ਪੁਲਸ ਮੁਲਾਜ਼ਮ ਰੋਟੀ ਲਈ ਪਰੇਸ਼ਾਨ
NEXT STORY