ਡੇਰਾਬੱਸੀ (ਗੁਰਜੀਤ) : ਡੇਰਾਬੱਸੀ ਦੇ ਨੌਜਵਾਨ ਤੋਂ ਸੋਸ਼ਲ ਮੀਡੀਆ 'ਤੇ ਬਣਾਏ ਇਕ ਗਰੁੱਪ ’ਚ ਘਰ ਬੈਠਿਆਂ ਹੀ ਪੈਸੇ ਕਮਾਉਣ ਦੇ ਸੁਫ਼ਨੇ ਦਿਖਾ ਕੇ 2 ਲੱਖ 45 ਹਜ਼ਾਰ 302 ਰੁਪਏ ਦੀ ਠੱਗੀ ਮਾਰ ਲਈ ਗਈ। ਠੱਗੀ ਦੇ ਸ਼ਿਕਾਰ ਨੌਜਵਾਨ ਨੇ ਇਸ ਦੀ ਸ਼ਿਕਾਇਤ ਸਾਇਬਰ ਕ੍ਰਾਈਮ ਦੀ ਕਸਟਮਰ ਕੇਅਰ ਤੇ ਠੱਗੀ ਮਾਰਨ ਵਾਲਿਆਂ ਦੀ ਵੈੱਬਸਾਈਟ ’ਤੇ ਦਰਜ ਕਰਵਾਈ ਹੈ। ਜਾਣਕਾਰੀ ਦਿੰਦਿਆਂ ਪੀੜਤ ਦਿਤਿਆ ਵਾਸੀ ਡੇਰਾਬੱਸੀ ਨੇ ਦੱਸਿਆ ਕਿ ਉਸ ਨੂੰ ਟੈਲੀਗ੍ਰਾਮ ਨਾਮ ਦੀ ਵੈੱਬਸਾਈਟ ਤੋਂ ਗਰੁੱਪ ’ਚ ਐਡ ਕਰਨ ਸਬੰਧੀ ਇਕ ਮੈਸੇਜ ਆਇਆ। ਇਸ ’ਚ ਲਿਖਿਆ ਸੀ ਕਿ ਤੁਹਾਨੂੰ ਇਕ ਕਾਰੋਬਾਰੀ ਗਰੁੱਪ ’ਚ ਐਡ ਕੀਤਾ ਜਾ ਰਿਹਾ ਹੈ। ਇਸ ਗਰੁੱਪ ’ਚ ਉਸ ਨੂੰ ਲੱਖਾਂ ਰੁਪਏ ਕਮਾਉਣ ਸਬੰਧੀ ਡਿਟੇਲਾਂ ਭੇਜੀਆਂ ਗਈਆਂ।
ਇਸ ਰਾਹੀਂ ਉਸ ਨੇ 1017 ਰੁਪਏ ਕਮਾਏ ਵੀ। ਇਸ ਤੋਂ ਬਾਅਦ ਉਨ੍ਹਾਂ ਦੇ ਬਣਾਏ ਜਾਲ ’ਚ ਹੋਰ ਫਸ ਗਿਆ। ਉਸ ਵੱਲੋਂ ਕਮਾਏ ਪੈਸਿਆਂ ਨੂੰ ਕੱਢਵਾਉਣ ਲਈ ਵੈੱਬਸਾਈਟ ’ਤੇ ਇਕ ਖ਼ਾਤਾ ਬਣਾ ਕੇ ਉਸ ਵੱਲੋਂ ਪੈਸੇ ਪਾਉਣ ਦੀ ਡਿਮਾਂਡ ਕੀਤੀ ਗਈ। ਜਦੋਂ ਉਹ ਪੈਸੇ ਪਾਉਂਦਾ ਤਾਂ ਖ਼ਾਤੇ ਦਾ ਬੈਲੈਂਸ ਘੱਟ ਕਰ ਦਿੱਤਾ ਜਾਂਦਾ। ਹੌਲੀ-ਹੌਲੀ ਉਹ ਉਨ੍ਹਾਂ ਦੇ ਚੁੰਗਲ ’ਚ ਫਸਦਾ ਗਿਆ ਤੇ ਉਸ ਨੇ ਪਹਿਲਾਂ 8 ਨਵੰਬਰ ਨੂੰ 13123, ਦੂਜੀ ਵਾਰ 9 ਨਵੰਬਰ 15510, ਤੀਸਰੀ ਵਾਰ 66361, ਚੌਥੀ ਵਾਰ 1 ਲੱਖ ਅਤੇ ਪੰਜਵੀਂ ਵਾਰ 50308 ਪਾਏ, ਪਰ ਉਨ੍ਹਾਂ ਨੇ ਸਾਰੇ ਪੈਸੇ ਫ਼ਰਜ਼ੀ ਕਾਰੋਬਾਰੀਆਂ ਦੇ ਖ਼ਾਤੇ ’ਚ ਟਰਾਂਸਫ਼ਰ ਕਰ ਦਿੱਤੇ।
ਪੰਜਾਬ ਦੇ ਵਾਹਨ ਚਾਲਕਾਂ ਲਈ ਵੱਡੀ ਖ਼ਬਰ, ਟ੍ਰੈਫਿਕ ਰੂਲ ਹੋਏ ਸਖ਼ਤ
NEXT STORY