ਝਬਾਲ/ ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਭਾਟੀਆ) - ਬਾਬਾ ਬੁੱਢਾ ਜੀ ਦੇ ਤਿੰਨ ਰੋਜ਼ਾ ਜੋੜ ਮੇਲੇ ਨੂੰ ਸਮਰਪਿਤ ਆਪਣੇ ਪੁਰਖਿੱਆਂ ਸਵ. ਕੁੰਦਲ ਲਾਲ ਦੇਵਗਨ, ਸਵ. ਅਸ਼ੋਕ ਕੁਮਾਰ ਦੇਵਗਨ ਅਤੇ ਸਵ. ਡਾ. ਓਮ ਪ੍ਰਕਾਸ਼ ਦੇਵਗਨ ਦੀ ਯਾਦ 'ਚ ਡਾ. ਅਭੈ ਦੇਵਗਨ, ਡਾ. ਅਦਿੱਤਿਆ ਦੇਵਗਨ ਵੱਲੋਂ ਅੱਡਾ ਮੰਨਣ ਵਿਖੇ ਮੁੱਫ਼ਤ ਮੈਡੀਕਲ ਕੈਂਪ ਲਗਾਉਣ ਦੀ ਸੂਚਨਾ ਮਿਲੀ ਹੈ। ਇਸ ਕੈਂਪ ਦਾ ਉਦਘਾਟਨ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਵੱਲੋਂ ਪੁੱਜੇ ਸੀਨੀਅਰ ਕਾਂਗਰਸੀ ਆਗੂ ਪਰਮਵੀਰ ਸਿੰਘ ਤਰਨ ਤਾਰਨੀ ਅਤੇ ਪ੍ਰਿੰਸੀਪਲ ਸਵਿੰਦਰ ਸਿੰਘ ਪਨੂੰ ਵੱਲੋਂ ਕੀਤਾ ਗਿਆ। ਇਸ ਮੌਕੇ ਪਰਮਵੀਰ ਸਿੰਘ ਪਨੂੰ ਅਤੇ ਪ੍ਰਿਸੀਪਲ ਸਵਿੰਦਰ ਸਿੰਘ ਪਨੂੰ ਨੇ ਕਿਹਾ ਕਿ ਲੋੜਵੰਦ ਬਿਮਾਰ ਲੋਕਾਂ ਦੀ ਮੁਫ਼ਤ ਦਵਾਈ ਦੇ ਕੇ ਸਹਾਇਤਾ ਕਰਨਾ ਵੱਡਾ ਪੁੰਨ ਹੈ। ਡਾ. ਅਭੈ ਦੇਵਗਨ ਅਤੇ ਡਾ. ਅਦਿੱਤਿਆ ਦੇਵਗਨ ਨੇ ਦੱਸਿਆ ਕਿ ਇਹ ਕੈਂਪ ਉਨ੍ਹਾਂ ਵੱਲੋਂ ਹਰ ਸਾਲ ਇਸ ਜੋੜ ਮੇਲੇ ਦੇ ਮੌਕੇ ਲਗਾਇਆ ਜਾਂਦਾ ਹੈ। ਤਿੰਨ ਦਿਨ ਚਲਾਏ ਜਾਂਦੇ ਇਸ ਕੈਂਪ 'ਚ ਆਉਣ ਵਾਲੇ ਲੋੜਵੰਦ ਮਰੀਜ਼ਾਂ ਦਾ ਚੈੱਕਅੱਪ ਕਰਕੇ ਮੁੱਫ਼ਤ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਇਸ ਮੌਕੇ ਲਖਵਿੰਦਰ ਸਿੰਘ ਲਾਲੂਘੁੰਮਣ, ਗੋਪੀ ਮੰਨਣ ਅਤੇ ਹੋਰ ਹਾਜ਼ਰ ਸਨ।
ਸੂਬਾ ਸਰਕਾਰ ਵੱਲੋਂ ਕਿਸਾਨਾਂ ਦੀ ਬਾਂਹ ਨਾ ਫੜਨ 'ਤੇ ਝੋਨੇ ਦੀ ਨਾੜ ਨੂੰ ਲਾਈ ਜਾਵੇਗੀ ਅੱਗ - ਕਿਸਾਨ ਆਗੂ
NEXT STORY