ਨਾਭਾ (ਜਗਨਾਰ) - ਵੀਰਵਾਰ ਸਥਾਨਕ ਨਵੀਂ ਅਨਾਜ਼ ਮੰਡੀ ਸਥਿਤ ਭਗਤ ਧੰਨਾ ਜੀ ਵਿਖੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਕਿਸਾਨੀ ਮੰਗਾਂ ਨੂੰ ਲੈ ਕੇ ਭਰਵੀਂ ਇਕੱਤਰਤਾ ਬਲਾਕ ਪ੍ਰਧਾਨ ਅਵਤਾਰ ਸਿੰਘ ਕੈਦੂਪੁਰ ਦੀ ਅਗਵਾਈ 'ਚ ਹੋਣ ਦੀ ਸੂਚਨਾ ਮਿਲੀ ਹੈ, ਜਿਸ 'ਚ ਨਾਭਾ ਹਲਕੇ ਦੇ ਹਜ਼ਾਰਾਂ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸੂਬਾਈ ਆਗੂ ਓਕਾਰ ਸਿੰਘ ਅਗੌਲ, ਘੁੰਮਣ ਸਿੰਘ ਰਾਜਗੜ੍ਹ, ਨੇਕ ਸਿੰਘ ਖੋਖ ਆਦਿ ਨੇ ਕਿਹਾ ਕਿ ਮਾਨਯੋਗ ਨੈਸ਼ਨਲ ਗ੍ਰੀਨ ਟ੍ਰਿਊਬਨਲ ਅਦਾਲਤ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਕਿਸਾਨ ਝੋਨੇ ਦੀ ਨਾੜ ਨੂੰ ਅੱਗ ਨਹੀਂ ਲਾਉਣਗੇ ਅਤੇ ਸੂਬਾ ਸਰਕਾਰ ਕਿਸਾਨਾਂ ਨੂੰ ਸਸਤੀ ਤੇ ਵਧੀਆ ਮਸ਼ੀਨਰੀ ਜਲਦ ਉਪਲੱਬਧ ਕਰਵਾਈ ਜਾਵੇਗੀ, ਤਾਂਕਿ ਪ੍ਰਦੂਸ਼ਣ ਨਾਲ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਮਾਨਯੋਗ ਨੇਸ਼ਨਲ ਗਰੀਨ ਟ੍ਰਿਊਬਨਲ ਅਦਾਲਤ ਦੀਆਂ ਹਦਾਇਤਾਂ ਤੋਂ ਭੱਜ ਚੁੱਕੀ ਹੈ, ਜਿਸ ਕਰਕੇ ਸੂਬੇ ਦਾ ਕਿਸਾਨ ਫਸਲ ਦੀ ਨਾੜ ਨੂੰ ਅੱਗ ਲਾਉਣ ਲਈ ਮਜਬੂਰ ਹਨ। ਉਹਨਾਂ ਕਿਹਾ ਕਿ ਭਾਕਿਯੂ ਰਾਜੇਵਾਲ ਦਾ ਵਫਦ ਪ੍ਰਧਾਨ ਬਲਵੀਰ ਸਿੰਘ ਦੀ ਅਗਵਾਈ 'ਚ ਮਾਨਯੋਗ ਨੈਸ਼ਨਲ ਗਰੀਨ ਟ੍ਰਿਊਬਨਲ ਅਦਾਲਤ ਦਿੱਲੀ ਵਿਖੇ ਸੁਣਵਾਈ ਦੌਰਾਨ ਪੇਸ਼ ਹੋਇਆ, ਜਿੱਥੇ ਉਨ੍ਹਾਂ ਨੇ ਆਪਣਾ ਪੱਖ ਰੱਖਿਆ ਅਤੇ ਮਾਨਯੋਗ ਅਦਾਲਤ ਵੱਲੋਂ ਪੰਜਾਬ ਸਰਕਾਰ ਨੂੰ ਢਿੱਲ ਮੱਠ ਰੱਖਣ ਦੇ ਨਾਲ-ਨਾਲ ਮੁਆਵਜ਼ਾ ਅਤੇ ਮਸ਼ੀਨਰੀ ਨਾ ਉਪਲੱਬਧ ਕਰਵਾਉਣ ਲਈ ਪੂਰੀ ਝਾੜ ਪਾਈ। ਉਨ੍ਹਾਂ ਨੇ 11 ਅਗਤੂਬਰ ਨੂੰ ਸੂਬਾ ਸਰਕਾਰ ਨੂੰ ਇਹ ਜਵਾਬ ਦੇਣ ਲਈ ਕਿਹਾ ਕਿ ਉਹ ਕਿਸਾਨਾਂ ਨੂੰ ਕਿੰਨਾ ਮੁਆਵਜ਼ਾ ਕਦੋਂ ਤੇ ਕਿੰਨੇ ਦਿਨਾਂ ਤੱਕ ਦੇਵੇਗੀ। ਅੱਜ ਕਿਸਾਨ ਆਗੂਆਂ ਵੱਲੋਂ ਨਾਭਾ ਹਲਕੇ ਦੇ ਪਿੰਡ ਥੂਹੀ, ਰੋਹਟੀ ਮੌੜਾਂ, ਦੁਲੱਦੀ, ਸਹੌਲੀ , ਚੌਧਰੀਮਾਜਰਾ ਆਦਿ ਪਿੰਡਾਂ 'ਚ ਝੋਨੇ ਦੀ ਨਾੜ ਨੂੰ ਅੱਗ ਲਾ ਕੇ ਰੋਸ ਪ੍ਰਗਟ ਕੀਤਾ ਗਿਆ। ਇਸ ਮੌਕੇ ਅਵਤਾਰ ਸਿੰਘ ਪੇਧਨ, ਦੀਦਾਰ ਸਿੰਘ ਥੂਹੀ, ਗੁਰਦੇਵ ਸਿੰਘ ਖੋਖ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਕਿਸਾਨ ਹਾਜ਼ਰ ਹੋਏ ਸਨ।
ਮਨਰੇਗਾ ਕਾਮਿਆਂ ਨੂੰ ਇਕ ਹਫਤੇ ਦੀ ਰਾਸ਼ੀ ਕੀਤੀ ਭੇਟ
NEXT STORY