ਲੁਧਿਆਣਾ (ਜ. ਬ.) : ਕੋਰੋਨਾ ਮਹਾਮਾਰੀ ਕਾਰਣ ਜਿਸ ਦਿਨ ਤੋਂ ਭਾਰਤ 'ਚ ਲਾਕਡਾਊਨ ਹੋਇਆ, ਉਸ ਦਿਨ ਤੋਂ ਨਾਮਧਾਰੀ ਮੁਖੀ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਦੀ ਕਿਰਪਾ ਸਦਕਾ ਗੁਰਦੁਆਰਾ ਸ੍ਰੀ ਭੈਣੀ ਸਾਹਿਬ ਤੋਂ ਰੋਜ਼ਾਨਾ 15 ਹਜ਼ਾਰ ਦੇ ਕਰੀਬ ਲੋੜਵੰਦਾਂ ਲਈ ਲੰਗਰ ਭੇਜਿਆ ਜਾਂਦਾ ਹੈ।
ਲੁਧਿਆਣਾ ਅਤੇ ਸਿਰਸਾ ਵਿਖੇ ਚੱਲ ਰਹੇ ਸਤਿਗੁਰੂ ਪ੍ਰਤਾਪ ਸਿੰਘ ਹਸਪਤਾਲ (ਐੱਸ. ਪੀ. ਐੱਸ.) 'ਚ ਕੋਰੋਨਾ ਖਿਲਾਫ ਚੱਲ ਰਹੀ ਜੰਗ 'ਚ ਲੱਗੇ ਸਰਕਾਰੀ ਮੁਲਾਜ਼ਮ ਜੋ ਦਿਨ-ਰਾਤ ਜਨਤਾ ਦੀ ਸੇਵਾ ਕਰ ਰਹੇ ਹਨ, ਜੇਕਰ ਉਹ ਕਿਸੇ ਕਾਰਣ ਇਸ ਵਾਇਰਸ ਕਰ ਕੇ ਬੀਮਾਰ ਹੁੰਦੇ ਹਨ ਤਾਂ ਐੱਸ. ਪੀ. ਐੱਸ. ਹਸਪਤਾਲ ਵਲੋਂ ਫ੍ਰੀ ਇਲਾਜ ਕੀਤਾ ਜਾਵੇਗਾ। ਜਾਣਕਾਰੀ ਦਿੰਦਿਆਂ ਹਸਪਤਾਲ ਦੇ ਐੱਮ. ਡੀ. ਜੈ ਸਿੰਘ ਸੰਧੂ ਨੇ ਦੱਸਿਆ ਇਸ ਦੇ ਲਈ ਹਸਪਤਾਲ 'ਚ 12 ਬੈੱਡਾਂ ਦਾ ਆਈਸੋਲੇਸ਼ਨ ਵਾਰਡ ਬਣਾਇਆ ਗਿਆ ਜਿਸ 'ਚੋਂ 6 ਬੈੱਡ ਆਈ. ਸੀ. ਯੂ. ਲਈ ਰਿਜ਼ਰਵ ਰੱਖੇ ਗਏ ਹਨ। ਐੱਮ. ਡੀ. ਜੈ ਸਿੰਘ ਸੰਧੂ ਨੇ ਦੇਸ਼ ਵਾਸੀਆਂ ਨੂੰ ਇਸ ਮੁਸੀਬਤ ਦੀ ਘੜੀ 'ਚ ਪੁਲਸ ਪ੍ਰਸ਼ਾਸਨ ਅਤੇ ਸਰਕਾਰਾਂ ਵਲੋਂ ਦਿੱਤੀਆਂ ਹਦਾਇਤਾਂ 'ਤੇ ਪਹਿਰਾਂ ਦੇਣ ਲਈ ਆਖਿਆ 'ਤੇ ਪਬਲਿਕ ਨੂੰ ਘਰਾਂ 'ਚ ਰਹਿਣ ਦੀ ਅਪੀਲ ਵੀ ਕੀਤੀ।
ਪੀਜ਼ਾ ਬੁਆਏ ਨੇ ਫੈਲਾਇਆ ਕੋਰੋਨਾ ! ਕਿਵੇਂ ਮੰਗਵਾਈਏ ਅਤੇ ਖਾਈਏ ਹੋਮ ਡਿਲਿਵਰੀ ?
NEXT STORY