ਡੇਰਾਬੱਸੀ (ਅਨਿਲ): ਚੰਡੀਗੜ੍ਹ-ਅੰਬਾਲਾ ਮੁੱਖ ਮਾਰਗ ’ਤੇ ਰੇਲਵੇ ਫਲਾਈਓਵਰ ’ਤੇ ਖ਼ਰਾਬ ਟਰੱਕ ਦੇ ਪਿੱਛੇ ਕ੍ਰੇਟਾ ਗੱਡੀ ਟੱਕਰਾ ਗਈ। ਜਿਸ ਕਾਰਣ ਚਾਰ ਨੌਜਵਾਨਾਂ ’ਚੋਂ ਇਕ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਤਿੰਨ ਗੰਭੀਰ ਜ਼ਖਮੀ ਹੋ ਗਏ। ਮ੍ਰਿਤਕ ਦੀ ਪਛਾਣ ਦੀਪਕ ਵੋਹਰਾ (25) ਪੁੱਤਰ ਰਾਜੇਸ਼ ਵੋਹਰਾ ਵਾਸੀ ਕੈਥਲ ਵਜੋਂ ਹੋਈ। ਕ੍ਰੇਟਾ ’ਚ 4 ਦੋਸਤ ਹਿਮਾਚਲ ਜਾਣ ਲਈ ਘਰੋਂ ਨਿੱਕਲੇ ਸਨ। ਪੁਲਸ ਨੇ ਫ਼ਰਾਰ ਟਰੱਕ ਚਾਲਕ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 283, 337, 304 ਏ ਅਤੇ 427 ਤਹਿਤ ਮਾਮਲਾ ਦਰਜ ਕਰ ਕੇ ਟਰੱਕ ਨੂੰ ਕਬਜ਼ੇ ’ਚ ਲੈ ਲਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀਆਂ ਸਿਆਸੀ ਪਾਰਟੀਆਂ ’ਚ ਦਲ ਬਦਲ ਕਰਵਾਉਣ ਲਈ ਸਰਗਰਮੀਆਂ ਤੇਜ਼, ਨਹੀਂ ਮਿੱਲ ਰਹੇ ਉਮੀਦਵਾਰ
ਜਾਣਕਾਰੀ ਮੁਤਾਬਕ ਸ਼ੁੱਕਰਵਾਰ ਸ਼ਾਮ ਦੀਪਕ (25), ਕਮਲ (21), ਵਿਕਰਮ (30) ਤੇ ਹਰਸ਼ (22) ਕੈਥਲ ਤੋਂ ਹਿਮਾਚਲ ਜਾਣ ਲਈ ਕਾਰ ’ਚ ਘਰੋਂ ਨਿਕਲੇ ਸਨ। ਬੀਤੀ ਰਾਤ ਕਰੀਬ 2 ਵਜੇ ਭਾਂਖਰਪੁਰ ਫਲਾਈਓਵਰ ਨੇੜੇ ਬੀਅਰ ਫੈਕਟਰੀ ਦੇ ਸਾਹਮਣੇ ਸੜਕ ’ਤੇ ਟਰੱਕ ਖੜ੍ਹਾ ਸੀ। ਜਾਂਚ ਅਧਿਕਾਰੀ ਏ.ਐੱਸ.ਆਈ. ਸੁਰਿੰਦਰ ਸਿੰਘ ਅਨੁਸਾਰ ਟਰੱਕ ਚਾਲਕ ਫ਼ੋਨ ਸੁਣ ਰਿਹਾ ਸੀ। ਇਸੇ ਦੌਰਾਨ ਟਰੱਕ ਦੇ ਪਿੱਛੇ ਕ੍ਰੇਟਾ ਟਕਰਾ ਗਈ। ਰਫ਼ਤਾਰ ਇੰਨੀ ਤੇਜ਼ ਸੀ ਕਿ ਕਾਰ ਦੇ ਪਰਖੱਚੇ ਉਡ ਗਏ।
ਇਹ ਖ਼ਬਰ ਵੀ ਪੜ੍ਹੋ - ਕੰਮ ਤੋਂ ਪਰਤ ਰਹੇ ਨੌਜਵਾਨ ਦੀ ਭਾਖੜਾ ਨਹਿਰ 'ਚ ਡਿੱਗਣ ਨਾਲ ਮੌਤ, ਮਾਪਿਆਂ ਦਾ ਇਕਲੌਤਾ ਪੁੱਤ ਸੀ ਗਗਨਦੀਪ
ਹਾਦਸੇ ਦੌਰਾਨ ਕ੍ਰੇਟਾ ਚਾਲਕ ਦੀਪਕ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਤਿੰਨ ਜ਼ਖਮੀਆਂ ਨੂੰ ਡੇਰਾਬੱਸੀ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਇੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਹੋਣ ਕਾਰਣ ਉਨ੍ਹਾਂ ਨੂੰ ਚੰਡੀਗੜ੍ਹ ਦੇ ਸੈਕਟਰ-32 ਹਸਪਤਾਲ ’ਚ ਰੈਫ਼ਰ ਕਰ ਦਿੱਤਾ ਗਿਆ। ਬਾਅਦ ਵਿਚ ਕਮਲ ਨੂੰ ਪੀ.ਜੀ.ਆਈ. ਤੇ ਹਰਸ਼ ਨੂੰ ਮੋਹਾਲੀ ਦੇ ਫੌਰਟਿਸ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਦੋਵਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਲਾਸ਼ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਨੂੰ ਸੌਂਪ ਦਿੱਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੁਧਿਆਣਾ 'ਚ 4 ਸਾਲਾ ਬੱਚੀ ਨਾਲ ਜਬਰ-ਜ਼ਿਨਾਹ, ਚਾਕਲੇਟ ਦੇਣ ਬਹਾਨੇ ਵਿਅਕਤੀ ਨੇ ਕੀਤਾ ਕਾਰਾ
NEXT STORY